spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੌਟਰੀ ਕਲੱਬ ਰੌਇਲ‌ ਵਲੋਂ ਇਕ ਦਿਨ ਵਿੱਚ ਚਾਰ ਵੱਡੇ ਸਮਾਜ ਭਲਾਈ ਪ੍ਰੋਜੈਕਟ...

ਰੌਟਰੀ ਕਲੱਬ ਰੌਇਲ‌ ਵਲੋਂ ਇਕ ਦਿਨ ਵਿੱਚ ਚਾਰ ਵੱਡੇ ਸਮਾਜ ਭਲਾਈ ਪ੍ਰੋਜੈਕਟ ਕਰਨੇ ਸ਼ਲਾਘਾਯੋਗ-ਗੁਲਬਹਾਰ ਰਾਟੌਲ

ਰੌਟਰੀ ਕਲੱਬ ਰੌਇਲ‌ ਵਲੋਂ ਇਕ ਦਿਨ ਵਿੱਚ ਚਾਰ ਵੱਡੇ ਸਮਾਜ ਭਲਾਈ ਪ੍ਰੋਜੈਕਟ ਕਰਨੇ ਸ਼ਲਾਘਾਯੋਗ –ਗੁਲਬਹਾਰ ਰਾਟੌਲ
ਰੇਖਾ ਮਾਨ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਂਪ,ਪੌਦਾਰੋਪਣ, ਮੈਡੀਕਲ ਕੈਂਪ,ਕਿਟ ਵੰਡ ਸਮਾਰੋਹ ਆਯੋਜਿਤ
ਪਟਿਆਲਾ 01 ਅਗਸਤ
ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਸਰਪ੍ਰਸਤੀ ਅਤੇ ਮੈਡਮ ਰੇਖਾ ਮਾਨ  ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਰੌਟਰੀ ਕਲੱਬ ਪਟਿਆਲਾ ਰੌਇਲ ਪਹਿਲਾਂ ਖੂਨਦਾਨ ਕੈਂਪ ਲਾਈਫ਼ ਲਾਈਨ ਬਲੱਡ ਬੈਂਕ ਗੁਰਦਵਾਰਾ ਸ੍ਰੀ ਦੁਖਨਿਵਾਰਨ ਸਾਹਿਬ ਰੋਡ ਵਿਖੇ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਐਡਵੋਕੇਟ ਗੁਲਬਹਾਰ ਰਾਟੌਲ ਡਿਸਟ੍ਰਿਕਟ ਗਵਰਨਰ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਕੀਤਾ। ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ  ਸਵਤੰਤਰ ਰਾਜ ਪਾਸੀ, ਤੇ ਸਹਾਇਕ ਗਵਰਨਰ  2023-24 ਰਮਨਜੀਤ ਸਿੰਘ ਢਿੱਲੋਂ ਗੈਸਟ ਆਫ ਆਨਰ ਸਨ।
ਖੂਨਦਾਨ ਕੈਂਪ ਦੀ ਸਮਾਪਤੀ ਉਪਰੰਤ ਪਿੰਡ ਥੂਹਾ ਵਿਖੇ ਫ਼ਲਦਾਰ ਬੂਟੇ ਲਗਾਕੇ ਵਣ ਮਹਾਂਉਤਸਵ ਮਨਾਇਆ ਗਿਆ।
ਤੀਸਰਾ ਪ੍ਰੋਜੈਕਟ  ਡਰੈਸ ਡਿਜ਼ਾਇਨਿੰਗ ਤੇ ਫੁਲਕਾਰੀ ਹੈਂਡੀਕਰਾਫਟ ਦੀ ਸਿਖਲਾਈ ਲੈ ਰਹੀਆਂ ਲੜਕੀਆਂ ਅਤੇ ਪਿੰਡ ਵਾਸੀਆਂ ਲਈ  ਡਾਕਟਰ ਵਿਕਾਸ ਗੋਇਲ ਸਹਾਇਕ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਹੇਠ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮਾਨਯੋਗ ਡਿਸਟ੍ਰਿਕਟ ਗਵਰਨਰ ਨੇ ਡਾ.ਵਿਕਾਸ ਗੋਇਲ ਦਾ ਕਲੱਬ ਵਲੋਂ ਸਨਮਾਨ ਕੀਤਾ।
ਚੌਥੇ ਪ੍ਰੋਜੈਕਟ ਵਿਚ ਮੁੱਖ ਮਹਿਮਾਨ ਐਡਵੋਕੇਟ ਗੁਲਬਹਾਰ ਰਾਟੌਲ ਡਿਸਟ੍ਰਿਕਟ ਗਵਰਨਰ ਨੇ ਸਟੈਲਕੋ ਲਿਮਿਟਡ ਵਲੋਂ ਪ੍ਰਾਯੋਜਿਤ ਡਰੈਸ ਡਿਜ਼ਾਇਨਿੰਗ ਤੇ ਫੁਲਕਾਰੀ ਹੈਂਡੀਕਰਾਫਟ ਦਾ ਕੋਰਸ ਕਰ ਰਹੀਆਂ ਪਿੰਡ ਥੂਹਾ ਅਤੇ ਇਲਾਕੇ ਦੀਆਂ ਲੜਕੀਆਂ ਨੂੰ ਸਿਖਲਾਈ ਕਿਟਾਂ ਵੰਡੀਆਂ।
ਮੁੱਖ ਮਹਿਮਾਨ ਨੇ ਆਪਣੇ ਭਾਸਣ ਵਿਚ ਬੋਲਦਿਆਂ ਮੈਡਮ ਰੇਖਾ ਮਾਨ ਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਫੁਲਕਾਰੀ ਸਿਖਲਾਈ ਸੈਂਟਰ ਦੀ ਰੌਟਰੀ ਇੰਟਰਨੈਸ਼ਨਲ ਵਲੋਂ ਵੀ ਸਹਾਇਤਾ ਕੀਤੀ ਜਾਵੇਗੀ।
ਬਾਗ ਸਿੰਘ ਪੰਨੂ ਸਾਬਕਾ ਡਿਸਟ੍ਰਿਕਟ ਗਵਰਨਰ, ਸਹਾਇਕ ਗਵਰਨਰ ਰੋਟੇਰੀਅਨ ਰਮਨਜੀਤ ਸਿੰਘ ਢਿੱਲੋਂ ਅਤੇ ਭਗਵਾਨ ਦਾਸ ਗੁੱਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਗੈਸਟ ਆਫ ਆਨਰ ਸਨ।
ਇਸ ਮੌਕੇ ਸਿਖਲਾਈ ਲੈ ਰਹੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ  ਇੱਕ  ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ। ਕੇਂਦਰ ਦੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦਾ ਲੋਕ ਨਾਚ ਗਿੱਧਾ ਮੁੱਖ ਆਕਰਸ਼ਣ ਰਿਹਾ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁਲ ਮਾਲਾਵਾਂ ਅਤੇ ਸ਼ਾਨਦਾਰ ਯਾਦਗਾਰੀ ਚਿੰਨ੍ਹ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਗਮਾਂ ਦੀ ਪ੍ਰਧਾਨਗੀ ਮੈਡਮ ਰੇਖਾ ਮਾਨ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਰੌਇਲ ਤੇ ਸੈਕਟਰੀ ਫੁਲਕਾਰੀ ਕੇਂਦਰ ਥੂਹਾ ਨੇ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟੇਰੀਅਨ ਦਲਜੀਤ ਕੌਰ ਚੀਮਾਂ ਸਾਬਕਾ ਸਹਾਇਕ ਗਵਰਨਰ, ਹਰਵਿੰਦਰ ਕੌਰ ਵਿਰਦੀ ਸੈਕਟਰੀ ਰੌਟਰੀ ਕਲੱਬ ਪਟਿਆਲਾ ਰੌਇਲ ਰੋਟੇਰੀਅਨ ਸੁਰਜੀਤ ਕੌਰ, ਪੀ.ਐਸ.ਵਿਰਦੀ ਅਤੇ ਐਸ.ਕੇ.ਮਲਹੋਤਰਾ ਵੀ ਹਾਜਰ ਸਨ।
ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਰੇਖਾ ਮਾਨ, ਦਲਜੀਤ  ਚੀਮਾਂ,  ਭਗਵਾਨ ਦਾਸ ਗੁੱਪਤਾ, ਡਾ.ਵਿਕਾਸ ਗੋਇਲ, ਰਮਨਜੀਤ ਢਿਲੋਂ ਤੇ ਹੋਰ ਕਲੱਬ ਮੈਂਬਰ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments