spot_img
spot_img
spot_img
spot_img
Sunday, May 19, 2024
spot_img
Homeਪਟਿਆਲਾਮਾਤਾ ਕਾਲੀ ਦੇਵੀ ਦੇ ਮੰਦਰ ’ਚ ਆਉਣ ਵਾਲੇ ਭਗਤਾਂ ਨੂੰ ਭਗਤਾਂ ਵਲੋਂ...

ਮਾਤਾ ਕਾਲੀ ਦੇਵੀ ਦੇ ਮੰਦਰ ’ਚ ਆਉਣ ਵਾਲੇ ਭਗਤਾਂ ਨੂੰ ਭਗਤਾਂ ਵਲੋਂ ਹੀ ਚੜ੍ਹਾਈਆਂ ਗਈਆਂ ਚੁੰਨੀਆਂ ਮੰਗਣ ’ਤੇ ਪ੍ਰਸ਼ਾਸਨ ਵਲੋਂ ਇਨਕਾਰ ਕਰਨਾ ਸ਼ਰਮਨਾਕ-ਗੁਰਜੋਤ ਗੋਲਡੀ

ਪਟਿਆਲਾ, ( ਰਾਜੇਸ਼ ਅਗਰਵਾਲ )-ਮਾਂ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੋਤ ਗੋਲਡੀ ਨੇ ਐਸ. ਡੀ.
ਐਮ. ਇਸਮਤ ਵਿਜੈ ਸਿੰਘ ਨੂੰ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ
ਨਾਮ ਦਿੱਤਾ। ਇਸ ਮੌਕੇ ਰਾਜੇਸ਼ਵਰ ਪੰਡਤ  ਵੀ ਹਾਜ਼ਰ ਸਨ।
ਐਸ. ਡੀ. ਐਮ. ਨੂੰ ਡੀ. ਸੀ. ਦੇ ਨਾਮ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਮੰਦਰ
ਵਿਚ ਆਉਣ ਵਾਲੇ ਭਗਤਾਂ ਵਲੋਂ ਚੜ੍ਹਾਈਆਂ ਗਈਆਂ ਚੁੰਨੀਆਂ ਕੁੱਝ ਭਗਤਾਂ ਦੇ ਮਾਤਾ ਜੀ ਦੀ
ਨਿਸ਼ਾਨੀ ਵਜੋਂ ਮੰਗਣ ’ਤੇ ਇਨਕਾਰ ਕਰਨਾ ਬਹੁਤ ਹੀ ਸ਼ਰਮਨਾਕ ਹੈ, ਜਿਸ ਨਾਲ ਭਗਤਾਂ ਦੀ
ਸ਼ਰਧਾ ਭਾਵਨਾ ਨੂੰ ਠੇਸ ਪਹੰੁਚ ਰਹੀ ਹੈ ਅਤੇ ਭਗਤਾਂ ਨੂੰ ਨਿਰਾਸ਼ਾ ਹੋ ਰਹੀ ਹੈ। ਮੰਦਰ
ਦੇ ਇਤਿਹਾਸ ਵਿਚ ਪਹਿਲੀ ਵਾਰ ਦੀ ਐਡਵਾਈਜ਼ਰੀ ਕਮੇਟੀ, ਪ੍ਰਸ਼ਾਸਨ ਵਲੋਂ ਭਗਤਾਂ ਨਾਲ
ਭੇਦਭਾਵ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ। ਕੁੱਝ ਖਾਸ ਲੋਕਾਂ ਨੂੰ ਹੀ ਚੁੰਨੀਆਂ
ਭੇਟਾਂ ਦੇ ਰੂਪ ਵਿਚ ਦਿੱਤੀਆਂ ਜਾ ਰਹੀਆਂ ਹਨ ਪਰ ਆਮ ਭਗਤਾਂ ਨੂੰ ਨਿਰਾਸ਼ਾ ਦਾ ਸਾਹਮਣਾ
ਕਰਨਾ ਪੈ ਰਿਹਾ ਹੈ। ਗੁਰਜੋਤ ਗੋਲਡੀ ਨੇ ਕਿਹਾ ਕਿ ਭਗਤਾਂ ਦੀ ਸ਼ਰਧਾ ਨੂੰ ਪੈਸਿਆਂ ਕਰਕੇ
ਵੇਚਿਆ ਜਾ ਰਿਹਾ ਹੈ। ਪ੍ਰਸ਼ਾਸਨ ਮੋਟਾ ਪੈਸਾ ਭਗਤਾਂ ਵਲੋਂ ਚੜ੍ਹਾਈਆਂ ਗਈਆਂ ਪੁਸ਼ਾਕਾਂ,
ਚੁੰਨੀਆਂ ਵੇਚ ਕੇ ਕਮਾ ਰਿਹਾ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨੂੰ ਚਾਹੀਦਾ ਹੈ ਕਿ ਉਹ
ਮੰਦਰ ਵਿਚ ਭਗਤਾਂ ਨਾਲ ਹੋ ਰਹੇ ਭੇਦਭਾਵ ਨੂੰ ਖਤਮ ਕਰਕੇ ਆਮ ਭਗਤਾਂ ਦੇ ਮੰਗਣ ਅਨੁਸਾਰ
ਮਾਤਾ ਜੀ ਦੀ ਚੁੰਨੀ ਦਿੱਤੀ ਜਾਵੇ।
ਮਾਂ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੋਤ ਗੋਲਡੀ ਨੇ ਮੰਦਰ ’ਚ ਆਉਣ ਵਾਲੇ ਭਗਤਾਂ ਦੇ
ਬਾਹਰ ਜਾਣ ਲਈ ਬਣਾਏ ਗਏ ਦੋ ਗੇਟਾਂ ਨੂੰ ਹੀ ਰੱਖੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ
ਕਿਸੇ ਵੀ ਸੂਰਤ ਵਿਚ ਕੋਈ ਵੀ ਗੇਟ ਬੰਦ ਨਾ ਕੀਤਾ ਜਾਵੇ। ਗੁਰਜੋਤ ਗੋਲਡੀ ਨੇ ਮਾਤਾ ਦੇ
ਨਵਰਾਤਰਿਆਂ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵਲੋਂ ਮੰਦਰ ਭਗਤਾਂ ਲਈ ਕੀਤੇ
ਸਮੁੱਚੇ ਇੰਤਜਾਮਾਂ ਅਤੇ ਐਸ. ਐਸ. ਪੀ. ਪਟਿਆਲਾ ਦੀਪਕ ਪਾਰੀਕ ਵਲੋਂ ਕੀਤੇ ਗਏ ਸਖ਼ਤ
ਸੁਰੱਖਿਆ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments