spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਮੁਫਤ ਮੈਡੀਕਲ ਚੈਕਅੱਪ, ਮੁਫਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਅਤੇ ਮੈਗਾ ਖੂਨ ਦਾਨ...

ਮੁਫਤ ਮੈਡੀਕਲ ਚੈਕਅੱਪ, ਮੁਫਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਅਤੇ ਮੈਗਾ ਖੂਨ ਦਾਨ ਕੈਂਪ ਆਯੋਜਿਤ ਕੀਤਾ-ਜਸਵਿੰਦਰ ਸਿੰਘ

ਮੁਫਤ ਮੈਡੀਕਲ ਚੈਕਅੱਪ, ਮੁਫਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਅਤੇ ਮੈਗਾ ਖੂਨ ਦਾਨ ਕੈਂਪ ਆਯੋਜਿਤ ਕੀਤਾ-ਜਸਵਿੰਦਰ ਸਿੰਘ

ਪਟਿਆਲਾ- 23 ਮਾਰਚ ( ਸੰਨੀ ਕੁਮਾਰ )

ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਜਸਵਿੰਦਰ ਸਿੰਘ ਡਾਇਰੈਕਟਰ ਜੇ.ਐਸ.ਮਕੈਨੀਕਲ ਵਰਕਸ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਚੈਕਅੱਪ, ਮੁਫਤ ਦਵਾਈਆਂ ਦੀ ਵੰਡ, ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ, ਖੂਨ ਦਾਨ ਕੈਂਪ ਢਕਾਨਸੂ ਵਿਖੇ ਆਯੋਜਿਤ ਕੀਤਾ ਗਿਆ। ਵਿਜੈ ਕੁਮਾਰ ਹਾਈ ਟੈਕ ਲੈਬ ਦੇ ਸੰਚਾਲਕ ਅਤੇ ਉਨਾਂ ਦੀ ਨੋਜਵਾਨ ਟੀਮ ਵੱਲੋਂ ਵਿਸ਼ਾਲ ਮੈਗਾ ਮੈਡੀਕਲ ਕੈਂਪ ਵਿੱਚ ਮੁਫਤ ਕਲੀਨਿਕਲ ਲੈਬ ਟੈਸਟ ਕਰਕੇ ਮੌਕੇ ਤੇ ਰਿਪੋਰਟ ਦਿੱਤੀ ਗਈ ਕੈਂਪ ਦੀ ਸ਼ੁਰੂਆਤ ਹਰਿੰਦਰ ਕੌਰ ਬਰਸਟ ਅਤੇ ਗਗਨਇੰਦਰ ਸਿੰਘ ਬਰਸਟ ਨੇ ਕੀਤੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਹਰਜੀਤ ਸਿੰਘ ਗਰੇਵਾਲ, ਜਗਦੀਸ਼ ਕੁਮਾਰ ਜੱਗਾ, ਸੁਰਜੀਤ ਸਿੰਘ ਗੜੀ ਨੇ ਆਪਣੇ ਸਾਥੀਆਂ ਨਾਲ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਨੂੰ ਮੋਮੈਂਟੋ, ਸਿਰਪਾਓ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਹਰਪ੍ਰੀਤ ਸਿੰਘ ਸੰਧੂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮਿਉਂਸੀਪਲ ਕੌਂਸਲਰ ਰਾਜੇਸ਼ ਕੁਮਾਰ, ਮੁਨੀਸ਼ ਮੁੰਦਾਲ, ਅਮਰ ਪਾਸੀ ਨੇ ਖੂਨਦਾਨੀਆਂ ਦੀ ਹੋਂਸਲਾ ਅਫਜਾਈ ਕੀਤੀ। ਰਾਜਿੰਦਰ ਸਿੰਘ ਚਾਨੀ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਨੇ ਕਿਹਾ ਜਰੂਰਤਮੰਦਾਂ ਦੀ ਸਿਹਤ ਸੰਭਾਲ ਕਰਨ ਦੀ ਸੇਵਾ ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੀ ਸਮੂਚੀ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਕਿਹਾ 53 ਨੌਜਵਾਨਾਂ ਦੀ ਟੀਮ ਨੇ ਖੂਨਦਾਨ ਕੀਤਾ ਅਤੇ ਆਰਥਿਕ ਪੱਖੋ ਕਮਜੋਰ ਜਰੂਰਤਮੰਦ ਬਜੁਰਗਾਂ ਦੇ ਚਿੱਟੇ ਮੋਤੀਏ ਦੇ ਮੁਫਤ ਅੱਖਾਂ ਦੇ ਆਪ੍ਰੇਸ਼ਨ ਨਿਜੀ ਹਸਪਤਾਲ ਵਿੱਚ ਕਰਵਾਏ ਗਏ ਜਸਵਿੰਦਰ ਸਿੰਘ ਡਾਇਰੈਕਟਰ ਜੇ.ਐਸ ਮਕੈਨੀਕਲ ਵਰਕਸ ਨੇ ਕਿਹਾ ਇਸ ਬਹੁਮੰਤਵੀ ਮੈਡੀਕਲ ਕੈਂਪ ਦੀ ਸਫਲਤਾ ਲਈ ਢਕਾਨਸੂ ਦੇ ਨੌਜਵਾਨਾਂ ਦੀ ਟੀਮ, ਉਨਾਂ ਦੇ ਸਮੂਹ ਸਟਾਫ ਅਤੇ ਵਰਕਰਾਂ ਦੀ ਅਥਕ ਮਿਹਨਤ ਸਦਕਾ ਡੀ.ਬੀ.ਜੀ ਦੀ ਟੀਮ ਵਿਜੈ ਕੁਮਾਰ ਹਾਈਟੈਕ ਲੈਬ, ਵਿਕਟਰ ਮਸੀਹ, ਰਵੀ ਧੀਮਾਨ, ਸਤਿੰਦਰਾ ਸਿੰਘ, ਰਿਸ਼ੀ ਸ਼ਰਮਾ, ਗੀਤਾ ਸ਼ਰਮਾ, ਬਲਦੇਵ ਕੌਂਸਲ, ਐਡਵੋਕੇਟ ਤਰੁਣ, ਹਿਤੇਸ਼ ਕੁਮਾਰ, ਮਾਰਸ਼ਲ, ਅਵਿਨਾਸ ਕੌਰ, ਮਨਜੀਤ ਕੌਰ, ਰਾਜੇਸ਼ ਜੋਸ਼ੀ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਵਜੋਤ ਸਿੰਘ ਮੁਲਤਾਨੀ, ਰਵਿੰਦਰ ਕੌਰ, ਸ਼ੁਸਮਾ ਰਾਣੀ, ਫਕੀਰ ਚੰਦ ਮਿਤਲ, ਮੁਹੰਮਦ ਰਮਜਾਨ ਢਿਲੋਂ, ਮਨਜੀਤ ਸਿੰਘ ਮਜੀਠੀਆ, ਚਮਨ ਲਾਲ ਦੱਤ, ਅਮਨਇੰਦਰ ਸਿੰਘ ਸੈਣੀ, ਪੁਨੀਤ ਸ਼ਰਮਾ, ਬ੍ਰਿਜਲਤਾ ਜੈਨ, ਮਨਜੀਤ ਕੌਰ ਆਜਾਦ, ਸੁਨੀਤਾ ਕੁਮਾਰੀ, ਮਧੂ ਅਗਰਵਾਲ, ਭੁਪਿੰਦਰ ਕੌਰ, ਸ਼ੀਸਪਾਲ ਸਿੰਘ, ਪਰਮਜੀਤ ਕੌਰ, ਡਾ.ਰਾਕੇਸ਼ ਵਰਮੀ ਦੇ ਸਹਿਯੋਗ ਨਾਲ ਕੈਂਪ ਦੀ ਸਫਲਤਾ ਪ੍ਰਾਪਤ ਹੋਈ ਅਤੇ ਸੈਕੜੇ ਹੀ ਬਜੂਰਗਾਂ ਦੀਆਂ ਦੁਆਵਾਂ, ਆਸ਼ੀਰਵਾਦ ਪ੍ਰਾਪਤ ਹੋਏ ਕੈਂਪ ਵਿੱਚ ਡਾ.ਰਿਤੂ ਭੰਡਾਰੀ, ਡਾ.ਯਸ਼ਵਿਨ ਕੰਗ, ਡਾ.ਅਸ਼ੋਕ ਸਹਿਗਲ, ਡਾ.ਰਮਾ ਸਹਿਗਲ, ਡਾ.ਅਭਿਸ਼ੇਕ ਹਾਂਡਾ ਦੀ ਟੀਮ ਨੇ ਲਗਭਗ 270 ਰੋਗੀਆਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨਾਂ ਨੂੰ ਆਪਣੀ ਸਿਹਤ ਸੰਭਾਲ ਲਈ ਜਾਗਰੂਕ ਕੀਤਾ। ਇਹ ਜਾਣਕਾਰੀ ਫਕੀਰ ਚੰਦ ਮਿਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments