spot_img
spot_img
spot_img
spot_img
Friday, May 24, 2024
spot_img
Homeਪਟਿਆਲਾਮਾਵਾਂ ਦੇ ਜਾਣ ਦਾ ਦੁੱਖ ਹਰ ਵਿਅਕਤੀ ਦੇ ਦਿਲੋ ਨਹੀ ਭੁੱਲਦਾ- ਰਣਜੋਧ...

ਮਾਵਾਂ ਦੇ ਜਾਣ ਦਾ ਦੁੱਖ ਹਰ ਵਿਅਕਤੀ ਦੇ ਦਿਲੋ ਨਹੀ ਭੁੱਲਦਾ- ਰਣਜੋਧ ਸਿੰਘ ਹਡਾਨਾ

ਮਾਵਾਂ ਦੇ ਜਾਣ ਦਾ ਦੁੱਖ ਹਰ ਵਿਅਕਤੀ ਦੇ ਦਿਲੋ ਨਹੀ ਭੁੱਲਦਾ- ਰਣਜੋਧ ਸਿੰਘ ਹਡਾਨਾ

ਚੇਅਰਮੈਨ ਪੀਆਰਟੀਸੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ

ਪਟਿਆਲਾ 15 ਸਤੰਬਰ ( ਸੰਨੀ ਕੁਮਾਰ ) ਹਰ ਵਿਅਕਤੀ ਦੀ ਜਿੰਦਗੀ ਵਿੱਚ ਪਰਿਵਾਰ ਵਿੱਚੋ ਮਾਂ ਦਾ ਅਹਿਮ ਰੋਲ ਹੁੰਦਾ ਹੈ। ਕਿਓਂਕਿ ਮਾਂ ਹੀ ਜਨਮ ਦੇਣ ਵਾਲੀ ਹੈ ਅਤੇ ਮਾਂ ਬੱਚੇ ਦੀ ਅਸਲ ਅਧਿਆਪਕ ਹੈ। ਇਹ ਵਿਚਾਰ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਨਾ ਨੇ
ਭਾਈ ਰਣਜੀਤ ਸਿੰਘ ਢੱਡਰੀਆਂ ਦੀ ਮਾਤਾ ਜੀ ਦੇ ਬੀਤੇ ਦਿਨੀ ਸਵਰਗਵਾਸ ਹੋਣ ਮਗਰਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਵੇਲੇ ਸਾਂਝੇ ਕੀਤੇ।

ਇਸ ਮੌਕੇ ਹਡਾਨਾ ਨੇ ਕਿਹਾ ਕਿ ਅਸੀ ਦੇਖਦੇ ਹਾਂ ਕਿ ਰੋਜ ਮਰਾਂ ਦੀ ਜਿੰਦਗੀ ਵਿੱਚ ਲੋਕ ਤਰੱਕੀ ਤਾਂ ਕਰਦੇ ਹਨ, ਪਰ ਕਿਤੇ ਨਾ ਕਿਤੇ ਆਪਣੇ ਮਾਪਿਆ ਨੂੰ ਵਿਸਾਰ ਦਿੰਦੇ ਹਨ। ਪਹਿਲਾ ਇਹ ਕਲਚਰ ਬਾਹਰਲੇ ਮੁਲਕਾਂ ਵਿੱਚ ਵੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਕਲਚਰ ਭਾਰਤ ਵਿੱਚ ਵੀ ਆਮ ਹੁੰਦੈ ਜਾ ਰਿਹਾ। ਉਨ੍ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪਣੇ ਮਾਪਿਆਂ ਦੀ ਇੱਜ਼ਤ ਅਤੇ ਪਿਆਰ ਦੇ ਰੱਖੇ ਖਿਆਲ ਦੀ ਵੀ ਸਰਾਹਨਾ ਕੀਤੀ।

ਇਸ ਮੌਕੇ ਭਾਈ ਰਣਜੀਤ ਨੇ ਵੀ ਆਪਣੇ ਮਾਤਾ ਜੀ ਵਲੋਂ ਉਨ੍ਹਾਂ ਲਈ ਕੀਤੇ ਉਪਰਾਲਿਆ ਬਾਰੇ ਵੀ ਹਡਾਨਾ ਨਾਲ ਵਿਚਾਰ ਸਾਂਝੇ ਕੀਤੇ। ਹੋਰ ਬੋਲਦਿਆ ਉਨ੍ਹਾ ਚੇਅਰਮੈਨ ਹਡਾਨਾ ਵਲੋਂ ਮਹਿਕਮੇਂ ਜਰੀਏ ਲੋਕ ਪੱਖੀ ਮੁਸ਼ਕਲਾਂ ਨੂੰ ਚੰਗੇ ਢੰਗ ਨਾਲ ਹੱਲ ਕਰਨ ਦੇ ਚੰਗੇ ਜਜ਼ਬੇ ਦੀ ਤਾਰੀਫ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਲਾਲੀ, ਗੁਰਿੰਦਰ ਅਦਾਲਤੀਵਾਲਾ, ਅਰਵਿੰਦਰ ਸਿੰਘ, ਨਵਕਰਨਦੀਪ ਸਿੰਘ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਮੌਜੂਦ ਰਹੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments