spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਵਿਸ਼ਵ ਖ਼ੁਰਾਕ ਦਿਵਸ  ਬਿਰਧ ਆਸ਼ਰਮ ਰੌਗਲਾਂ...

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਵਿਸ਼ਵ ਖ਼ੁਰਾਕ ਦਿਵਸ  ਬਿਰਧ ਆਸ਼ਰਮ ਰੌਗਲਾਂ ਦੇ ਨਿਵਾਸੀਆਂ ਨਾਲ ਮਿਲਕੇ ਮਨਾਇਆ

ਪਟਿਆਲਾ -( ਸੰਨੀ ਕੁਮਾਰ )- ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ, ਜ਼ਿਲ੍ਹਾ ਟ੍ਰੇਨਰ ਸਾਬਕਾ ਡਿਸਟ੍ਰਿਕਟ ਗਵਰਨਰ ਰਾਜਿੰਦਰ ਤਨੇਜਾ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੇ ਸਰਪ੍ਰਸਤੀ ਤਹਿਤ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਭਗਵਾਨ ਦਾਸ ਗੁੱਪਤਾ, ਸੈਕਟਰੀ ਰਮੇਸ ਸਿੰਗਲਾ ਅਤੇ ਖ਼ਜ਼ਾਨਚੀ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਕਲੱਬ ਵਲੋਂ ਵਿਸ਼ਵ ਖ਼ੁਰਾਕ ਦਿਵਸ ਏਜਡ ਡੇ ਕੇਅਰ ਤੇ ਵੈਲਨੈਸ ਸੈਂਟਰ (ਬਿਰਧ ਆਸ਼ਰਮ) ਰੌਗਲਾਂ ਵਿਖੇ ਮਨਾਇਆ ਗਿਆ।
ਪ੍ਰੋਗਰਾਮ ਦਾ ਉਦਘਾਟਨ ਸਮਾਜਸੇਵੀ ਲਖਵਿੰਦਰ ਸਰੀਨ ਮੁੱਖ ਪ੍ਰਬੰਧਕ ਬਿਰਧ ਆਸ਼ਰਮ ਰੌਗਲਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਭਗਵਾਨ ਦਾਸ ਗੁੱਪਤਾ ਨੇ  ਪਤਵੰਤਿਆਂ, ਕਲੱਬ ਮੈਂਬਰਾਂ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਾਡੇ ਜੀਵਨ ਵਿੱਚ ਖੁਰਾਕ ਦੀ ਬਹੁਤ ਮਹੱਤਤਾ ਹੈ। ” ਜੈਸਾ ਖਾਈਏ ਅੰਨ ਵੈਸਾ ਰਹੇ ਮਨ” ਤੇ “ਖਾਈਏ ਮਨ ਭਾਉਂਦਾ ਪਹਿਨਈਏ ਜਗ ਭਾਉਂਦਾਂ” ਕਹਾਵਤਾਂ ਮਸ਼ਹੂਰ ਹਨ। ਸਰੀਰ ਨੂੰ ਨਿਰੋਗ ਤੇ ਤਕੜਾ ਰੱਖਣ ਲਈ ਸਾਨੂੰ ਸਾਫ ਸੁਥਰਾ ਤੇ ਸਾਤਵਿਕ ਭੋਜਨ ਲੈਣਾ ਚਾਹੀਦਾ ਹੈ।
ਕਲੱਬ ਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰਵਿੰਦਰ ਸਿੰਘ ਅੋਲਖ ਸਾਬਕਾ ਜਨਰਲ ਮੇਨੈਜਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਕਿਹਾ ਕਿ ਬਿਰਧ ਆਸ਼ਰਮ ਦੇ ਵਸਨੀਕਾਂ ਨਾਲ ਵਿਸਵ ਖੁਰਾਕ ਦਿਵਸ ਮਨਾਕੇ ਰੌਟਰੀ ਕਲੱਬ ਗੁਰੂ ਸਾਹਿਬਾਨ ਦੇ ਦਿਤੇ ਉਪਦੇਸ਼ ਵੰਡ ਕੇ ਛੱਕਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਲੱਬ ਵਲੋਂ ਸਮੂੰਹ  ਮੈਂਬਰਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
ਕਲੱਬ ਦੇ ਸਕੱਤਰ ਰਮੇਸ਼ ਕੁਮਾਰ ਸਿੰਗਲਾ ਨੇ ਮੰਚ ਸੰਚਾਲਨ ਦਾ ਫਰਜ ਬਾਖੂਬੀ ਨਿਭਾਉਂਦਿਆਂ ਦੱਸਿਆ ਕਿ ਕਲੱਬ ਵਲੋਂ ਕਲੱਬ ਮੈਂਬਰਾਂ ੳਹਨਾਂ ਦੇ ਪਰਿਵਾਰਾਂ ਤੇ ਸਹਿਰ ਨਿਵਾਸੀਆਂ ਲਈ 26 ਅਕਤੂਬਰ  ਨੂੰ 7 ਵਜੇ ਸਵੇਰੇ  ਇੱਕ ਰੋਜ਼ਾ ਮੁਫ਼ਤ ਮੈਡੀਟੇਸਨ ਕੈਂਪ ਰੌਟਰੀ ਭਵਨ ਐਸਐਸਟੀ ਨਗਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਕਲੱਬ ਮੈਂਬਰਾਂ ਨੇ ਬਜ਼ੁਰਗਾਂ ਨੂੰ ਆਪਣੇ ਹੱਥੀਂ ਖਾਣਾ ਖੁਆਇਆ ਤੇ  11000/- ਰੁਪਏ ਦੀ ਆਰਥਿਕ ਸਹਾਇਤਾ ਬਿਰਧ ਆਸ਼ਰਮ ਦੀ  ਭਲਾਈ ਲਈ ਦਾਨ ਵਜੋਂ ਦਿੱਤੀ।
ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਲਖਵਿੰਦਰ ਸਰੀਨ ਨੇ ਰੌਟਰੀ ਕਲੱਬ ਮਿਡ ਟਾੳਨ ਦੇ ਪ੍ਰਧਾਨ ਭਗਵਾਨ ਦਾਸ ਗੁੱਪਤਾ ਤੇ ਸਮੂੰਹ ਮੈਂਬਰਾਂ ਦੇ ੲ ਇਸ ਉਪਰਾਲੇ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਆਸ਼ਰਮ ਸਿਰਫ਼ ਇਲਾਕਾ ਨਿਵਾਸੀਆਂ ਤੇ ਦਾਨੀ ਸੱਜਣਾਂ  ਦੇ ਸਹਿਯੋਗ ਨਾਲ ਹੀ ਚਲਦਾ ਹੈ। ੳਹਨਾਂ ਨੇ  ਹੋਰਨਾਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਵੀ ਆਸ਼ਰਮ ਦੀ ਵੱਧ ਤੋ ਵੱਧ ਮੱਦਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਵਿਰਕ ਕਨੇਡਾ (ਐਨ.ਆਰ.ਆਈ) ਭਗਵਾਨ ਦਾਸ ਗੁੱਪਤਾ, ਸਾਬਕਾ ਪ੍ਰਧਾਨ ਐਡਵੋਕੇਟ ਕੁਲਜੀਤ ਔਲੱਖ ਰਮੇਸ਼ ਕੁਮਾਰ ਸਿੰਗਲਾ, ਰਵਿੰਦਰ ਔਲੱਖ ,ਹਰਬੰਸ ਕੁਲਾਰ, ਐਨ.ਐਸ.ਢੀਢਸਾਂ, ਇੰਦਰਜੀਤ ਗਿੱਲ, ਕੰਵਲਜੀਤ ਅਮਨ ਤੇ ਸੋਮ ਨਾਥ ਵੀ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments