spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਰੋਟਰੀ ਕੰਮਿਉਨਿਟੀ ਵੈਲਫੇਅਰ ਐਵਾਰਡ ਸਮਾਰੋਹ ਆਯੋਜਿਤ।

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਰੋਟਰੀ ਕੰਮਿਉਨਿਟੀ ਵੈਲਫੇਅਰ ਐਵਾਰਡ ਸਮਾਰੋਹ ਆਯੋਜਿਤ।

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਰੋਟਰੀ ਕੰਮਿਉਨਿਟੀ ਵੈਲਫੇਅਰ ਐਵਾਰਡ ਸਮਾਰੋਹ ਆਯੋਜਿਤ
ਕੋਵਿਡ ਮਹਾਂਮਾਰੀ ਦਰਮਿਆਨ ਨਰਸਾਂ,ਏ.ਐਨ.ਐਮਜ਼,ਅਤੇ ਆਸ਼ਾ ਵਰਕਰਾਂ ਵਲੋਂ ਕੀਤਾ ਬੇਮਿਸਾਲ ਕੰਮ ਸ਼ਲਾਘਾਯੋਗ – ਡਾ.ਸੰਜੀਵ ਅਰੋੜਾ
ਪਟਿਆਲਾ 1 ਜੁਲਾਈ:-( ਸੰਨੀ ਕੁਮਾਰ ):-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅੰਤਰਰਾਸ਼ਟਰੀ ਡਿਸਟ੍ਰਿਕਟ 3090 ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੌਮਾਤਰੀਂ  ਡਾਕਟਰ ਦਿਵਸ ਦੀ ਪੂਰਵ ਸੰਧਿਆ ਤੇ ਨਰਸਾਂ, ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ  ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਰੋਟਰੀ ਕਮਿਊਨਿਟੀ ਵੈਲਫੇਅਰ ਐਵਾਰਡ ਵੰਡ ਸਮਾਰੋਹ ਸ਼ਹਿਰੀ ਮੁੱਢਲਾ ਸਿਹਤ ਕੇਂਦਰ ਬਿਸ਼ਨ ਨਗਰ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ।
     ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ.ਸੰਜੀਵ ਅਰੋੜਾ ਐਮ.ਡੀ ( ਆਰਥੋਪੈਡਿਕ ) ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ ਪਟਿਆਲਾ ਸਨ।ਡਾ.ਵਿਕਾਸ ਗੋਇਲ ਐਮ.ਡੀ ਸਿਵਲ ਸਰਜਨ ਦਫ਼ਤਰ ਪਟਿਆਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਮੁੱਖ ਮਹਿਮਾਨ ਡਾ.ਸੰਜੀਵ ਅਰੋੜਾ ਨੇ ਜਿਥੇ ਅੰਤਰਾਸ਼ਟਰੀ ਡਾਕਟਰ ਦਿਵਸ ਦੀ ਪੂਰਵ ਸੰਧਿਆ ਸਮੇਂ ਸਨਮਾਨ ਸਮਾਰੋਹ ਆਯੋਜਿਤ ਕਰਨ ਲਈ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਅੰਤਰਰਾਸ਼ਟਰੀ ਡਾਕਟਰ ਦਿਵਸ ਦੀ ਵਧਾਈ ਦਿੱਤੀ। ੳਹਨਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਡਾਕਟਰਾਂ ਦੇ ਨਾਲ ਨਰਸਾਂ, ਏ.ਐਨ.ਐਮ,ਅਤੇ ਆਸ਼ਾ ਵਰਕਰਾਂ ਵਲੋਂ ਕੀਤੇ ਬੇਮਿਸਾਲ ਕੰਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
     ਰੋਟੇਰੀਅਨ ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਰਮੇਸ਼ ਸਿੰਗਲਾ ਸਕੱਤਰ, ਡਾ.ਪਰਨੀਤ ਕੌਰ ਮੈਡੀਕਲ ਅਫਸਰ ਇੰਚਾਰਜ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਿਸ਼ਨ ਨਗਰ, ਸੀਨੀਅਰ ਆਗੂ ਆਮ ਆਦਮੀ ਪਾਰਟੀ ਰਾਕੇਸ਼ ਗੋਇਲ ਪ੍ਰਧਾਨ ਵਪਾਰ ਮੰਡਲ ਪਟਿਆਲਾ ਅਤੇ ਰਾਮ ਆਸਰਾ ਗਰਚਾ ਵੀ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments