spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਵਾਹਨਾਂ ਤੇ ਮੁਫ਼ਤ ਰਿਫਲੈਕਟਰ ਲਗਾਉਣਾ ਸ਼ਲਾਘਾਯੋਗ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਵਾਹਨਾਂ ਤੇ ਮੁਫ਼ਤ ਰਿਫਲੈਕਟਰ ਲਗਾਉਣਾ ਸ਼ਲਾਘਾਯੋਗ — ਭੁਪੇਸ਼ ਮਹਿਤਾ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਵਾਹਨਾਂ ਤੇ ਮੁਫ਼ਤ ਰਿਫਲੈਕਟਰ ਲਗਾਉਣਾ ਸ਼ਲਾਘਾਯੋਗ — ਭੁਪੇਸ਼ ਮਹਿਤਾ

ਹਾੜ੍ਹੀ ਦੀ ਫ਼ਸਲ ਦੀ ਢੋਆ ਢੁਆਈ ਵਾਲੇ ਟਰੱਕਾਂ, ਟ੍ਰੈਕਟਰਾਂ ਤੇ ਟਰਾਲੀਆਂ ਲਈ ਮੁਫਤ ਰਿਫਲੈਕਟਰ ਕੈਂਪ ਆਯੋਜਿਤ
ਪਟਿਆਲਾ 01 ਮਈ (ਸੰਨੀ ਕੁਮਾਰ)
ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਅਤੇ ਡਿਸਟ੍ਰਿਕਟ ਚੀਫ਼ ਟ੍ਰੇਨਰ ਪੀਡੀਜੀ ਰਾਜਿੰਦਰ ਤਨੇਜਾ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਆੜਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਸਹਿਯੋਗ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਢੋਆ ਢੁਆਈ ਕਰਨ ‌ਵਾਲੇ ਟਰੱਕਾਂ, ਟ੍ਰੈਕਟਰਾਂ, ਟਰਾਲੀਆਂ ਅਤੇ ਟੈਂਪੂਆਂ ਤੇ ਮੁਫ਼ਤ ਰਿਫਲੈਕਟਰ ਤੇ ਸਟਿੱਕਰ ਲਗਾਉਣ ਲਈ ਇੱਕ ਵਿਸ਼ੇਸ਼ ਕੈਂਪ ਮਾਰਕੀਟ ਕਮੇਟੀ ਨਵੀਂ ਅਨਾਜ ਮੰਡੀ ਸਰਹਿੰਦ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
ਕੈਂਪ ਦਾ ਉਦਘਾਟਨ ਪਰਮਪਾਲ ਸਿੰਘ ਖਹਿਰਾ ਸੈਕਟਰੀ ਮਾਰਕੀਟ ਕਮੇਟੀ ਪਟਿਆਲਾ ਨੇ ਕੀਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਰੋਟੇਰੀਅਨ ਭੁਪੇਸ਼ ਮਹਿਤਾ ਨਵਨਿਯੁਕਤ ਰੋਟਰੀ ਡਿਸਟ੍ਰਿਕਟ ਗਵਰਨਰ ਸਨ। ਜਤਿੰਦਰ ਗਰਗ ਸਹਾਇਕ ਪੁਲਿਸ ਇਸਪੈਕਟਰ ਥਾਣਾ ਨਵੀਂ ਅਨਾਜ ਮੰਡੀ ਵਿਸ਼ੇਸ਼ ਮਹਿਮਾਨ ਸਨ।
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਕਲੱਬ ਵਲੋਂ ਆਵਾਜਾਈ ਨਿਯਮਾਂ ਅਤੇ ਨਸ਼ਿਆਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਅਤੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵਾਨ ਦਾਸ ਗੁਪਤਾ, ਗੁਰਨਾਮ ਸਿੰਘ ਲਚਕਾਣੀ ਚੇਅਰਮੈਨ ਆੜਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ, ਪੀਡੀਜੀ ਸਵਤੰਤਰ ਰਾਜ ਪਾਸੀ ਡਿਸਟ੍ਰਿਕਟ ਰੋਟਰੀ ਫਾਉਡੇਸਨ ਚੇਅਰ, ਆੜਤੀ ਤੇ ਰੋਟੇਰੀਅਨ ਹਰਬੰਸ ਬਾਂਸਲ, ਰੋਟੇਰੀਅਨ ਰਾਕੇਸ਼ ਸਿੰਗਲਾ ਪ੍ਰੋਜੈਕਟ ਚੇਅਰਮੈਨ, ਪ੍ਰਧਾਨ ਨਾਮਜ਼ਦ ਸ਼ੀਸ਼ ਪਾਲ ਮਿੱਤਲ, ਦਲਜੀਤ ਕੌਰ ਚੀਮਾਂ ਸਾਬਕਾ ਅਸਿਸਟੈਂਟ ਗਵਰਨਰ, ਸਾਬਕਾ ਪ੍ਰਧਾਨ ਰੈਟਰੀ ਕਲੱਬ ਰੋਇਲ ਸੁਰਜੀਤ ਕੌਰ, ਰੋਟੇਰੀਅਨ ਸੰਜੀਵਨ ਮਿੱਤਲ,ਵਿੱਕੀ ਪਰਵਾਰ ਖਜਾਨਚੀ,ਵਿਜੈ ਕੁਮਾਰ ਲੇਖਾਕਾਰ ਅਤੇ ਸੀਨੀਅਰ ਯੂਥ ਨੇਤਾ ਮਾਧਵ ਸਿੰਗਲਾ ਹਾਜ਼ਰ ਸਨ।

ਫੋਟੋ ਕੈਪਸਨ: ਮਹਿਮਾਨਾਂ ਦਾ ਸਨਮਾਨ ਅਤੇ ਟ੍ਰੈਕਟਰ ਟਰਾਲੀਆਂ ਤੇ ਰਿਫਲੈਕਟਰ ਲਗਾਉਂਦੇ ਹੋਏ ਭੁਪੇਸ਼ ਮਹਿਤਾ, ਭਗਵਾਨ ਦਾਸ ਗੁਪਤਾ, ਪਰਮਪਾਲ ਖਹਿਰਾ, ਰਾਕੇਸ਼ ਸਿੰਗਲਾ ਅਤੇ ਹੋਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments