spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਉਸਾਰੀ ਮਜ਼ਦੂਰਾਂ ਨਾਲ ਮਨਾਇਆ ਕੌਮਾਂਤਰੀ ਮਜ਼ਦੂਰ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਉਸਾਰੀ ਮਜ਼ਦੂਰਾਂ ਨਾਲ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਉਸਾਰੀ ਮਜ਼ਦੂਰਾਂ ਨਾਲ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ
ਪਟਿਆਲਾ 01 ਮਈ ( ਸੰਨੀ ਕੁਮਾਰ )
ਰੈਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਅਤੇ ਡਿਸਟ੍ਰਿਕਟ ਚੀਫ਼ ਟ੍ਰੇਨਰ ਪੀਡੀਜੀ ਰਾਜਿੰਦਰ ਤਨੇਜਾ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਉਸਾਰੀ ਮਜ਼ਦੂਰਾਂ ਨਾਲ ਮਜ਼ਦੂਰ ਚੌਕ ਅੰਡਰ ਬ੍ਰਿਜ 22 ਨੰਬਰ ਰੇਲਵੇ ਕਰਾਸਿੰਗ ਭੁਪਿੰਦਰਾਂ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਨੈਸ਼ਨਲ ਰਾਕੇਸ਼ ਸ਼ਰਮਾ ਪੀਪੀਐਸ ਸਾਬਕਾ ਪ੍ਰਿੰਸੀਪਲ ਜੇਲ ਸਿਖਲਾਈ ਸਕੂਲ ਪਟਿਆਲਾ ਸਨ। ਰੋਟੇਰੀਅਨ ਇੰਜ਼. ਇੰਦਰਜੀਤ ਗਿੱਲ ਪ੍ਰੋਜੈਕਟ ਚੇਅਰਮੈਨ ਦੀ ਅਗਵਾਈ ਹੇਠ ਮੁੱਖ ਮਹਿਮਾਨ ਰਾਕੇਸ਼ ਸ਼ਰਮਾ, ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਰੋਟੇਰੀਅਨ ਇੰਜ.ਗੁਰਤੇਜ ਚਹਿਲ ਨੇ ਉਸਾਰੀ ਮਜ਼ਦੂਰਾਂ ਨੂੰ ਬੁਕਿਆ, ਸਾਲਾਂ ਅਤੇ ਫੁੱਲ ਮਾਲਾਵਾਂਨਾਲ ਸਨਮਾਨਿਤ ਕੀਤਾ।
ਸ਼੍ਰੋਮਣੀ ਕਵੀ ਬਲਵਿੰਦਰ ਸਿੰਘ ਸੰਧੂ, ਗੁਰਚਰਨ ਪੱਬਾਰਾਲੀ, ਢੋ ਬਰਜਿੰਦਰ ਠਾਕੁਰ ਅਤੇ ਬਿਕਰਮਜੀਤ ਸਿੰਘ ਸੋਹੀ ਨੇ ਆਪਣੀਆਂ ਰਚਨਾਵਾਂ ਨਾਲ ਭਰਵਾਂ ਮਨੋਰੰਜਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵਾਨ ਦਾਸ ਗੁਪਤਾ, ਇੰਜ. ਇੰਦਰਜੀਤ ਗਿੱਲ, ਇੰਜ.ਗੁਰਤੇਜ ਚਹਿਲ ਅਜੈ ਸ਼ਰਮਾ,ਅਭੈ ਗੋਇਲ, ਸੋਮ ਸਿੰਘ ਠੇਕੇਦਾਰ, ਨਿਰਪਾਲ ਪਾਹਵਾ, ਗੁਰਨਾਮ ਅਬਲੋਵਾਲ,ਸਰਵਜੀਤ ਅੱਤਰੀ ਅਤੇ ਬੰਟੀ ਵੀ ਹਾਜ਼ਰ ਸਨ।
ਫੋਟੋ ਕੈਪਸਨ: ਉਸਾਰੀ ਮਜ਼ਦੂਰਾਂ ਨੂੰ ਸਨਮਾਨਿਤ ਕਰਦੇ ਹੋਏ ਰਾਕੇਸ਼ ਸ਼ਰਮਾ, ਭਗਵਾਨ ਦਾਸ ਗੁਪਤਾ,ਇੰਜ.ਇੰਦਰਜੀਤ ਗਿੱਲ, ਇੰਜ.ਗੁਰਤੇਜ ਚਹਿਲ, ਅਜੈ ਸ਼ਰਮਾ ਤੇ ਹੋਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments