spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੱਖੜੀ ਮੌਕੇ ਕਿਤਾਬਾ ਵੰਡ ਬੱਚਿਆਂ ਨੂੰ ਸਕੂਲ ਜਾਣ ਦਾ ਲਿਆ ਵਾਅਦਾ ਕਾਰਗਰ...

ਰੱਖੜੀ ਮੌਕੇ ਕਿਤਾਬਾ ਵੰਡ ਬੱਚਿਆਂ ਨੂੰ ਸਕੂਲ ਜਾਣ ਦਾ ਲਿਆ ਵਾਅਦਾ ਕਾਰਗਰ ਸਾਬਤ ਹੋਵੇਗਾ- ਕਪੂਰ

– ਉਮੰਗ ਸੰਸਥਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਸ਼ਲਾਘਾਯੋਗ- ਡੀ ਐਸ ਪੀ ਟ੍ਰੈਫਿਕ ਕਰਮਵੀਰ ਸਿੰਘ ਤੂਰ

ਪਟਿਆਲਾ 11 ਅਗਸਤ ( ਪੰਜਾਬ ਸਨ ਬਿਊਰੋ ) ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਭੀਖ ਮੰਗਣ ਵਾਲੇ ਭਿਖਾਰੀਆਂ ਦੇ ਬੱਚਿਆਂ ਨੂੰ ਵੀ ਭੀਖ ਛੱਡ ਸਕੂਲ ਲਿਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਲਈ ਪੰਜਾਬ ਸਰਕਾਰ ਵੱਲੋਂ ਪਟਿਆਲਾ ਜਿਲੇ੍ਹ ਦੀ ਅਫਸਰ ਡੀ ਸੀ ਪੀ ੳ ਸ਼ਾਇਨਾ ਕਪੂਰ ਵੱਲੋਂ ਪਹਿਲਕਦਮੀ ਕਰਦਿਆਂ ਉਮੰਗ ਵੈੱਲਫੇਅਰ ਫਾਊਂਡੇਸ਼ਨ ਅਤੇ ਟੈ੍ਰਫਿਕ ਪੁਲਸ ਪਟਿਆਲਾ ਦੇ ਡੀ ਐਸ ਪੀ ਕਰਮਵੀਰ ਸਿੰਘ ਤੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਖਾਸ ਸਹਿਯੋਗ ਨਾਲ ਰੱਖੜੀ ਮੌਕੇ ਭਿਖਾਰੀਆਂ ਦੇ ਬੱਚਿਆਂ ਨੂੰ ਰੱਖੜੀਆਂ ਬਣ ਕੇ ਗਿਫਟ ਵਜੋਂ ਨਰਸਰੀ ਵਿੱਚ ਪੜੀਆਂ ਜਾਣ ਵਾਲੀਆਂ ਕਿਤਾਬਾ ਵੰਡੀਆਂ ਗਈਆ।

ਇਸ ਮੌਕੇ ਉਮੰਗ ਸੰਸਥਾ ਦੇ ਮੁਖੀ ਅਰਵਿੰਦਰ ਸਿੰਘ ਨੇ ਸ਼ਾਇਨਾ ਕਪੂਰ ਅਤੇ ਡੀ ਐਸ ਪੀ ਟ੍ਰੈਫਿਕ ਕਰਮਵੀਰ ਸਿੰਘ ਤੂਰ, ਲੈਕH ਪ੍ਰਦੀਪ ਸ਼ਰਮਾ, ਇੰਸਪੈਕਟਰ ਮੈਡਮ ਪੁਸ਼ਪਾ ਦੇਵੀ, ਜਿਲ੍ਹਾਂ ਪਟਿਆਲਾ ਟੈ੍ਰਫਿਕ ਪੁਲਸ ਟੀਮ, ਆਰ ਜੇ ਆਦੀ ਰੇਡੀੳ 106. 4 ਐਫ ਐਮ, ਗਗਜੀਤ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਐਮ ਐਲ ਏ ਡਾ ਬਲਬੀਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਤ੍ਰਿਪੜੀ ਆਫਿਸ ਤੋਂ ਹਰੀ ਚੰਦ ਬਾਂਸਲ ਦਫਤਰ ਸੈਕਟਰੀ, ਲਾਲ ਸਿੰਘ, ਗਗਜੀਤ ਸਿੰਘ ਗਿੱਲ, ਇੰਟਰਨੈਸ਼ਨਲ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ, ਐਡਵੋਕੇਟ ਯੋਗੇਸ਼ ਪਾਠਕ, ਸੀ ਏ ਭਾਵਨਾ ਅਚਾਰਿਆ, ਰਾਜਵਿੰਦਰ ਕੌਰ ਕਲਰਕ ਮਾਤਾ ਕੁਸ਼ਲਿਆ ਹਸਪਤਾਲ, ਗੁਰਜੀਤ ਸਿੰਘ, ਅਕਾਂਕਸ਼ਾ, ਅਤੇ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਪੋ੍ਗਰਾਮ ਦੌਰਾਨ ਸ਼ਾਇਨਾ ਕਪੂਰ ਨੇ ਕਿਹਾ ਕਿ ਰੱਖੜੀ ਮੌਕੇ ਬੱਚਿਆਂ ਨੂੰ ਰੱਖੜੀ ਬਣ ਗਿਫਟ ਵਜੋਂ ਨਰਸਰੀ ਵਿੱਚ ਪੜੀਆਂ ਜਾਣ ਵਾਲੀਆਂ ਕਿਤਾਬਾ ਵੰਡੀਆਂ ਗਈਆ ਹਨ। ਇਹ ਕਿਤਾਬਾ ਵਿੱਚ ਹਰੇਕ ਅੱਖਰ ਨਾਲ ਬਣੀ ਉਸਦੀ ਫੋਟੋ ਬੱਚਿਆਂ ਵਿੱਚ ਉਤਸਾਹ ਪੈਦਾ ਕਰੇਗੀ ਤਾਂ ਜ਼ੋ ਜਿਹੜੇ ਬੱਚੇ ਭੀਖ ਮੰਗਣ ਜਾਂਦੇ ਹਨ ਉਹਨਾਂ ਨੂੰ ਸਕੂਲ ਵਿੱਚ ਪੜਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇ੍ਹਨਾਂ ਬੱਚਿਆਂ ਨੂੰ ਕਈ ਵਾਰ ਸਕੂਲ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਨ੍ਹਾਂ ਦੇ ਮਾਪੇ ਇਨ੍ਹਾਂ ਨੂੰ ਮੁੜ ਭੀਖ ਮੰਗਣ ਲਈ ਮਜਬੂਰ ਕਰਦੇ ਹਨ। ਇਸ ਲਈ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਸੰਸਥਾਵਾ ਅਤੇ ਪ੍ਰਸ਼ਾਸ਼ਨ ਦੀ ਮਦਦ ਇਨ੍ਹਾਂ ਬੱਚਿਆਂ ਨੂੰ ਕਿਸੇ ਨਿਵੇਕਲੇ ਢੰਗ ਨਾਲ ਪ੍ਰੇਰਿਤ ਕਰ ਸਕੂਲ ਭੇਜਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।

ਇਸ ਤੋਂ ਇਲਾਵਾ ਡੀ ਐਸ ਪੀ ਟ੍ਰੈਫਿਕ ਕਰਮਵੀਰ ਸਿੰਘ ਤੂਰ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਰਲ ਕੇ ਕੰਮ ਕੀਤਾ ਜਾਵੇ ਤਾਂ ਅਸੀ ਜਲਦ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਾਂਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਭਿਖਾਰੀਆਂ ਨੂੰ ਪੈਸੇ ਦੇਣ ਦੀ ਬਜਾਏ ਉਨ੍ਹਾਂ ਨੂੰ ਸਰਕਾਰ ਭਲਾਈ ਸਕੀਮਾ, ਮਾਪਿਆਂ ਨੂੰ ਕੰਮ ਕਰਨ ਅਤੇ ਖਾਸ ਕਰ ਬੱਚਿਆਂ ਨੂੰ ਸਕੂਲ ਭੇਜਣ ਲਈ ਪੇ੍ਰਿਤ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments