ਮੋਟਰਸਾਇਕਲ ਚੋਰੀ ਕਰਨ ਵਾਲੇ 2 ਕਾਬੂ
ਭਾਦਸੋਂ :- (ਬਰਿੰਦਰਪਾਲ ਸਿੰਘ) ਥਾਣਾ ਭਾਦਸੋਂ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਬਜਾਰ ਵਿਚੋਂ ਮੋਟਰਸਾਇਕਲ ਚੋਰੀ ਕਰਨ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਲਖਵੀਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਰੰਨੋ ਨੇ ਦਰਖਾਸਤ ਦਿੱਤੀ ਕਿ ਮਿਤੀ 22 ਮਈ ਨੂੰ ਉਸਨੇ ਆਪਣਾ ਮੋਟਰਸਾਇਕਲ ਪੀ.ਬੀ 34 ਏ 1063 ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਭਾਦਸੋਂ ਦੇ ਸਾਹਮਣੇ ਖੜਾ ਕੀਤਾ ਸੀ ਕੁਝ ਸਮੇ ਬਾਦ ਉਨਾ ਵਾਪਸ ਆ ਕੇ ਦੇਖਿਆ ਤਾਂ ਉਥੇ ਮੋਟਰਸਾਇਕਲ ਨਹੀ ਸੀ । ਪੜਤਾਲ ਕਰਨ ਉਪਰੰਤ ਥਾਣਾ ਭਾਦਸੋਂ ਵਲੋਂ ਕਾਰਵਾਈ ਕਰਦੇ ਹੋਏ ਦੀਦਾਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਕੁਲਦੀਪ ਸਿੰਘ ਵਾਸੀਆਨ ਮਾਂਗੇਵਾਲ ਖਿਲਾਫ ਆਈ ਪੀ ਸੀ ਦੀ ਧਾਰਾ 379 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।