spot_img
spot_img
spot_img
spot_img
Friday, May 24, 2024
spot_img
Homeਪੰਜਾਬਮੇਹਰ ਸਿੰਘ ਤੇ ਪ੍ਰੇਮ ਵਧਵਾ ਨੇ ਬਸੀ ਪਠਾਣਾਂ ਦਾ ਨਾਮ ਕੀਤਾ ਰੌਸ਼ਨ।

ਮੇਹਰ ਸਿੰਘ ਤੇ ਪ੍ਰੇਮ ਵਧਵਾ ਨੇ ਬਸੀ ਪਠਾਣਾਂ ਦਾ ਨਾਮ ਕੀਤਾ ਰੌਸ਼ਨ।

ਮੇਹਰ ਸਿੰਘ ਤੇ ਪ੍ਰੇਮ ਵਧਵਾ ਨੇ ਬਸੀ ਪਠਾਣਾਂ ਦਾ ਨਾਮ ਰੌਸ਼ਨ ਕੀਤਾ।

ਬਸੀ ਪਠਾਣਾਂ ਰਾਈਡਰਜ਼ ਐਂਡ ਰਨਰਜ਼ ਵਲੋਂ ਸ਼ਹਿਰ ਤੋਂ ਚੰਡੀਗੜ੍ਹ ਵਿਖੇ ਹੋਈ ਹਾਫ ਮੈਰਾਥਨ ਵਿੱਚ ਚਾਰ ਦੌੜਾਕਾਂ ਨੇ ਹਿੱਸਾ ਲਿਆ। ਜਿਸ ਵਿੱਚ ਮੇਹਰ ਸਿੰਘ ਤੇ ਪੰਕਜ ਮੱਕੜ ਨੇ ਇੱਕੀ ਕਿਲੋਮੀਟਰ ਅਤੇ ਹਰਨੇਕ ਸਿੰਘ ਤੇ ਪ੍ਰੇਮ ਵਧਵਾ ਨੇ ਪੰਜ ਕਿਲੋਮੀਟਰ ਦੀ ਦੌੜ ਸਫਲਤਾਪੂਰਵਕ ਮੁਕੰਮਲ ਕੀਤੀ। ਸ਼ਹਿਰ ਨਿਵਾਸੀਆ ਲਈ ਖੁੱਸੀ ਵਾਲੀ ਅਤੇ ਮਾਣ ਵਾਲੀ ਗੱਲ ਇਹ ਰਹੀ ਕਿ ਇਸ ਮੁਕਾਬਲੇ ਵਿੱਚ ਸੱਠ ਸਾਲ ਤੋਂ ਉੱਪਰ ਦੇ ਮੁਕਾਬਲੇਬਾਜਾਂ ਵਿੱਚੋਂ ਮੇਹਰ ਸਿੰਘ ਨੇ ਇੱਕੀ ਕਿਲੋਮੀਟਰ ਦੇ ਵਰਗ ਵਿੱਚ ਅਤੇ ਪ੍ਰੇਮ ਵਧਵਾ ਨੇ ਪੰਜ ਕਿਲੋਮੀਟਰ ਦੇ ਵਰਗ ਵਿੱਚ ਦੂਜੀਆਂ ਪੁਜੀਸ਼ਨਾਂ ਹਾਸਲ ਕੀਤੀਆ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਪ੍ਰਬੰਧਕਾਂ ਵੱਲੋ ਦੋਨਾਂ ਨੂੰ ਟਰਾਫੀਆਂ ਤੇ ਗਿਫਟ ਪੈਕੇਟ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾ ਦੀ ਇਸ ਪ੍ਰਾਪਤੀ ਨਾਲ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਖੇਡਾਂ ਵੱਲ ਉਤਸ਼ਾਹ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments