spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਿਹਤਮੰਦ ਹੋਣਾਂ ਅਤਿ ਜਰੂਰੀ- ਹਡਾਣਾ

ਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਿਹਤਮੰਦ ਹੋਣਾਂ ਅਤਿ ਜਰੂਰੀ- ਹਡਾਣਾ

ਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਿਹਤਮੰਦ ਹੋਣਾਂ ਅਤਿ ਜਰੂਰੀ- ਹਡਾਣਾ
— ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਨੇ ‘ਧਰਤੀ ਬਚਾਓ ਰੁੱਖ ਲਗਾਓ’ ਦੇ ਸੁਨੇਹੇ ਤਹਿਤ ਕਰਵਾਈ ਗਈ ਮੈਰਾਥਨ

ਪਟਿਆਲਾ 30 ਅਪ੍ਰੈਲ ( ਸੰਨੀ ਕੁਮਾਰ ) ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਬਹਾਦਰਗੜ ਅਤੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ‘ਧਰਤੀ ਬਚਾਓ ਰੁੱਖ ਲਗਾਓ’ ਦੇ ਸੁਨੇਹੇ ਤਹਿਤ ਸਾਂਝੇ ਉੱਦਮ ਨਾਲ ਕਰਵਾਈ ਮੈਰਾਥਨ ਵਿੱਚ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਨ ਵਿੱਚ 400 ਦੇ ਕਰੀਬ ਬੱਚਿਆਂ, ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਂਦਿਆ ਨੇ ਹਿੱਸਾ ਲਿਆ। ਫ਼ੇਡਰਲ ਮੋਗਿਲ ਫੈਕਟਰੀ ਬਹਾਦਰਗੜ੍ਹ ਤੋਂ ਗੁਰਦੁਆਰਾ ਦਮਦਮਾ ਸਾਹਿਬ ਮਹਿਮਦਪੁਰ ਜੱਟਾ ਤੱਕ ਹੋ ਰਹੀ ਇਸ ਮੈਰਾਥਨ ਦੀ ਅਗਵਾਈ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ, ਤਾਇਕਵੋਂਡੋ ਕੋਚ ਸਤਵਿੰਦਰ ਸਿੰਘ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਸੰਸਥਾ ਕਰ ਰਹੇ ਸਨ।
ਮੈਰਾਥਨ ਵਿੱਚ ਪੁੱਜੇ ਚੇਅਰਮੈਨ ਹਡਾਣਾ ਨੇ ਬੱਚਿਆਂ ਦੀ ਹੌਸਲਾਂ ਅਵਜਾਈ ਕਰਦਿਆ ਕਿਹਾ ਸਾਨੂੰ ਆਪਣੀ ਭੱਜ ਦੋੜ ਭਰੀ ਜਿੰਦਗੀ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ ਤਾਂ ਜ਼ੋ ਸੱਚਮੁੱਚ ਰੰਗਲੇ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਉਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਖੇਡ੍ਹਾਂ ਬਾਰੇ ਜਾਗਰੂਕਤਾ ਅਤੇ ਜਿੱਤ ਕੇ ਆਏ ਖਿਡਾਰੀਆਂ ਨੂੰ ਕੈਸ਼ ਇਨਾਮ ਅਤੇ ਨੌਕਰੀਆਂ ਵਿੱਚ ਦਿੱਤੀ ਜਾ ਰਹੀ ਪ੍ਰਮੁੱਖਤਾ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਪੜਾਈ ਵਿੱਚ ਅਵੱਲ ਰਹੇ ਵਿਿਦਆਰਥੀਆਂ ਨੂੰ 51-51 ਹਜ਼ਾਰ ਦੇ ਨਗਦ ਇਨਾਮ ਵੰਡਣ ਦੀ ਗੱਲ ਆਖੀ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰਾ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਜਲਦ ਚੰਗੇ ਖੇਡ ਮੈਦਾਨ ਬਨਵਾਉਣ ਬਾਰੇ ਦੱਸਿਆ ਅਤੇ ਕਿਹਾ ਕਿ ਹੁਣ ਪੰਜਾਬ ਵੀ ਖੇਡਾ ਵਿੱਚ ਮੋਹਰੀ ਸੂਬਾ ਹੋਵੇਗਾ। ਇਸ ਨਾਲ ਜਿੱਥੇ ਤੰਦਰੁਸਤ ਪੰਜਾਬ ਦੀ ਸਿਰਜਣਾ ਹੋਵੇਗੀ ਉੱਥੇ ਹੀ ਨਸ਼ਿਆਂ ਵਿੱਚ ਗਰਕ ਹੋਏ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜ਼ੋੜਿਆ ਜਾ ਸਕੇਗਾ।
ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੱਚਿਆਂ, ਸਕੂਲੀ ਸਟਾਫ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੰਸਥਾਂ ਵੱਲੋਂ ਅਜਿਹੇ ਉਪਰਾਲੇ ਤੋਂ ਇਲਾਵਾ ਖੂਨਦਾਨ ਕੈਂਪ, ਸਾਈਬਰ ਸਕਿਊਰਟੀ ਸੈਮੀਨਾਰ, ਪੌਦਾਰੋਪਨ, ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਅਤੇ ਹੋਰ ਕਈ ਸਮਾਜ ਸੇਵੀ ਕੰਮ ਜਿਨ੍ਹਾਂ ਨਾਲ ਲੋਕ ਪੱਖੀ ਫਾਇਦਾ ਕੀਤਾ ਜਾ ਸਕੇ, ਲਗਾਤਾਰ ਜਾਰੀ ਹਨ। ਹੋਰਨਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਤੋਂ ਕਰਨ ਅਗਰਵਾਲ, ਮੈਡਮ ਆਸ਼ਿਮਾ, ਉੱਘੇ ਸਮਾਜ ਸੇਵੀ ਅਤੇ ਉਮੰਗ ਸੰਸਥਾਂ ਦੇ ਸੀਨੀਅਰ ਮੈਂਬਰ ਰੁਪਿੰਦਰ ਸਿੰਘ ਸੋਨੂ, ਮੀਤ ਪ੍ਰਧਾਨ ਵਿਮਲ ਸ਼ਰਮਾ, ਵਿੱਤ ਸਕੱਤਰ ਅਤੇ ਲੀਗਲ ਐਡਵਾਇਜਰ ਯੋਗੇਸ਼ ਪਾਠਕ, ਜਨਰਲ ਸਕੱਤਰ ਰਜਿੰਦਰ ਲੱਕੀ, ਪੋ੍ਪੋਗੰਡਾ ਸਕੱਤਰ ਗੁਰਜੀਤ ਸਿੰਘ ਸੋਨੀ, ਕਮਲਪ੍ਰੀਤ ਸਿੰਘ, ਭਾਵਨਾ ਪਾਠਕ, ਸੁਖਵਿੰਦਰ ਸਿੰਘ, ਸੰਜੀਵ ਸ਼ਰਮਾ ਕੈਂਪਸ ਹੈਡ ਫ਼ੇਡਰਲ ਮੋਦਗਿਲ, ਓਮ ਪ੍ਰਕਾਸ਼ ਸ਼ਰਮਾ ਐਚ.ਆਰ, ਕਰਨਲ ਮਨਜੀਤ ਸਿੰਘ ਸਕਿਓਰਟੀ ਹੈਡ, ਬਲਜਿੰਦਰ ਸਿੰਘ ਐਸ ਐਚ ਓ ਬਹਾਦਰਗੜ੍ਹ, ਕਸ਼ਮੀਰ ਖਾਨ, ਕਾਕਾ ਰਾਮ ਵਰਮਾ, ਰਾਜੇਸ਼ ਸੱਚਰ, ਇੰਦਰਜੀਤ ਸਿੰਘ ਫ਼ੁਟਬਾਲ ਕੋਚ, ਹਰਵਿੰਦਰ ਸਿੰਘ ਫ਼ੁਟਬਾਲ ਕੋਚ, ਗੁਰਪ੍ਰੀਤ ਸਿੰਘ ਡੀ ਪੀ ਸਰਕਾਰੀ ਸਕੂਲ ਜੋਗੀਪੁਰ, ਲਵਲੀਨ ਕੌਰ ਕ੍ਰਿਕਟ ਕੋਚ, ਡਾ ਹਰਨੇਕ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ, ਅਤੇ ਰਾਜਵੀਰ ਸਿੰਘ ,ਕਮਲਪ੍ਰੀਤ ਕੌਰ ਡੀ ਪੀ ਸਰਕਾਰੀ ਸਕੂਲ ਹਰਪਾਲਪੁਰ, ਪ੍ਰੇਮ ਚੰਦ ਸਰਪੰਚ ਹਰਗੋਬਿੰਦ ਕਲੋਨੀ, ਰੁਪਿੰਦਰ ਸਿੰਘ ਮੇਂਬਰ ਪੰਚਾਇਤ ਨੇ ਵਿਸ਼ੇਸ਼ ਤੌਰ ਤੇ ਇਸ ਮੈਰਾਥਨ ਵਿਚ ਹਿੱਸਾ ਲਿਆ. ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments