spot_img
spot_img
spot_img
spot_img
Monday, May 27, 2024
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡਾਂ 'ਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ...

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡਾਂ ‘ਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ ਦੇ 24 ਖਿਡਾਰੀ ਸਨਮਾਨਿਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡਾਂ ‘ਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ ਦੇ 24 ਖਿਡਾਰੀ ਸਨਮਾਨਿਤ-

-ਜ਼ਿਲ੍ਹੇ ਦੇ 24 ਖਿਡਾਰੀਆਂ ਨੂੰ ਮਿਲੀ 97 ਲੱਖ ਦੀ ਇਨਾਮੀ ਰਾਸ਼ੀ-

ਨਾਭਾ, 23 ਅਪ੍ਰੈਲ (ਬਰਿੰਦਰਪਾਲ ਸਿੰਘ)
ਸੂਬੇ ਨੂੰ ਖੇਡਾਂ ਦੇ ਖੇਤਰ ‘ਚ ਮੋਹਰੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੇਸ਼ ‘ਚ ਸਭ ਤੋਂ ਪਹਿਲਾਂ ਕੌਮੀ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਪਹਿਲ ਕੀਤੀ ਗਈ ਹੈ, ਜਿਸ ‘ਚ ਪਟਿਆਲਾ ਜ਼ਿਲ੍ਹੇ ਦੇ 24 ਖਿਡਾਰੀਆਂ ਨੂੰ 97 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੌਮੀ ਖੇਡਾਂ ਦੇ ਸੋਨ ਤਗਮਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਦੇ ਤਗਮਾ ਜੇਤੂਆਂ ਨੂੰ 3-3 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।
ਪਟਿਆਲਾ ਜ਼ਿਲ੍ਹੇ ਦੇ ਕੈਬਨਿਟ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਹਰਮੀਤ ਸਿੰਘ ਪਠਾਨਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਗੁਰਲਾਲ ਘੌਨਰ ਅਤੇ ਕੁਲਵੰਤ ਸਿੰਘ ਬਾਜ਼ੀਗਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਉਹ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਨਮਾਨਿਤ ਕੀਤੇ 24 ਖਿਡਾਰੀਆਂ ‘ਚ ਕੌਮੀ ਖੇਡਾਂ ‘ਚ ਤਗਮਾ ਜਿੱਤਣ ਵਾਲੇ ਸਾਈਕਲਿੰਗ ਦੇ ਖਿਡਾਰੀ ਵਿਸ਼ਵਜੀਤ ਸਿੰਘ ਨੂੰ 1 ਸੋਨ ਤਗਮਾ ਅਤੇ 2 ਚਾਂਦੀ ਦੇ ਤਗਮੇ ਜਿੱਤਣ ਸਦਕਾ 14 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਖਿਡਾਰੀ ਸੰਗਮਪ੍ਰੀਤ ਸਿੰਘ, ਹਰਨੂਰ ਸਿੰਘ, ਰਾਜ ਕੌਰ, ਪ੍ਰਨੀਤ ਕੌਰ, ਕੰਵਰਪ੍ਰੀਤ ਸਿੰਘ, ਨਮਨ ਕਪਿਲ, ਊਦੇਵੀਰ ਸਿੰਘ, ਈਨਾ ਅਰੋੜਾ, ਪਰਵੀਰ ਸਿੰਘ, ਪਵਨਦੀਪ ਕੌਰ, ਬੇਬੀ ਵਰਮਾ, ਸਹਿਜਪ੍ਰੀਤ ਸਿੰਘ, ਧਰੁਵ ਵਾਲੀਆ, ਸੰਦੀਪ ਕੌਰ, ਮਨਪ੍ਰੀਤ ਕੌਰ, ਅਸੀਸ, ਹਰਜਿੰਦਰ ਕੌਰ, ਜਸਕਰਨ ਸਿੰਘ, ਰੀਤੂ ਰਾਣੀ, ਗਗਨਦੀਪ ਸਿੰਘ, ਅਰੁਜਨ, ਪਲਵੀ ਰਾਣਾ ਅਤੇ ਹਰਮਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments