spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਟੈਂਪੂ ਯੂਨੀਅਨ ਵਿਖੇ ਵਾਹਨਾਂ 'ਤੇ ਲਗਾਏ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਟੈਂਪੂ ਯੂਨੀਅਨ ਵਿਖੇ ਵਾਹਨਾਂ ‘ਤੇ ਲਗਾਏ ਰਿਫਲੈਕਟਰ ਅਤੇ ਸਟਿੱਕਰ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਟੈਂਪੂ ਯੂਨੀਅਨ ਵਿਖੇ ਵਾਹਨਾਂ ‘ਤੇ ਲਗਾਏ ਰਿਫਲੈਕਟਰ ਅਤੇ ਸਟਿੱਕਰ

ਪਟਿਆਲਾ 10 ਜੂਨ:-( ਸੰਨੀ ਕੁਮਾਰ ):- ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਟ੍ਰੈਫਿਕ ਐਜੂਕੇਸ਼ਨ ਸੈੱਲ ਟ੍ਰੈਫਿਕ ਵਿੰਗ ਪੰਜਾਬ ਪੁਲਿਸ ਪਟਿਆਲਾ ਦੇ ਸਹਿਯੋਗ ਨਾਲ ਟੈਂਪੂ ਯੂਨੀਅਨ 24 ਨੰਬਰ ਰੇਲਵੇ ਕਰਾਸਿੰਗ ਪਟਿਆਲਾ ਵਿਖੇ ਟੈਂਪੂਆਂ, ਚਾਰ ਪਹੀਆ ਵਾਹਨਾਂ, ਟਰੈਕਟਰ ਟਰਾਲੀਆਂ ਅਤੇ ਰੇਹੜੀਆਂ ਆਦਿ ਤੇ ਰਿਫਲੈਕਟਰ ਅਤੇ ਸਟਿੱਕਰ ਲਗਾਏ ਗਏ।
ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਟੈਂਪੂ ਅਤੇ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕੀਤਾ।
ਇਲਾਕੇ ਦੇ ਨਗਰ ਕੌਂਸਲਰ ਨਰੇਸ਼ ਦੁੱਗਲ ਨੇ ਰੋਟੇਰੀਅਨ ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਇੰਸਪੈਕਟਰ ਕਰਮਜੀਤ ਕੌਰ ਅਤੇ ਰੋਟੇਰੀਅਨ ਭੀਮ ਸੈਨ ਗੇਰਾ ਪ੍ਰੋਜੈਕਟ ਚੇਅਰਮੈਨ, ਰੋਟੇਰੀਅਨ ਪ੍ਰੋ.ਹੇਮ ਗੋਇਲ ਅਤੇ ਸਮੂੰਹ ਕਲੱਬ ਮੈਂਬਰਾਂ ਦਾ ਸਨਮਾਨ ਕੀਤਾ।

ਰੋਟੇਰੀਅਨ ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟੇਰੀਅਨ ਰਮੇਸ਼ ਸਿੰਗਲਾ ਸਕੱਤਰ, ਰੋਟੇਰੀਅਨ ਪ੍ਰੋਫੈਸਰ ਹੇਮ ਗੋਇਲ ਪ੍ਰਸਿੱਧ ਸਾਇੰਸਦਾਨ ਤੇ ਨੈਸ਼ਨਲ ਐਵਾਰਡੀ, ਸਾਬਕਾ ਪ੍ਰਧਾਨ ਕੌਸ਼ਲ ਰਾਓ ਸਿੰਗਲਾ, ਰੋਟੇਰੀਅਨ ਇੰਜ.ਹਰਬੰਸ ਕੁਲਾਰ, ਦੀਦਾਰ ਸਿੰਘ ਗਾਬਾ ਅਤੇ ਅਬੇ ਗੋਇਲ ਸਕੱਤਰ ਭੁਪਿੰਦਰਾ ਪਾਰਕ ਵੈਲਫੇਅਰ ਸੁਸਾਇਟੀ ਪਟਿਆਲਾ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments