spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਮੁਲਾਜਮਾਂ ਨੇ ਨਾਭੇ ਮਨਾਇਆ ਕੌਮੀਂ ਵਿਰੋਧ ਦਿਵਸ

ਮੁਲਾਜਮਾਂ ਨੇ ਨਾਭੇ ਮਨਾਇਆ ਕੌਮੀਂ ਵਿਰੋਧ ਦਿਵਸ

*ਮੁਲਾਜਮਾਂ ਨੇ ਨਾਭੇ ਮਨਾਇਆ ਕੌਮੀਂ ਵਿਰੋਧ ਦਿਵਸ*
*ਮੁਲਾਜਮ ਜਥੇਬੰਦੀਆਂ ਵਲੋਂ ਮੁਲਾਜ਼ਮ ਮਾਰੂ ਨੀਤੀਆਂ ਦਾ ਕੀਤਾ ਵਿਰੋਧ*
ਨਾਭਾ:- ( ਸੰਨੀ ਕੁਮਾਰ ):- ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ ਕੇਦਰੀ ਸਰਕਾਰ ਦੀਆ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਅਜ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲਾ ਪਟਿਆਲਾ ਤਹਿਸੀਲ ਨਾਭਾ ਹੈਡ ਆਫ਼ਿਸ1406/22-ਬੀ ਚੰਡੀਗੜ) ਵਲੋਂ ਪਸੂ ਪਾਲਣ ਫ਼ਾਰਮ ਨਾਭਾ ਵਿੱਚ “ਕੌਮੀ ਵਿਰੋਧ ਦਿਵਸ “ਮਨਾਇਆ। ਪੈ੍ਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ ਦਰਸਨ ਬੇਲੂ ਮਾਜਰਾ,ਜਸਵਿੰਦਰ ਸੋਜਾ,ਦਿਆਲ ਸਿੰਘ ਸਿੱਧੂ ਤੇ ਕਰਮ ਸਿੰਘ ਨਾਭਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ, ਵੱਖ ਵੱਖ ਵਿਭਾਗਾਂ ਵਿੱਚ ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨਾ, ਹਰ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀ ਪੁਰ ਕਰਨਾ, ਸਰਕਾਰੀ ਖੇਤਰ ਦੇ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਨਾ, ਜਮਹੂਰੀ ਤੇ ਟਰੇਡ ਯੂਨੀਅਨ ਹੱਕਾ ਨੂੰ ਬਹਾਲ ਕਰਨਾ, ਮਹਿਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾ ਰੀਲੀਜ ਕਰਨੀਆ ਆਦਿ ਮੰਗਾ ਪ੍ਰਵਾਨ ਕੀਤੀਆ ਜਾਣ ਇੱਕਤਰਤਾ ਨੂੰ ਸਬੋਧਨ ਕਰਦਿਆ ਗੁਰਮੀਤ ਸਿੰਘ ਪੇਧਨ,ਭੁਪਿੰਦਰ ਸਾਧੋਹੈੜੀ ਗੁਰਜੰਟ ਸਿੰਘ ਤੇ ਜਗਤਾਰ ਸਿੰਘ ਸਾਹਪੁਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਸਰਕਾਰ ਨੂੰ ਲੋਕ ਸਭਾ ਚੋਣਾਂ ਚ ਵਿਰੋਧ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਧਰਨੇ ਉਪਰੰਤ ਐਮ ਐਲ ਏ.ਨਾਭਾ ਗੁਰਦੇਵ ਸਿੰਘ ਦੇਵ ਮਾਨ ਰਾਹੀ ਮੰਗ ਪੱਤਰ ਕੇਦਰ ਤੇ ਪੰਜਾਬ ਸਰਕਾਰ ਨੂੰ ਭੇਜਿਆ ਇਸ ਧਰਨੇ ਚ ਹੋਰਨਾਂ ਤੋ ਇਲਾਵਾ ਹਰਜਿੰਦਰ ਧਾਲੀਵਾਲ,ਭਜਨ ਸਿੰਘ,ਇਕਬਾਲ ਸਿੰਘ,ਸੁਰਿੰਦਰ ਸਿੰਘ , ਗੁਰਜੰਟ ਛੰਨਾ,ਸਰਮਾ ਭੀਲੋਵਾਲ,ਸਤਨਾਮ ਸਿੰਘ,ਸਮਸੇਰ ਸਿੰਘ,ਆਦਿ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments