spot_img
spot_img
spot_img
spot_img
Sunday, May 19, 2024
spot_img
Homeਪਟਿਆਲਾਯੂਥ ਬੀਜੇਪੀ ਨੇ ਚਲਾਇਆ ਸਫ਼ਾਈ ਅਭਿਆਨ

ਯੂਥ ਬੀਜੇਪੀ ਨੇ ਚਲਾਇਆ ਸਫ਼ਾਈ ਅਭਿਆਨ

ਯੂਥ ਬੀਜੇਪੀ ਨੇ ਚਲਾਇਆ ਸਫ਼ਾਈ ਅਭਿਆਨ
ਪਟਿਆਲਾ, ਯੂਥ ਬੀਜੇਪੀ ਪੰਜਾਬ ਦੇ ਪ੍ਰਧਾਨ ਕਰਨਵੀਰ ਟੋਹੜਾ ਅਤੇ ਬੀਜੇਪੀ ਦੀ ਸੂਬਾ ਮੀਤ ਪ੍ਰਧਾਨ ਬੀਬਾ ਜੈਇੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਯੂਥ ਬੀਜੇਪੀ ਪਟਿਆਲਾ ਵੱਲੋਂ ਪ੍ਰਧਾਨ ਨਿਖਿਲ ਕਾਕਾ ਦੀ ਅਗਵਾਈ ਵਿਚ ਸਫਾਈ ਅਭਿਆਨ ਦੀ ਸੁਰੂਆਤ ਤਫਜਲਪੁਰਾ ਬਸਤੀ ਵਿੱਚੋ ਕੀਤੀ ਗਈ ਅਤੇ ਸੜਕਾਂ ਅਤੇ ਗਲੀਆਂ ਵਿਚੋਂ ਕੂੜਾ ਕਰਕਟ ਇਕੱਠਾ ਕਰਕੇ ਇਲਾਕੇ ਨੂੰ ਸਾਫ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਪੁੱਜੇ। ਸਫਾਈ ਕਰਨ ਉਪਰੰਤ ਸਮੁੱਚੀ ਟੀਮ ਬਸਤੀ ਦੇ ਇੱਕ ਗਰੀਬ ਪਰਵਾਰ ਦੇ ਘਰ ਜਾ ਕੇ ਸਵੇਰ ਦੀ ਚਾਹ ਪੀ ਕੇ ਦਿਲ ਨੂੰ ਬੜਾ ਸਕੂਨ ਮਿਲਿਆ ਅਤੇ ਮੈਂ ਆਪਣੀ ਯੂਥ ਬੀਜੇਪੀ ਟੀਮ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਨਿਖਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਇਸ ਸਫ਼ਾਈ ਅਭਿਆਨ ਨੂੰ ਪੰਜਾਬ ਬੀਜੇਪੀ ਹਰ ਗਲੀ ਅਤੇ ਪਿੰਡ ਵਿਚ ਲੈ ਕੇ ਜਾਵੇਗੀ। ਅਤੇ ਬੀਜੇਪੀ ਨੂੰ ਪੰਜਾਬ ਵਿਚ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਵੇਗੀ। ਇਸ ਮੌਕੇ ਸੌਰਵ ਰਮਾ ਮੰਡਲ ਪ੍ਰਧਾਨ, ਅਮਿਤ ਸੂਦ ਇੰਚਾਰਜ ਮੰਡਲ, ਅਭਿਨਵ ਕੋਹਲੀ ਕਨਵੀਨਰ, ਰਿਸਬ ਸਰਮਾ, ਮਨਦੀਪ ਪਰਿਕ, ਰਜਤ ਸਾਗਰ ਜਨਰਲ ਸੈਕਟਰੀ , ਕੁਸਲ ਚੋਪੜਾ, ਵਿੱਕੀ ਵਰਮਾ ਮੀਤ ਪ੍ਰਧਾਨ, ਰਾਜਨ ਰਾਣਾ, ਰਿਸਵ ਭਸੀਨ ਮੰਡਲ ਪ੍ਰਧਾਨ, ਸਾਹਿਲ ਕਾਲੜਾ, ਗੈਰੀ ਗੌਤਮ ਸੈਕਟਰੀ, ਅਨਮੋਲ ਲੋਚਮ ਲੀਗਲ ਸੈੱਲ ਇੰਚਾਰਜ ,ਹਰਵਿੰਦਰ ਚੀਮਾ, ਗੌਰਵ ਪੁਰੀ ਮੌਜੁਦ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments