spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਲੋੜਵੰਦ ਔਰਤਾਂ ਨੂੰ 13 ਸਿਲਾਈ ਮਸ਼ੀਨਾਂ...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਲੋੜਵੰਦ ਔਰਤਾਂ ਨੂੰ 13 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਲੋੜਵੰਦ ਔਰਤਾਂ ਨੂੰ 13 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ

ਪਟਿਆਲਾ 25 ਜੂਨ:-( ਸੰਨੀ ਕੁਮਾਰ ):-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਰੋਟਰੀ ਭਵਨ ਐਸ.ਐਸ.ਟੀ.ਨਗਰ ਪਟਿਆਲਾ ਵਿਖੇ ਇੱਕ ਸਾਲ ਦਾ ਮੁਫ਼ਤ ਕਟਿੰਗ ਅਤੇ ਟੇਲਰਿੰਗ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੀਆਂ ਔਰਤਾਂ ਨੂੰ 13 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੀ ਸਮਾਜ ਸੇਵਿਕਾ ਤੇ ਗਵਰਨਰ ਐਵਾਰਡੀ ਮੈਡਮ ਸਤਿੰਦਰ ਕੌਰ ਵਾਲੀਆ ਸਨ।ਸ਼੍ਰੀਮਤੀ ਵਾਲੀਆ ਨੇ ਸਿਲਾਈ ਸੈਂਟਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੀ ਵੰਡੇ। ਸਾਬਕਾ ਪ੍ਰਧਾਨ ਰੋਟੇਰੀਅਨ ਐਨ.ਕੇ.ਜੈਨ ਪ੍ਰੋਜੈਕਟ ਚੇਅਰਮੈਨ ਸਨ।

ਰੋਟੇਰੀਅਨ ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਮੁੱਖ ਮਹਿਮਾਨ, ਦਾਨੀ ਸੱਜਣਾਂ, ਮੈਂਬਰਾਂ, ਅਧਿਆਪਕਾਂ ਅਤੇ ਰੋਟਰੀ ਸਿਲਾਈ ਸੈਂਟਰ ਦੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਵਿਸ਼ਵ ਦੀ ਵੱਡੀ ਗੈਰ ਸਰਕਾਰੀ ਸੰਸਥਾਂ ਰੋਟਰੀ ਇੰਟਰਨੈਸ਼ਨਲ ਦੇ ਪੂਰੇ ਵਿਸ਼ਵ ਦੇ 228 ਦੇਸ਼ਾਂ ਵਿੱਚ ਲੱਗਭੱਗ 37 ਹਜ਼ਾਰ ਕਲੱਬਾਂ ਦੇ 12 ਲੱਖ ਤੋਂ ਵੀ ਵੱਧ ਮੈਂਬਰ ਹਨ। ਸਾਬਕਾ ਪ੍ਰਧਾਨ ਕੌਸ਼ਲ ਰਾਓ ਸਿੰਗਲਾ ਨੇ ਧੰਨਵਾਦੀ ਸ਼ਬਦ ਕਹੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭਗਵਾਨ ਦਾਸ ਗੁਪਤਾ ਸਕੱਤਰ ਰਮੇਸ਼ ਸਿੰਗਲਾ, ਸ੍ਰੀਮਤੀ ਪ੍ਰੇਮ ਲਤਾ ਗੁਪਤਾ ਕਲੱਬ ਦੀ ਪਹਿਲੀ ਮਹਿਲਾ, ਅਸ਼ੋਕ ਰੌਣੀ ਪ੍ਰਧਾਨ ਇਲੈਕਟ, ਸ਼੍ਰੀਮਤੀ ਸੁਮਨ ਸਾਗਰ ਗੁਪਤਾ, ਲੈਫਟੀਨੈਂਟ ਕਰਨਲ ਜਰਨੈਲ ਥਿੰਦ ਸੇਵਾਮੁਕਤ, ਹਨੀ. ਪ੍ਰਸਿੱਧ ਵਿਗਿਆਨੀ ਹੇਮ ਗੋਇਲ ਰਾਸ਼ਟਰਪਤੀ ਐਵਾਰਡੀ, ਹਨੀਸ਼ ਗੋਇਲ, ਜੀਵਨ ਗਰਗ, ਸੁਨੀਤਾ ਇੰਸਟ੍ਰਕਟਰ ਸਿਲਾਈ ਸੈਂਟਰ, ਸੁਰਿੰਦਰ ਆਹਲੂਵਾਲੀਆ ਅਤੇ ਅਰਸ਼ਲੀਨ ਆਹਲੂਵਾਲੀਆ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments