spot_img
spot_img
spot_img
spot_img
Friday, May 24, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ "ਰੋਟਰੀ ਨੇਸ਼ਨ ਬਿਲਡਿੰਗ ਐਵਾਰਡ"ਸਮਾਰੋਹ ਆਯੋਜਿਤ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ “ਰੋਟਰੀ ਨੇਸ਼ਨ ਬਿਲਡਿੰਗ ਐਵਾਰਡ”ਸਮਾਰੋਹ ਆਯੋਜਿਤ

ਭਾਰਤੀ ਇੰਜਨੀਅਰਾਂ ਨੇ ਆਪਣੀ ਪਰਿਤਭਾ ਦਾ ਕੌਮਾਂਤਰੀ ਪੱਧਰ ਤੇ ਲੋਹਾ ਮਨਵਾਇਆ -ਵਿਜੈ ਗੁਪਤਾ
ਪਟਿਆਲਾ, (ਪੰਜਾਬ ਸੰਨ ਬਿਊਰੋ)-ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ, ਸੈਕਟਰੀ ਵਿਕਾਸ ਕਦਵਾਸਰਾ, ਜ਼ਿਲ੍ਹਾ ਟਰੇਨਰ ਰਾਜਿੰਦਰ ਤਨੇਜਾ ਸਾਬਕਾ ਡਿਸਟ੍ਰਿਕਟ ਗਵਰਨਰ ਦੀ ਸਰਪ੍ਰਸਤੀ ਹੇਠ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਸੈਕਟਰੀ  ਰਮੇਸ ਸਿੰਗਲਾ ਅਤੇ ਖ਼ਜ਼ਾਨਚੀ ਲਵਲੀਨ ਸਿੰਘ ਸੈਣੀ ਦੀ ਅਗਵਾਈ ਵਿੱਚ ਰਾਸ਼ਟਰੀ ਧੀ ਦਿਵਸ ਤੇ ਦੇਸ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਇੰਜਨੀਅਰਾਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਰੋਟਰੀ ਭਵਨ ਵਿਖੇ ਕਰਵਾਇਆ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕਟ ਗਵਰਨਰ  ਰੋਟੇਰੀਅਨ ਵਿਜੈ ਗੁਪਤਾ ਤੇ ਰੋਟੇਰੀਅਨ ਵਿਜੈ ਅਰੋੜਾ ਸਾਬਕਾ ਡਿਸਟ੍ਰਿਕਟ ਗਵਰਨਰ ਗੈਸਟ ਆਫ ਆਨਰ ਸਨ।
ਇਸ ਮੌਕੇ ਇੰਜ਼.ਦੀਪਕ ਗੋਇਲ , ਇੰਜ਼.ਡਾ. ਅਨੁਰਾਗ ਜੋਸ਼ੀ, ਇੰਜ. ਪਰਵਿੰਦਰ ਸ਼ੋਖ਼ ਅਤੇ ਇੰਜ. ਲਖਵਿੰਦਰ ਕਨੇਡੀ ਨੂੰ ਰੋਟਰੀ ਨੇਸ਼ਨ ਬਿਲਡਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰੋਟਰੀ ਕਲੱਬ ਦੇ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਨੇ ਮੁੱਖ ਮਹਿਮਾਨ ਪਤਵੰਤਿਆਂ,  ਐਵਾਰਡੀਆਂ, ਮਹਿਮਾਨਾਂ ਕਲਾਕਾਰਾਂ ਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ   ਕਲੱਬ ਵਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ, ਸਫਾਈ ਆਵਾਜਾਈ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ, ਸ਼ੁਧ ਪਾਣੀ ਸਾਫ਼ ਵਾਤਾਵਰਨ ਮੁਹਿੰਮ, ਮਹਿਲਾ ਸਸ਼ਕਤੀਕਰਨ,ਸਕਿਲ ਡਿਵੈਲਪਮੈਂਟ, ਵਿਲੱਖਣ ਸਖਸੀਅਤਾਂ ਦੇ ਸਨਮਾਨ ਸਮਾਰੋਹ ਕਰਵਾਉਣ ਤੋ ਇਲਾਵਾ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕਰਨ ਲਈ ਫੈਲੋਸ਼ਿਪ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ। ਕਲੱਬ ਵਲੋਂ ਬੀਤੇ ਤਿੰਨ ਮਹੀਨਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਕਾਰਡ 26 ਪ੍ਰੋਜੈਕਟ ਕੀਤੇ ਜਾ ਚੁੱਕੇ ਹਨ।
ਕਲੱਬ ਵਲੋਂ ਆਰ.ਐਸ.ਔਲੱਖ ਸਾਬਕਾ ਜਨਰਲ ਮੇਨੈਜਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਪ੍ਰੋ.ਐਨ.ਐਸ.ਢੀਢਸਾਂ ਡੀਨ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ,ਫਿਲਮ ਨਿਰਮਾਤਾ ਹਰਬੰਸ ਕੁਲਾਰ, ਬੱਤਰਾ ਰੀਅਲ ਅਸਟੇਟ ਦੇ ਡਾਇਰੈਕਟਰ ਪੋਨੂੰ ਬੱਤਰਾ ਅਤੇ ਸਰਜੀਵਨ ਮਿੱਤਲ ਆੜਤੀ ਨੂੰ ਮੁੱਖ ਮਹਿਮਾਨ ਨੇ ਰੌਟਰੀ ਪਿੰਨ ਲਗਾਕੇ ਰੋਟਰੀ ਇੰਟਰਨੈਸ਼ਨਲ ਪਰਿਵਾਰ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।
ਕਲੱਬ ਦੇ ਸਕੱਤਰ ਰਮੇਸ਼ ਸਿੰਗਲਾ ਨੇ ਦੱਸਿਆ ਕਿ ਕਲੱਬ ਵਲੋਂ 28 ਸਤੰਬਰ ਨੂੰ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਦਿਲ ਦੇ ਰੋਗੀਆਂ ਲਈ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਬੇਟੀ ਦਿਵਸ ਨੂੰ ਸਮਰਪਿਤ ਕਲੱਬ ਮੈਂਬਰਾਂ ਦੀਆਂ ਬੇਟੀਆਂ ਪਰਿਸਾ਼ ਗਰਗ, ਛਵੀ ਗਰਗ ਤੇ ਨਿੱਕੇ ਨਿੱਕੇ ਬੱਚਿਆਂ ਸ਼ਿਵਮ, ਦਿਵਾਸ਼,ਜੀ.ਟੀ.ਵੀ ਲਿਟਲ ਚੈਂਪ ਜਸਮੇਰਦੀਪ ਸਿੰਘ ਵਲੋਂ ਉੱਘੇ ਕੋਰੀਉਗਰਾਫਰ ਪ੍ਰਵੀਨ ਬਾਜਾਜ ਦੀ ਨਿਰਦੇਸ਼ਨਾਂ ਤੇ ਇੰਜ.ਪਲਵੀ ਗੁਪਤਾ ਦੀ ਮੰਚ ਸੰਚਾਲਨਾਂ ਹੇਠ  ਖੂਬਸੂਰਤ ਪੇਸ਼ਕਾਰੀਆਂ ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।  ਪ੍ਰਸਿੱਧ ਉਰਦੁ ਸਾਇਰ ਪਰਵਿੰਦਰ ਸ਼ੋਖ ਨੇ ਇੱਕ ਉਮਦਾ ਨਜ਼ਮ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ। ਨਾਮਵਰ ਪੁਆਧੀ ਕਵੀ ਚਰਨ ਪੁਆਧੀ ਨੇ ਹਾਸਰਸ ਕਵਿਤਾ ” ਮਾਰੇ ਪਿੰਡ ਕੀਆਂ ਬੁੜੀਆਂ ਬੜੀਆਂ’ ਤੇ ਉਘੇ ਕਵੀ ਸਤੀਸ਼ ਵਿਦਰੋਹੀ ਨੇ ਵਿਅੰਗਮਈ ਕਵਿਤਾ “ਮਾਰੀ ਬੋਲੀ ਪੁਆਧੀ’ ਸੁਣਾਕੇ  ਸਰੋਤਿਆਂ ਨੂੰ  ਬਹੁਤ ਹਸਾਇਆ ਤੇ ਢਿਡੀ ਪੀੜਾ ਪੁਆਕੇ ਕਾਫ਼ੀ ਪ੍ਰਭਾਵਿਤ ਕੀਤਾ।
ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕਟ ਗਵਰਨਰ ਵਿਜੈ ਗੁਪਤਾ ਨੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਕੀਤੇ ਜਾ ਰਹੇ  ਸਮਾਜ ਭਲਾਈ ਕੰਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਰੋਟਰੀ ਨੇਸਨ ਬਿਲਡਿੰਗ ਐਵਾਰਡ ਲੈਣ ਵਾਲੇ ਇੰਜਨੀਅਰਾਂ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਸਾਬਕਾ ਡਿਸਟ੍ਰਿਕਟ ਗਵਰਨਰ ਵਿਜੈ ਅਰੋੜਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਨੂੰ ਵਧਾਈ ਦਿੱਤੀ। ਜੂਨ ਤੋ ਸਤੰਬਰ ਮਹੀਨੇ ਤੱਕ ਦੇ ਮੈਂਬਰਾਂ ਦਾ ਜਨਮ ਦਿਨ ਤੇ ਵਿਆਹ ਵਰੇਗੰਢ ਕੇਕ ਕੱਟਕੇ  ਮਨਾਈ ਗਈ ਤੇ ਮੈਂਬਰਾਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀ ਡਿਸਟ੍ਰਿਕਟ ਰੋਟਰੀ ਫਾਉਂਡੇਸ਼ਨ ਚੇਅਰਮੈਨ, ਸਾਬਕਾ ਲੈਫਟੀਨੈਂਟ ਕਰਨਲ ਜਰਨੈਲ ਸਿੰਘ ਥਿੰਦ,ਡਾ.ਸਾਮ ਜਿੰਦਲ ਚੇਅਰਮੈਨ ਨੈਨਸੀ ਗਰੁੱਪ, ਇਮੀਜੇਟ ਪਾਸਟ ਪ੍ਰਧਾਨ ਤਰਸੇਮ ਬਾਂਸਲ, ਇੰਨਟਰੈਕਟ ਚੇਅਰਮੈਨ ਮਾਣਕ ਰਾਜ ਸਿੰਗਲਾ, ਸਾਬਕਾ ਸਹਾਇਕ ਗਵਰਨਰ ਸੀ.ਏ. ਰਾਜੀਵ ਗੋਇਲ, ਰਵਿੰਦਰ ਸਿੰਘ ਅੋਲਖ, ਜੀ.ਐਸ ਭੁੱਲਰ, ਨਵਦੀਪ ਗੁਪਤਾ,ਆਦੀਸ ਬਾਜਾਜ,ਜੀਵਨ ਗਰਗ ਸਾਬਕਾ ਪ੍ਰਿੰਸੀਪਲ, ਹਰਬੰਸ ਕੁਲਾਰ,ਐਨ.ਐਸ. ਢੀਂਡਸਾ,ਬਨੀਤ ਬਾਂਸਲ,  ਮਹਿੰਦਰ ਪਾਲ ਗੁਪਤਾ,ਧਰਮ ਬਾਂਸਲ, ਡਾ.ਨਿਰਵੰਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਪੋਨੂੰ ਬੱਤਰਾ, ਸਰਜੀਵਨ ਮਿੱਤਲ ਆੜਤੀ,ਐਨ.ਕੇ.ਜੈਨ ਵਾਈਸ ਚੇਅਰਮੈਨ ਰੋਟਰੀ ਸਿਲਾਈ ਸੈਂਟਰ, ਨਿਉਰੋ ਸਪੈਸ਼ਲਿਸਟ ਡਾ.ਸਤਵੰਤ ਸਚਦੇਵਾ,ਸੀਸ਼ ਪਾਲ ਮਿੱਤਲ,ਡਾ.ਅਜੈ ਗੁਪਤਾ ਸਾਬਕਾ ਸਿਹਤ ਅਧਿਕਾਰੀ, ਆਸ਼ੀਸ਼ ਅਗਰਵਾਲ, ਵਾਤਾਵਰਣ ਪ੍ਰੇਮੀ ਭੀਮ ਸੈਨ ਗੇਰਾ ਡਾ.ਅਕਾਸ.ਬਾਸ਼ਲ ਸਾਬਕਾ ਸਹਾਇਕ ਗਵਰਨਰ, ਸਾਬਕਾ ਪ੍ਰਧਾਨ ਕੌਸਲ ਰਾੳ ਸਿੰਗਲਾ, ਲਕਸ਼ਮੀ ਗੁਪਤਾ,ਵੀ.ਕੇ.ਢੂਢੀਆਂ,ਅਮਿਤ ਜਿੰਦਲ, ਰੋਹਿਤ ਗੁਪਤਾ ਅਤੇ ਇੰਜਨੀਅਰ ਇੰਦਰਜੀਤ ਸੰਧੂ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments