spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਲਮ ਬਸਤੀਆਂ ਦੇ ਬੱਚਿਆਂ ਲਈ ਤਿੰਨ ਰੋਜ਼ਾ...

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਲਮ ਬਸਤੀਆਂ ਦੇ ਬੱਚਿਆਂ ਲਈ ਤਿੰਨ ਰੋਜ਼ਾ ਪਲੱਸ ਪੋਲੀਓ ਕੈਂਪ ਆਯੋਜਿਤ

ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਲਮ ਬਸਤੀਆਂ ਦੇ ਬੱਚਿਆਂ ਲਈ  ਤਿੰਨ ਰੋਜ਼ਾ ਪਲੱਸ ਪੋਲੀਓ ਕੈਂਪ ਆਯੋਜਿਤ
ਪਟਿਆਲਾ – (ਸੰਨੀ ਕੁਮਾਰ)-ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ,ਡਿਸਟ੍ਰਿਕਟ ਟਰੇਨਰ ਰੋਟੇਰੀਅਨ ਰਾਜਿੰਦਰ ਤਨੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਤੇ ਸੈਕਟਰੀ ਰਮੇਸ ਸਿੰਗਲਾਂ ਦੀ ਅਗਵਾਈ ਹੇਠ ਨੈਸਨਲ ਇਮੁਨਾਈਜੇਸਨ ਮੁਹਿੰਮ ਤਹਿਤ  ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ 18 ਤੋ 20 ਸਤੰਬਰ ਤੱਕ ਪਲੱਸ ਪੋਲੀੳ ਕੈਂਪ ਸਿਵਲ ਡਿਸਪੈਂਸਰੀ ਨਿਉ ਯਾਦਵਿੰਦਰਾ ਕਾਲੋਨੀ ਸਰਹਿੰਦ ਰੋਡ ਅਧੀਨ ਆਉਂਦੀਆਂ ਸਲੱਮ ਖੇਤਰ ਦੀਆਂ ਬਸਤੀਆਂ ਵਿੱਚ ਲਗਾਏ ਗਏ।  ਇਹਨਾਂ ਬਸਤੀਆਂ ਤੇ ਕਾਲੋਨੀਆਂ ਵਿੱਚ ਰਹਿੰਦੇ ਸਮੂੰਹ 0 ਤੋ 05 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।
 ਰੋਟਰੀ ਕਲੱਬ ਦੇ ਮੈਂਬਰਾਂ ਨੇ ਸਿਹਤ ਕਰਮੀਆਂ ਤੇ ਆਂਗਣਵਾੜੀ ਵਰਕਰਾਂ ਨੂੰ ਸਹਿਯੋਗ ਦਿਦਿਆਂ  ਅਨਾਜ ਮੰਡੀ ਤੇ ਰਾਈਸ ਸੈਲਰਾਂ ਤੇ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਘਰ ਘਰ ਜਾਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ। ਇਸ ਮੌਕੇ ਡਾ. ਵਿਕਾਸ ਗੋਇਲ ਸਹਾਇਕ ਸਿਵਲ ਸਰਜਨ ਪਟਿਆਲਾ, ਡਾ. ਸੰਜੇ ਬਾਂਸਲ ਸੀਨੀਅਰ ਮੈਡੀਕਲ ਅਫਸਰ ਤ੍ਰਿਪੜੀ, ਡਾ.ਗੁਰਚੰਦਨ ਸਿੰਘ ਇੰਚਾਰਜ ਸਿਵਲ ਡਿਸਪੈਂਸਰੀ, ਸਾਬਕਾ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀ, ਡਾ.ਸਾਮ ਜਿੰਦਲ, ਹਰਬੰਸ ਬਾਂਸਲ,ਪਰੇਮ ਬਾਂਸਲ ਇੰਦਰਜੀਤ ਕੌਰ ਆਂਗਣਵਾੜੀ ਵਰਕਰ ਹਾਜਰ ਸਨ।
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਕੱਤਰ ਰਮੇਸ਼ ਸਿੰਗਲਾ ਨੇ ਦੱਸਿਆ ਕਿ ਕਲੱਬ ਵਲੋਂ ਸਾਹੀ ਸ਼ਹਿਰ ਦੇ ਵਿਲੱਖਣ ਇੰਜਨੀਅਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਰੋਹ 24 ਸਤੰਬਰ ਨੂੰ ਰੋਟਰੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪਰਿਵਾਰਕ ਮੈਂਬਰਾਂ ਵਲੋਂ ਇੰਜ.ਪਲਵੀ ਗੁਪਤਾ ਦੀ ਨਿਰਦੇਸ਼ਨਾਂ ਹੇਠ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments