spot_img
spot_img
spot_img
spot_img
Monday, May 27, 2024
spot_img
Homeਪਟਿਆਲਾਰੋਟੇਰੀਅਨ ਭੁਪੇਸ਼ ਮਹਿਤਾ ਰੋਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਗਵਰਨਰ ਦੀ ਚੋਣ ਜਿੱਤੇ

ਰੋਟੇਰੀਅਨ ਭੁਪੇਸ਼ ਮਹਿਤਾ ਰੋਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਗਵਰਨਰ ਦੀ ਚੋਣ ਜਿੱਤੇ

ਰੋਟੇਰੀਅਨ ਭੁਪੇਸ਼ ਮਹਿਤਾ ਰੋਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਗਵਰਨਰ ਦੀ ਚੋਣ ਜਿੱਤੇ

ਸਖ਼ਤ ਮੁਕਾਬਲੇ ਵਿੱਚ ਹਿਸਾਰ ਦੇ ਪਵਨ ਅਗਰਵਾਲ ਨੂੰ 9 ਵੋਟਾਂ ਨਾਲ ਦਿੱਤੀ ਸ਼ਿਕਸਤ

ਪਟਿਆਲਾ 5 ਅਪ੍ਰੈਲ ( ਸੰਨੀ ਕੁਮਾਰ )-ਰੋਟਰੀ ਇੰਟਰਨੈਸ਼ਨਲ ਦੀਆਂ ਹਦਾਇਤਾਂ ਅਨੁਸਾਰ ਮੋਜੂਦਾ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਦੀ ਦੇਖਰੇਖ ਹੇਠ ਸਾਲ 2025-26 ਦੇ ਡਿਸਟ੍ਰਿਕਟ ਗਵਰਨਰ ਲਈ ਚੋਣ ਮੂਕਾਬਲਾ ਪੰਜਾਬ ਦੇ ਮਾਲਵਾ ਖੇਤਰ ਦੇ ਇੱਕ ਪ੍ਰਸਿਧ ਰਿਜੋਰਟ ਵਿਖੇ ਕਰਵਾਇਆ ਗਿਆ। ਮੁਕਾਬਲਾ ਸਿਰਸਾ ਦੇ ਰੋਟੇਰੀਅਨ ਭੁਪੇਸ਼ ਮਹਿਤਾ ਅਤੇ ਹਿਸਾਰ ਦੇ ਪਵਨ ਅਗਰਵਾਲ ਵਿੱਚਕਾਰ ਸੀ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ 18 ਰੈਵਿਨਿਊ ਜ਼ਿਲਿਆਂ ਦੀਆਂ 90 ਕਲੱਬਾਂ ਦੇ ਪ੍ਰਧਾਨਾਂ ਜਾਂ ੳਹਨਾਂ ਦੇ ਨੁਮਾਇੰਦਿਆਂ ਨੇ ਚੋਣ‌ ਵਿਂਚ ਹਿਸਾ ਲਿਆ। ਕਲੱਬ ਦੇ ਮੈਂਬਰਾਂ ਦੀ ਸਮਰੱਥਾ ਮੁਤਾਬਿਕ ਕੁਲ 118 ਵੋਟਾਂ ਸਨ। ਪੂਰੀ 100 ਪ੍ਰਤੀਸ਼ਤ ਵੋਟਿੰਗ ਹੋਈ। ਮੁਕਾਬਲੇ ਵਿੱਚ ਭੁਪੇਸ਼ ਮਹਿਤਾ ਨੂੰ 63 ਵੋਟਾਂ ਅਤੇ ਪਵਨ ਅਗਰਵਾਲ ਨੂੰ 53 ਵੋਟਾਂ ਮਿਲੀਆਂ। ਇੱਕ ਵੋਟ ਰੱਦ ਹੋ ਗਈ। ਇਸ ਕਾਟੇਂ ਦੀ ਟੱਕਰ ਵਿੱਚ ਭੁਪੇਸ਼ ਮਹਿਤਾ ਨੂੰ 9 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ।
ਇਸ ਮੌਕੇ ਅਗਲੇ ਤਿੰਨ ਸਾਲਾਂ ਲਈ ਰੋਟਰੀ ਇੰਟਰਨੈਸ਼ਨਲ ਲਈ ਸੀੳਐਲ ਦੀ ਚੈਣ ਵੀ ਹੋਈ। ਇਸ ਚੋਣ ਵਿੱਚ ਮੋਗਾ ਦੇ ਰੋਟੇਰੀਅਨ ਪ੍ਰਵੀਨ ਜਿੰਦਲ ਨੇ ਸਿਰਸਾ ਦੇ ਰਾਜੀਵ ਗਰਗ ਨੂੰ ਮਾਤ ਦੇਕੇ ਚੋਣ ਜਿੱਤੀ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਡਿਸਟ੍ਰਿਕਟ ਗਵਰਨਰ ਇਲੈਕਟ ਘਣਸ਼ਿਆਮ ਕਾਂਸਲ, ਡਿਸਟ੍ਰਿਕਟ ਗਵਰਨਰ ਨਾਮਜ਼ਦ ਡਾ.ਸੰਦੀਪ ਚੌਹਾਨ, ਡਿਸਟ੍ਰਿਕਟ ਸੈਕਟਰੀ ਵਿਕਾਸ ਕਦਵਾਸਰਾ, ਡਿਸਟ੍ਰਿਕਟ ਟ੍ਰੇਨਰ ਰਾਜਿੰਦਰ ਤਨੇਜਾ, ਪੀਡੀਜੀ ਪ੍ਰੇਮ ਅਗਰਵਾਲ, ਬਾਗ ਸਿੰਘ ਪੰਨੂ, ਡਾ.ਸੁਭਾਸ ਨਰੂਲਾ, ਅਨਵਰ ਅਲੀ,ਸਵਤੰਤਰ ਰਾਜ ਪਾਸੀ ਰੋਟਰੀ ਡਿਸਟ੍ਰਿਕਟ ਫਾਉਂਡੇਸ਼ਨ ਚੇਅਰਮੈਨ, ਮੋਹਿਤ ਮਹਿਤਾ, ਦਵਿੰਦਰ ਰਿੰਪੀ, ਜੋਗਿੰਦਰ ਬਾਂਸਲ ਰਾਜਪੁਰਾ, ਰਮਨਜੀਤ ਸਿੰਘ ਢਿਲੋਂ, ਰਮੇਸ਼ ਜਿੰਦਲ ਫਤਿਹਾਬਾਦ ਡਿਸਟ੍ਰਿਕਟ ਖਜਾਨਚੀ, ਪਰਸ਼ੋਤਮ ਸਿੰਗਲਾ ਰਾਜੇਸ਼ ਗਰਗ ਪਾਤੜਾਂ ਅਤੇ ਰੋਟਰੈਕਟ ਚੇਅਰਮੈਨ ਰਾਜੇਸ਼ ਗੋਇਲ ਲੱਕੀ ਸਮਾਣਾ ਹਾਜ਼ਰ ਸਨ।
ਫੋਟੋ ਕੈਪਸਨ: ਚੋਣ ਅਧਿਕਾਰੀ ਭੁਪੇਸ਼ ਮਹਿਤਾ ਨੂੰ ਜੇਤੂ ਸਰਟੀਫਿਕੇਟ ਦਿੰਦੇ ਹਨ ਅਤੇ ਭਗਵਾਨ ਦਾਸ ਗੁਪਤਾ ਤੇ ਰਮਨਜੀਤ ਢਿਲੋਂ ਨਵੇਂ ਡਿਸਟ੍ਰਿਕਟ ਗਵਰਨਰ ਦਾ ਸਨਮਾਨ ਕਰਦੇ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments