spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਮਾਣਾ ਨੇ ਨੈਂਨਸੀ ਲਾਅ ਕਾਲਜ ਵਿਖੇ...

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਮਾਣਾ ਨੇ ਨੈਂਨਸੀ ਲਾਅ ਕਾਲਜ ਵਿਖੇ ਵਣ ਮਹਾਂਉਤਸਵ ਮਨਾਇਆ

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਮਾਣਾ ਨੇ ਨੈਂਨਸੀ ਲਾਅ ਕਾਲਜ ਵਿਖੇ ਵਣ ਮਹਾਂਉਤਸਵ ਮਨਾਇਆ
ਪਟਿਆਲਾ- ( ਸੰਨੀ ਕੁਮਾਰ )-ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਦੀ ਸਰਪ੍ਰਸਤੀ ਹੇਠ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਰੋਟਰੀ ਕਲੱਬ ਸਮਾਣਾ ਨੇ ਮਿਲਕੇ  ਪ੍ਰੋਜੈਕਟ ਚੇਅਰਮੈਨ ਡਾ.ਸਾਮ ਜਿੰਦਲ ਦੀ ਅਗਵਾਈ ਹੇਠ ਨੈਨਸੀ ਲਾਅ ਕਾਲਜ ਵਿਖੇ ਪੌਦੇ ਲਗਾਕੇ ਵਣ ਮਹਾਂਉਤਸਵ ਮਨਾਇਆ।
ਰੋਟੇਰੀਅਨ ਡਾਕਟਰ ਸ਼ਾਮ ਜਿੰਦਲ ਚੇਅਰਮੈਨ ਡਿਸਟਿਕ ਲਾਅ ਅਕੈਡਮਿਕ ਕਮੇਟੀ ਰੋਟਰੀ ਇੰਟਰਨੈਸ਼ਨਲ ਅਤੇ ਨੈਂਸੀ ਗਰੁੱਪ ਆਫ ਕਾਲਜਿਜ਼ ਨੇ ਦੱਸਿਆ ਕਿ ਰੁੱਖ “ਲਗਾਉ ਜੀਵਨ ਬਚਾਓ”ਮੁਹਿੰਮ ਤਹਿਤ ਨੈਂਸੀ ਕਾਲਜ ਆਫ਼ ਲਾਅ ਵਿਖੇ  ਫਲਦਾਰ, ਛਾਂ ਵਾਲੇ ਸਜਾਵਟੀ ਅਤੇ ਹੋਰ ਹਰ ਤਰਾਂ ਦੇ ਰੁੱਖ ਲਗਾਏ ਗਏ।
ਇਸ ਮੌਕੇ ਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ  ਭਗਵਾਨ ਦਾਸ ਗੁਪਤਾ, ਸੈਕਟਰੀ ਰਮੇਸ਼ ਸਿੰਗਲਾ, ਸਾਬਕਾ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀ, ਰੋਟਰੀ ਕਲੱਬ ਦੇ ਪ੍ਰਧਾਨ  ਮਨੋਜ ਬਾਂਸਲ, ਸੈਕਟਰੀ  ਮੁਨੀਸ਼ ਗੁਪਤਾ, ਕ੍ਰਿਸ਼ਨ ਕੁਮਾਰ ਬਾਂਸਲ, ਗਿਆਨ ਚੰਦ ਗੁਪਤਾ, ਅਸ਼ੀਸ਼ ਬਾਂਸਲ, ਰੋਟਰੀ ਕਲੱਬ ਸਮਾਣਾ ਅਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਹੋਰ ਅਹੁਦੇਦਾਰ ਅਤੇ ਰੋਟੇਰੀਅਨ ਮੈਂਬਰ ਆਏ ਹੋਏ ਸਨ। ਰੋਟੇਰੀਅਨ ਪਾਸਟ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀ ਨੇ  ਦੋਨਾਂ ਰੋਟਰੀ ਕਲੱਬਾਂ ਦੇ ਸਹਿਯੋਗ ਨਾਲ ਲਾਏ ਗਏ ਰੁੱਖਾਂ ਦੇ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ ਕਿ ਅੱਗੇ ਨੂੰ ਵੀ ਰੁੱਖ ਲਗਾਉਣ ਅਤੇ  ਹੋਰ ਪ੍ਰੋਜੈਕਟ ਆਪਸੀ  ਸਹਿਯੋਗ ਨਾਲ ਸਾਂਝੇ ਤੌਰ ਤੇ ਲਗਾਏ ਜਾਣੇ ਚਾਹੀਦੇ ਹਨ। ਉਹਨ੍ਹਾਂ ਨੇ ਰੋਟੇਰੀਅਨ ਡਾ. ਸ਼ਾਮ ਜਿੰਦਲ ਡਾ. ਵੀਨਸ ਜਿੰਦਲ (ਸੀ.ਏ) ਡਾਇਰੈਕਟਰ ਡਾ. ਸਵਿਤਾ ਜੋਸ਼ੀ ਪ੍ਰਿੰਸੀਪਲ ਡਾ.ਉਮੇਸ਼ ਨਾਰਾਇਣ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਦਿੱਤੇ ਗਏ ਸਹਿਯੋਗ ਦਾ ਵੀ  ਧੰਨਵਾਦ ਕੀਤਾ ।
ਨੈਂਸੀ ਕਾਲਜ ਆਫ਼ ਲਾਅ ਦੇ ਮੈਨੇਜਿੰਗ ਡਾਇਰੈਕਟਰ ਕਮ ਸੈਨੇਟ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ  ਡਾ. ਵੀਨਸ ਜਿੰਦਲ( ਸੀ.ਏ)  ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।
 ਇਸ ਮੌਕੇ  ਹੋਰਨਾਂ ਤੋਂ ਇਲਾਵਾ ਕੇ.ਪੀ ਗਰਗ, ਰਾਜੀਵ ਸਿੰਗਲਾ,ਅਰੁਣ ਬਾਂਸਲ, ਨਰੇਸ਼ ਮਿੱਤਲ  ਸੁਮਿਤ ਸਿੰਗਲਾ, ਅਮਿਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments