spot_img
spot_img
spot_img
spot_img
Monday, May 27, 2024
spot_img
Homeਚੰਡੀਗੜ੍ਹਮੈਕਸ ਹਸਪਤਾਲ ਵਿਚ ਬ੍ਰੈਸਟ ਕੈਂਸਰ ਸਰਵਾਈਵਰਸ ਨੂੰ ਸਨਮਾਨ ਕੀਤਾ ਗਿਆ

ਮੈਕਸ ਹਸਪਤਾਲ ਵਿਚ ਬ੍ਰੈਸਟ ਕੈਂਸਰ ਸਰਵਾਈਵਰਸ ਨੂੰ ਸਨਮਾਨ ਕੀਤਾ ਗਿਆ

ਸੰਸਾਰ ਬ੍ਰੈਸਟ ਕੈਂਸਰ ਜਾਗਰੁਕਤਾ ਮਹੀਨਾ
ਮੈਕਸ ਹਸਪਤਾਲ ਵਿਚ ਬ੍ਰੈਸਟ ਕੈਂਸਰ ਸਰਵਾਈਵਰਸ ਨੂੰ ਸਨਮਾਨ ਕੀਤਾ ਗਿਆ

ਬਠਿੰਡਾ, 18 ਅਕਤੂਬਰ (ਪਰਵਿੰਦਰ ਜੀਤ ਸਿੰਘ): ਸੰਸਾਰ ਬ੍ਰੈਸਟ ਕੈਂਸਰ ਜਾਗਰੁਕਤਾ ਮਹੀਨੇ ਦੇ ਮੌਕੇ ‘ਤੇ ਮੰਗਲਵਾਰ ਨੂੰ ਮੈਕਸ ਸੂਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ‘ਚ 10 ਬ੍ਰੈਸਟ ਕੈਂਸਰ ਸਰਵਾਈਵਰਸ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ‘ਤੇ ਬ੍ਰੈਸਟ ਕੈਂਸਰ ਸਰਵਾਈਵਰਸ ਨੇ ਘਾਤਕ ਬੀਮਾਰੀ ਨੂੰ ਹਰਾਉਣ ‘ਚ ਆਪਣੀ ਸਫਲਤਾ ਦੀਆਂ ਕਹਾਣੀਆਂ ਸ਼ੇਅਰ ਕੀਤੀਆਂ |
ਬਲਜਿੰਦਰ ਕੌਰ (43) ਨੇ ਕਿਹਾ, ‘ਮੇਰਾ ਇਲਾਜ ਲਗਭਗ 3 ਸਾਲ ਤੱਕ ਚੱਲਿਆ ਸੀ ਅਤੇ ਇਸ ਦੌਰਾਨ ਮੈਨੂੰ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੋਇਆ ਕਿਉਂਕਿ ਮੇਰਾ ਇਲਾਜ ਬਹੁਤ ਹੀ ਸਰਲ ਤਰੀਕੇ ਨਾਲ ਕੀਤਾ ਗਿਆ ਸੀ | ਇਲਾਜ ਨੇ ਮੈਨੂੰ ਮਜਬੂਤ ਬਣਾ ਦਿੱਤਾ ਅਤੇ ਹੁਣ ਮੈਂ ਨਿਡਰ ਮਹਿਸੂਸ ਕਰਦੀ ਹਾਂ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਾਂ |’
ਕੈਂਸਰ ‘ਤੇ ਜਿੱਤ ਹਾਸਲ ਕਰਨ ਵਾਲੀ ਸਰੂਪ ਕੌਰ (61) ਨੇ ਕਿਹਾ, ਮੇਰਾ ਇਲਾਜ ਲਗਭਗ ਪਿਛਲੇ ਅੱਠ ਸਾਲ ਤੋਂ ਚੱਲ ਰਿਹਾ ਸੀ, ਜਿਹੜਾ ਬਹੁਤ ਲੰਮਾਂ ਸੀ | ਜਦੋਂ ਸਾਨੂੰ ਕੈਂਸਰ ਦੇ ਬਾਰੇ ‘ਚ ਪਤਾ ਲੱਗਿਆ ਤਾਂ ਮੇਰਾ ਪਰਿਵਾਰ ਪਹਿਲਾਂ ਤਾਂ ਡਰ ਗਿਆ, ਪਰ ਮੇਰੇ ਪਰਿਵਾਰ ਅਤੇ ਮੈਕਸ ਡਾਕਟਰਾਂ ਨੇ ਮੈਨੂੰ ਬੀਮਾਰੀ ਨੂੰ ਹਰਾਉਣ ਦੇ ਲਈ ਪ੍ਰੇਰਿਤ ਕੀਤਾ | ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਆਮ ਜ਼ਿੰਦਗੀ ਜੀਅ ਰਹੀ ਹਾਂ |
ਇਸ ਮੌਕੇ ‘ਤੇ ਡਾ. ਰਾਜੇਸ਼ ਵਸ਼ਿਸ਼ਠ ਮੈਡੀਕਲ ਐਡਵਾਈਜਰ ਅਤੇ ਐਸੋਸਿਏਟ ਡਾਇਰੈਕਟਰ ਰੇਡੀਏਸ਼ਨ ਓਾਕੋਲਾਜੀ, ਡਾ. ਕੇਨ ਅਸਿਸਟੈਂਟ ਮੈਡੀਕਲ ਸੂਪਰਇੰਟੈਂਡੈਂਟ ਵੀ ਮੌਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments