spot_img
spot_img
spot_img
spot_img
Friday, May 24, 2024
spot_img
Homeਪਟਿਆਲਾਰੌਟਰੀ ਕਲੱਬ ਮਿਡ ਟਾਊਨ ਵਲੌਂ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨ ਸਮਾਰੋਹ ਆਯੋਜਿਤ

ਰੌਟਰੀ ਕਲੱਬ ਮਿਡ ਟਾਊਨ ਵਲੌਂ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨ ਸਮਾਰੋਹ ਆਯੋਜਿਤ

ਰੌਟਰੀ ਕਲੱਬ ਮਿਡ ਟਾਊਨ ਵਲੌਂ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨ ਸਮਾਰੋਹ ਆਯੋਜਿਤ
ਕਲੱਬ ਵਲੋਂ ਵੱਖ ਵੱਖ ਖੇਤਰਾਂ ਦੀਆਂ ਸਿਰਕੱਢ ਮਹਿਲਾਵਾਂ ਰੌਟਰੀ ਪ੍ਰਾਈਡ ਵੂਮੈਨ ਅਵਾਰਡ ਨਾਲ ਸਨਮਾਨਿਤ
ਪਟਿਆਲਾ – ( ਸੰਨੀ ਕੁਮਾਰ ) – ਰੌਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ, ਡਿਸਟ੍ਰਿਕਟ ਟ੍ਰੇਨਰ ਰਾਜਿੰਦਰ ਤਨੇਜਾ ਦੀ ਸਰਪ੍ਰਸਤੀ ਹੇਠ ਭਗਵਾਨ ਦਾਸ ਗੁਪਤਾ ਪ੍ਰਧਾਨ, ਰਮੇਸ਼ ਸਿੰਗਲਾ ਸੈਕਟਰੀ, ਲਵਲੀਨ ਸੈਣੀ ਖਜਾਨਚੀ ਦੀ ਅਗਵਾਈ ਵਿੱਚ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਅੰਤਰਾਸ਼ਟਰੀ ਮਹਿਲਾ ਦਿਵਸ ਸਨਮਾਨ ਸਮਾਰੋਹ ਰੌਟਰੀ ਭਵਨ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਦਿੱਗਜ਼ ਸਮਾਜ ਸੇਵਿਕਾ ਮੈਡਮ ਸਤਿੰਦਰ ਕੌਰ ਵਾਲੀਆ ਸਨ।
ਡਾ.ਸ਼ਸੀ ਗੁਪਤਾ ਡਾਇਰੈਕਟਰ ਰਾਜਨ ਨਰਸਿੰਗ ਹੋਮ ਪਟਿਆਲਾ ਵਿਸ਼ੇਸ਼ ਮਹਿਮਾਨ ਸਨ।
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਡਿਸਟ੍ਰਿਕਟ ਚੇਅਰਮੈਨ ਮੀਡੀਆ ਤੇ ਮਨੋਰੰਜਨ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਜੀ ਆਇਆਂ ਕਿਹਾ ਜਦਕਿ ਕਲੱਬ ਦੇ ਸਾਰਜੈਂਟ ਐਟ ਆਰਮਜ਼ ਨੇ ਧੰਨਵਾਦੀ ਸ਼ਬਦ ਕਹੇ।
ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਿਕਾ ਸ੍ਰੀਮਤੀ ਸਤਿੰਦਰ ਵਾਲੀਆ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਤੇ ਪ੍ਰੋਗਰਾਮ ਦੇ ਆਯੋਜਕਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਾਰਿਆਂ ਨੂੰ ਇਸ ਵਿਸ਼ੇਸ਼ ਦਿਵਸ ਦੀ ਵਧਾਈ ਦਿੱਤੀ। ੳਹਨਾਂ ਨੇ ਕਲੱਬ ਵਲੋਂ ਕਰਵਾਏ ਜਾਂਦੇ ਸਮਾਜ ਸੇਵੀ ਕੰਮਾਂ ਲਈ ਵੀ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ।
ਪ੍ਰੋਗਰਾਮ ਦੀ ਕੀ ਨੋਟ ਸਪੀਕਰ ਸ੍ਰੀਮਤੀ ਸੰਨੀ ਗੁਪਤਾ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬਰਸਟ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਵੂਮੈਨ ਇੰਪਾਵਰਮੈਂਟ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਔਰਤ ਦੀ ਜ਼ਿੰਦਗੀ ਵਿੱਚ ਮਰਦ ਦਾ ਵੀ ਅਹਿਮ ਰੋਲ ਹੈ। ਜਿਵੇਂ ਕਿਸੇ ਸਫ਼ਲ ਮਰਦ ਦੀ ਸਫਲਤਾ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਉਸੇ ਤਰ੍ਹਾਂ ਔਰਤ ਦੀ ਤਰੱਕੀ ਵਿੱਚ ਮਰਦਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਰੌਟਰੀ ਕਲੱਬ ਵਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਨੂੰ ਰੌਟਰੀ ਪ੍ਰਾਈਡ ਵੂਮੈਨ ਅਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।‌ ਰੋਟੇਰੀਅਨ ਸੁਮਨ ਸਾਗਰ ਗੁਪਤਾ ਪ੍ਰੋਜੈਕਟ ਚੇਅਰਮੈਨ ਸਨ।
ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਸਮਾਜ ਸੇਵਿਕਾ ਸਤਿੰਦਰ ਵਾਲੀਆ ਡਾ.ਸਸੀ ਗੁਪਤਾ, ਸੁਮਨ ਸਾਗਰ ਗੁਪਤਾ, ਡਾ.ਗੁਰਸਾ਼ਜ, ਮੁੱਖ ਅਧਿਆਪਕਾ ਸੰਨੀ ਗੁਪਤਾ ਲੇਖਿਕਾ ਨਿਰਮਲਾ ਗਰਗ, ਪ੍ਰੇਮ ਲਤਾ ਗੁਪਤਾ, ਮੈਡਮ ਆਸ਼ਾ ਸ਼ਰਮਾ, ਸੁਰਿੰਦਰ ਆਹਲੂਵਾਲੀਆ, ਅਧਿਆਪਕਾ ਵਰਿੰਦਰਪਾਲ ਕੌਰ, ਅਧਿਆਪਕਾ ਕਿਰਨ ਬਾਲਾ, ਨੀਲਮਾ ਸੋਢੀ ਉਮੰਗ ਵੈਲਫੇਅਰ ਫਾਉਡੇਸ਼ਨ ਦੀ ਕੋਆਰਡੀਨੇਟਰ ਹਿਮਾਨੀ ਅਤੇ ਕੈਰੋਕੇ ਗਾਇਕਾ ਬਿੰਦੁ ਅਰੋੜਾ ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਐਵਾਰਡੀ ਪ੍ਰੋ.ਹੇਮ ਗੋਇਲ, ਅਸ਼ੋਕ ਰੌਣੀ ਪ੍ਰਧਾਨ ਇਲੈਕਟ, ਸੀਸ ਨਾਲ ਮਿੱਤਲ ਪ੍ਰਧਾਨ ਨਾਮਜ਼ਦ, ਸਾਬਕਾ ਡਿਸਟ੍ਰਿਕਟ ਗਵਰਨਰ, ਸਵਤੰਤਰ ਰਾਜ ਪਾਸੀ ਡੀ.ਆਰ. ਐਫ.ਸੀ,ਡਾ.ਨਵੀਨ ਸਾਰੌਵਾਲਾ ਚੀਫ਼ ਫੰਕਸਨਰੀ ਸਰੋਂਵਾਲਾ ਟਰੱਸਟ,ਸਾਬਕਾ ਕਰਨਲ ਜਰਨੈਲ ਸਿੰਘ ਥਿੰਦ, ਐਨ.ਕੇ.ਜੈਨ, ਤਰਸੇਮ ਬਾਂਸਲ ਡਾ.ਆਸੂਤੋਸ ਨਰੂਲਾ ਪ੍ਰਿੰਸੀਪਲ ਲਕਸ਼ਮੀ ਬਾਈ ਡੈਂਟਲ ਕਾਲਜ ਪਟਿਆਲ, ਰਾਕੇਸ਼ ਸਿੰਗਲਾ ਸਕੱਤਰ ਸਨਾਤਨ ਧਰਮ ਕੁਮਾਰ ਸਭਾ, ਡਾ.ਰਾਮ ਅਰੋੜਾ ਨਿਰਦੇਸ਼ਕ ਰਾਮ ਸੰਗੀਤ ਸਭਾ,ਅਮਿਤ ਜਿੰਦਲ,ਮਾਣਕ ਸਿੰਗਲਾ ਡਿਸਟ੍ਰਿਕਟ ਇੰਟਰੈਕਟ ਚੇਅਰ,ਭੀਮ ਸੈਨ ਗੇਰਾ ਚੇਅਰਮੈਨ ਪਰਿਆਵਰਨ ਕੇਅਰ ਸੁਸਾਇਟੀ, ਪ੍ਰਿੰਸੀਪਲ ਜੀਵਨ ਗਰਗ, ਧਾਰਮਿਕ ਗਾਇਕ ਸ਼ਸ਼ੀ ਅਗਰਵਾਲ, ਸੀ.ਏ.ਰਾਜੀਵ ਗੋਇਲ ਵਾਈਸ ਚੇਅਰ ਸੀ.ਐਸ.ਆਰ ਕਮੇਟੀ ਰਮਨਜੀਤ ਢਿਲੋਂ ਸਹਾਇਕ ਗਵਰਨਰ ਇਲੈਕਟ,ਡਾ.ਅਜੈ ਗੁਪਤਾ ਸਾਬਕਾ ਜਿਲਾ ਸਿਹਤ ਅਧਿਕਾਰੀ ਪਟਿਆਲਾ, ਕੌਂਸਲ ਰਾੳ ਸਿੰਗਲਾ ਸਾਬਕਾ ਖੁਰਾਕ ਤੇ ਸਪਲਾਈ ਅਧਿਕਾਰੀ, ਅਮਰਜੀਤ ਔਲੱਖ,ਲਵਲੀਨ ਸੈਣੀ ਪ੍ਰਧਾਨ ਸੈਣੀ ਸਭਾ ਰੋਹਿਤ ਗੁਪਤਾ ਬੈਂਕ ਮੇਨੈਜਰ ਫਿੰਗਰ ਪ੍ਰਿੰਟ ਐਕਸਪ੍ਰਟ ਨਵਦੀਪ ਗੁਪਤਾ,ਡਾ.ਸਾਮ ਜਿੰਦਲ ਚੇਅਰਮੈਨ ਨੈਨਸੀ ਗਰੱਪ,ਐਡਵੋਕੇਟ ਆਦੀਸ਼ ਬਜਾਜ਼ ਹਰਬੰਸ ਸਿੰਘ ਕੁਲਾਰ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਉਡੇਸਨ ਅਤੇ ਐਨ.ਐਸ.ਢੀਂਡਸਾ ਹਾਜ਼ਰ ਸਨ। ਇਸ ਮੌਕੇ ਰੌਟਰੀ ਕਲੱਬ ਦੇ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਫੁਲਾਂ ਦੀ ਹੋਲੀ ਖੇਡਕੇ ਤਿਉਹਾਰ ਮਨਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments