spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸਰਪ੍ਰਸਤੀ ਹੇਠ ਰੋਟਰੈਕਟ ਕਲੱਬ ਵਲੋਂ ਥਾਪਰ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸਰਪ੍ਰਸਤੀ ਹੇਠ ਰੋਟਰੈਕਟ ਕਲੱਬ ਵਲੋਂ ਥਾਪਰ ਯੂਨੀਵਰਸਿਟੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸਰਪ੍ਰਸਤੀ ਹੇਠ ਰੋਟਰੈਕਟ ਕਲੱਬ ਵਲੋਂ ਥਾਪਰ ਯੂਨੀਵਰਸਿਟੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਪਟਿਆਲਾ 16 ਫ਼ਰਵਰੀ ( ਸੰਨੀ ਕੁਮਾਰ ) ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸਰਪ੍ਰਸਤੀ ਹੇਠ ਰੋਟਰੈਕਟ ਕਲੱਬ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਨੂੰ ਵੇਖਦਿਆਂ ਪੰਜਾਬ ਗ੍ਰਾਮੀਣ ਬੈਂਕ, ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਵੈਇਛੁੱਕ ਖੂਨਦਾਨ ਕੈਂਪ ਮੇਨ ਆਡੀਟੋਰੀਅਮ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਵਿਚ ਬਤੌਰ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਥਿੰਦ ਐਡੀਸਨਲ ਡਿਪਟੀ ਕਮਿਸ਼ਨਰ (ਜਨਰਲ) ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪਦਮਾ ਕੁਮਾਰ ਅਈਅਰ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਪੰਜਾਬ ਗ੍ਰਾਮੀਣ ਬੈਂਕ ਦੇ ਰੀਜਨਲ ਮੈਨੇਜਰ ਪਰਮਪ੍ਰੀਤ ਸਿੰਘ ਨੇ ਕੀਤਾ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਗੁਲਬਹਾਰ ਰਾਟੌਲ ਡਿਸਟ੍ਰਿਕਟ ਗਵਰਨਰ, ਘਣਸ਼ਿਆਮ ਕਾਸ਼ਲ ਡਿਸਟ੍ਰਿਕਟ ਗਵਰਨਰ ਇਲੈਕਟ, ਡੀਐਸਪੀ (ਮੱਦੇਨਜ਼ਰਸਥਾਨਕ) ਹਰਦੀਪ ਸਿੰਘ ਬਡੂੰਗਰ, ਡੀਐਸਪੀ ਸਿਟੀ ਵਨ ਸੰਜੀਵ ਸਿੰਗਲਾ, ਸੰਜੀਵ ਸ਼ਰਮਾ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਰਾਘੋਮਾਜਰਾ ਬ੍ਰਾਂਚ, ਪ੍ਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ਼ ਇੰਡੀਆਂ, ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਐਸ.ਔਲੱਖ ਮਾਣਕ ਰਾਜ ਸਿੰਗਲਾ, ਪ੍ਰੋਜੈਕਟ ਚੇਅਰਮੈਨ ਡਾ. ਸਾਮ ਲਾਲ ਜਿੰਦਲ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਰਮੇਸ ਸਿੰਗਲਾ ਸੈਕਟਰੀ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਲਕਸ਼ਮੀ ਗੁਪਤਾ, ਗੁਰਤੇਜ ਸਿੰਘ ਭੁੱਲਰ, ਭੀਮ ਸੈਨ ਗੇਰਾ, ਇੰਜ਼.ਹਰਬੰਸ ਸਿੰਘ ਕੁਲਾਰ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਰੋਟਰੈਕਟ ਕਲੱਬ ਦੀ ਪ੍ਰਧਾਨ ਜਾਨਵੀ ਗੰਗਵਾਰ, ਸੈਕਟਰੀ ਦੇਵੇਸ ਸਹਿਦੇਵ, ਮੀਤ ਪ੍ਰਧਾਨ ਸਾਨਯਾ ਸ਼ਰਮਾ, ਸੰਯੁਕਤ ਸਕੱਤਰ ਆਕਸੀ,ਪੀਆਰੳ ਅਭੀਸੇ਼ਕ ਮਹਾਜਨ, ਖਜ਼ਾਨਚੀ ਯਾਮਨੀ, ਸੋਹਨੀ,ਲਕਸ਼ਤ, ਦੀਆ, ਰੀਤੀ,ਪ੍ਰਾਚੀ ਗਰਗ, ਆਕਸਿਤਾ,ਯਾਸਿਕਾ, ਅੰਕਿਤ,ਹਿਤਾਕਸੀ,ਅੰਜਲੀ,ਕੁਸ਼‌ ਅਤੇ ਰੋਟੇਰੀਅਨ ਤੇ ਰੋਟਰੈਕਟਰ ਹਾਜਰ ਸਨ। ਇਸ ਮੌਕੇ ਸੰਬੋਧਨ ਕਰਦਿਆ ਗੁਰਪ੍ਰੀਤ ਸਿੰਘ ਥਿੰਦ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਨੇ ਕਿਹਾ ਕਿ ਖੂਨਦਾਨ ਸੱਭ ਤੋ ਉਤਮ ਦਾਨ ਹੈ। ਤੁਹਾਡੇ ਦਿੱਤੇ ਖੂਨ ਦਾ ਇੱਕ ਇੱਕ ਕਤਰਾ ਕਿਸੇ ਦੀ ਬੇਸ਼ਕੀਮਤੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਵਧੇਰੇ ਤੰਦਰੁਸਤ ਰਹਿੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪੀਆਰਓ ਸੁਖਵਿੰਦਰ ਸਿੰਘ ਅਤੇ ਲਾਈਫ ਲਾਈਨ ਬਲੱਡ ਬੈਂਕ ਦੇ ਇੰਚਾਰਜ ਡਾ.ਅਮਨਦੀਪ ਕੌਰ ਅਤੇ ਪੀਆਰਓ ਸਾਗਰ ਅਰੋੜਾ ਦੀ ਅਗਵਾਈ ਹੇਠ ਲੱਗਭਗ 500 ਯੂਨਿਟ ਬਲੱਡ ਇੱਕਤਰ ਕੀਤਾ ਗਿਆ। ਫੋਟੋ ਕੈਪਸਨ : ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ, ਰੋਟਰੀ ਕਲੱਬ ਦੇ ਪ੍ਰਧਾਨ ਭਗਵਾਨ ਦਾਸ ਗੁਪਤਾ, ਪਰਮਿੰਦਰ ਭਲਵਾਨ,ਜਾਨਵੀ ਗੰਗਵਾਰ ਅਤੇ ਹੋਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments