spot_img
spot_img
spot_img
spot_img
Friday, May 24, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਮਸਤੀ ਕੀ ਪਾਠਸ਼ਾਲਾ ਵਿੱਖੇ ਬੱਚਿਆਂ ਨੂੰ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਮਸਤੀ ਕੀ ਪਾਠਸ਼ਾਲਾ ਵਿੱਖੇ ਬੱਚਿਆਂ ਨੂੰ ਇਨਾਮ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਮਸਤੀ ਕੀ ਪਾਠਸ਼ਾਲਾ ਵਿੱਖੇ ਬੱਚਿਆਂ ਨੂੰ ਇਨਾਮ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ

ਪਟਿਆਲਾ 13 ਜੂਨ:-( ਸੰਨੀ ਕੁਮਾਰ ):-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਇੰਟਲਨੈਸਨਲ ਡਿਸਟ੍ਰਿਕਟ 3090 ਅਤੇ ਰੋਟਰੈਕਟ ਕਲੱਬ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਪਟਿਆਲਾ ਵੱਲੋਂ ਮਸਤੀ ਕੀ ਪਾਠਸ਼ਾਲਾ ਦੇ ਸਹਿਯੋਗ ਨਾਲ ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਲਈ 15 ਦਿਨਾਂ ਸਮਰ ਕੈਂਪ ਲਗਾਇਆ ਗਿਆ।
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਕੈਂਪ ਦੇ ਸਮਾਪਤੀ ਦਿਨ ਮੌਕੇ ਇੱਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਸਨਾਤਨ ਧਰਮ ਕੁਮਾਰ ਸਭਾ ਪਟਿਆਲਾ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਬਾਲ ਕ੍ਰਿਸ਼ਨ ਸਿੰਗਲਾ ਸਨ। ਸ਼੍ਰੀਮਤੀ ਰਮਣੀਕ ਥਿੰਦ ਸੁਪਤਨੀ
ਗੁਰਪ੍ਰੀਤ ਥਿੰਦ ਏ.ਡੀ.ਸੀ. (ਜਨਰਲ), ਜਨਾਬ ਸੁਕੀਨ ਮੁਹੰਮਦ ਪ੍ਰੋਗਰਾਮ ਐਗਜ਼ੀਕਿਊਟਿਵ ਆਕਾਸ਼ਵਾਣੀ ਪਟਿਆਲਾ ਅਤੇ ਪ੍ਰਸਿੱਧ ਸਾਇੰਸਦਾਨ ਪ੍ਰੋ. ਹੇਮ ਗੋਇਲ ਨੈਸ਼ਨਲ ਐਵਾਰਡੀ ਗੈਸਟ ਆਫ਼ ਆਨਰ ਸਨ।

ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਨੇ ਸਮਰ ਕੈਂਪ ਪੂਰਾ ਕਰਨ ਵਾਲੇ ਸਮੂੰਹ ਬੱਚਿਆਂ ਨੂੰ ਇਨਾਮ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ।
ਸ਼੍ਰੀਮਤੀ ਰਾਜਪਾਲ ਮਸਤ ਸੰਸਥਾਪਕ ਮਸਤੀ ਕੀ ਪਾਠਸ਼ਾਲਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਪਵਨ ਗੋਇਲ ਨੇ ਪੂਰੇ ਪ੍ਰੋਗਰਾਮ ਦੀ ਮੰਚ ਸੰਚਾਲਨ ਦਾ ਫਰਜ਼ ਬਾਖੂਬੀ ਨਿਭਾਇਆ।

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਰੈਟੇਰੀਅਨ ਭਗਵਾਨ ਦਾਸ ਗੁਪਤਾ, ਪ੍ਰੋਜੈਕਟ ਚੇਅਰਮੈਨ ਡਾ.ਸ਼ਾਮ ਜਿੰਦਲ, ਦੇਵੀ ਦਿਆਲ ਗੋਇਲ, ਰਾਕੇਸ਼ ਸਿੰਗਲਾ, ਕੌਸ਼ਲ ਰਾਓ ਸਿੰਗਲਾ, ਆਰ.ਐਸ. ਔਲਖ ਸਾਬਕਾ ਐਡੀਸਨਲ ਮੈਨੇਜਿੰਗ ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ, ਇੰਜ.ਹਰਬੰਸ ਸਿੰਘ ਕੁਲਾਰ, ਭੀਮ ਸੈਨ ਗੇਰਾ, ਅਜੈ ਸ਼ਰਮਾ ਇੰਸਪੈਕਟਰ ਪੰਜਾਬ ਪੁਲਿਸ ਰਿਟਾ., ਐਡਵੋਕੇਟ ਹਰਜਿੰਦਰ ਸਿੰਘ, ਸੁਦਰਸ਼ਨ ਗੁਪਤਾ ਸਾਬਕਾ ਪ੍ਰਿੰਸੀਪਲ ਹਰਦੀਪ ਕੌਰ ਸਾਬਕਾ ਅਧਿਕਾਰੀ ਪੰਜਾਬ ਰਾਜ ਬਿਜਲੀ ਬੋਰਡ ਅਨੀਤਾ ਚਾਵਲਾ ਸਾਬਕਾ ਮੁੱਖ ਅਧਿਆਪਕਾ, ਵਿਨੋਦ ਅਗਰਵਾਲ ਖਜ਼ਾਨਚੀ ਫਰੈਂਡਜ਼ ਆਫ਼ ਐਨਵਾਇਰਮੈਂਟ ਪਾਰਕ ਅਤੇ ਹੋਰ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments