spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਮੰਗਾਂ ਨੂੰ ਲੈ ਕੇ ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਵਿਧਾਇਕ ਕੋਹਲੀ ਨਾਲ ਕੀਤੀ...

ਮੰਗਾਂ ਨੂੰ ਲੈ ਕੇ ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਵਿਧਾਇਕ ਕੋਹਲੀ ਨਾਲ ਕੀਤੀ ਮੀਟਿੰਗ

ਮੰਗਾਂ ਨੂੰ ਲੈ ਕੇ ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਵਿਧਾਇਕ ਕੋਹਲੀ ਨਾਲ ਮੀਟਿੰਗ
ਪਟਿਆਲਾ, 22 ਮਾਰਚ (ਸੰਨੀ ਕੁਮਾਰ)-
ਸਥਾਨਕ ਲਹਿਲ ਮਾਰਕੀਟ ਐਸੋਸੀਏਸ਼ਨ ਵਲੋਂ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਦੌਰਾਨ ਐਸੋਸੀਏਸ਼ਨ ਨੁੰਮਾਇੰਦਇਆ ਨੇ ਮੰਗ ਕੀਤੀ ਕੇ ਮਾਰਕਿਟ ਚ ਜਨਤਕ ਬਾਥਰੂਮ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਇਸ ਤੋਂ ਇਲਾਵਾ ਬਾਰਿਸ਼ ਸਮੇ ਸੜਕਾਂ ਤੇ ਖੜਨ ਵਾਲੇ ਪਾਣੀ ਦੀ ਨਿਕਸੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ. ਇਸ ਦੌਰਾਨ ਸਭ ਤੋਂ ਵੱਡੀ ਮੰਗ ਕੇ ਇਸ ਮਾਰਕੀਟ ਨੂੰ ਕਮਰਸ਼ੀਅਲ ਘੋਸ਼ਿਤ ਕੀਤਾ ਜਾਵੇ। ਮਾਰਕੀਟ ਨੁਮਾਇੰਦੇ ਨੇ ਵਿਧਾਇਕ ਅੱਗੇ ਮੰਗ ਰੱਖੀ ਕੇ ਜਦੋਂ ਵੀ ਇਥੇ ਕਿਸੇ ਨੇ ਆਪਣੀ ਦੁਕਾਨ ਬਣਾਉਣੀ ਹੁੰਦੀ ਐ ਜਾ ਫੇਰ ਕੋਈ ਫੇਰ ਬਦਲ ਕਰਨੀ ਹੋਵੇ ਤਾਂ ਨਗਰ ਨਿਗਮ ਚ ਕਮਰਸ਼ੀਅਲ ਫੀਸ ਨਹੀਂ ਭਰੀ ਜਾਂਦੀ ਅਤੇ ਨਾ ਹੀ ਕਮਰਸ਼ੀਅਲ ਨਕਸ਼ਾ ਜਮਾਂ ਹੁੰਦਾ ਹੈ, ਜਦਕਿ ਰਿਹਾਇਸ਼ੀ ਭਰਨ ਕਰਕੇ ਉਸਾਰੀ ਬਣ ਨਹੀਂ ਸਕਦੀ, ਇਸ ਲਈ ਇਹ ਵੱਡੀ ਸਿਰਦਰਦੀ ਨੂੰ ਦੂਰ ਕੀਤਾ ਜਾਵੇ। ਇਸ ਤੋਂ ਇਲਾਵਾ ਕਈ ਹੋਰ ਮੰਗ ਵੀ ਰੱਖੀਆਂ ਗਈਆਂ। ਇਨਾ ਮੰਗਾ ਨੂੰ ਸੁਣ ਕੇ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਉਹ ਜਲਦੀ ਹੀ ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਮੰਗਾ ਹੱਲ ਕਰਵਾਉਣਗੇ। ਇਸ ਦੌਰਾਨ ਹਰਮਨ ਸੰਧੂ ਵਾਰਡ ਆਗੂ, ਜਗੇਸ਼ਵਰ ਸਿੰਘ ਮਾਰਕੀਟ ਪ੍ਰਧਾਨ, ਅਜੇ ਕਪਿਲਾ, ਸੰਜੇ ਗਰਗ, ਪ੍ਰੇਮ ਪਵਾਰ, ਜੱਸੀ,ਰਾਹੁਲ ਚੋਹਾਨ, ਕ੍ਰਿਸ਼ਨ ਕੁਮਾਰ, ਵਿਕਰਮ, ਰਾਜ ਕੁਮਾਰ, ਰਾਜੀਵ ਕੁਮਾਰ ਅਤੇ ਅਮਿਤ ਕੁਮਾਰ ਵੀ ਮੀਟਿੰਗ ਚ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments