spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਲਾਲ ਚੰਦ ਪਾਸੀ ਦੀ ਯਾਦ ਵਿੱਚ ਅੱਖਾਂ ਦੇ ਰੋਗੀਆਂ, ਕੈਸਰ ਰੋਗੀਆਂ  ਅਤੇ...

ਲਾਲ ਚੰਦ ਪਾਸੀ ਦੀ ਯਾਦ ਵਿੱਚ ਅੱਖਾਂ ਦੇ ਰੋਗੀਆਂ, ਕੈਸਰ ਰੋਗੀਆਂ  ਅਤੇ ਕਿਡਨੀ ਰੋਗੀਆਂ ਦੇ ਓਪਰੇਸ਼ਨ ਕਰਵਾਉਣਾ ਪ੍ਰਸ਼ੰਸਾ ਯੋਗ- ਬਲਤੇਜ ਸਿੰਘ ਪਨੂੰ

ਲਾਲ ਚੰਦ ਪਾਸੀ ਦੀ ਯਾਦ ਵਿੱਚ ਅੱਖਾਂ ਦੇ ਰੋਗੀਆਂ, ਕੈਸਰ ਰੋਗੀਆਂ  ਅਤੇ ਕਿਡਨੀ ਰੋਗੀਆਂ ਦੇ ਓਪਰੇਸ਼ਨ ਕਰਵਾਉਣਾ ਪ੍ਰਸ਼ੰਸਾ ਯੋਗ- ਬਲਤੇਜ ਸਿੰਘ ਪਨੂੰ

ਪਟਿਆਲਾ-(ਸੰਨੀ ਕੁਮਾਰ)-ਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਲਾਲ ਚੰਦ ਪਾਸੀ ਦੀ ਬਰਸੀ ਮੌਕੇ ਸੰਦੀਪ ਪਾਸੀ ਮੈਨੇਜਿੰਗ ਡਾਇਰੈਕਟਰ ਇੰਟਰ ਸੋਫਟ ਡਾਟਾ ਲੈਬਜ ਅਤੇ ਸਲੀਊਸ਼ਨ ਪ੍ਰਈਵੇਟ ਲਿਮਿਟਿਡ ਗੁੜਗਾਂਓ ਨੇ ਕਿਹਾ ਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ ਅੱਖਾਂ ਦੇ ਜਿਨ੍ਹਾਂ ਮਰੀਜਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ/ ਕਾਲੇ ਮੋਤੀਏ ਦੇ ਆਪ੍ਰੇਸ਼ਨ ਹੋਣ  ਯੋਗ ਸਨ ਉਨਾਂ 116 ਮਰੀਜਾਂ ਨੂੰ ਅੱਖਾਂ ਦੇ ਵੱਖ-ਵੱਖ ਨਿੱਜੀ ਹਸਪਤਾਲ ਵਿੱਚ ਲਿਆ ਕੇ ਅੱਖਾਂ ਦੇ ਲੈਨਜ ਪਵਾਏ ਗਏ ਅਤੇ ਮਰੀਜਾਂ ਨੂੰ ਉਨਾਂ ਦੇ ਘਰ ਪਹੁੰਚਾਇਆ ਗਿਆ ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਲਤੇਜ ਸਿੰਘ ਪਨੂੰ ਮੀਡਿਆਂ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੀ ਰਹਿਨੂਮਾਈ ਹੇਠ ਡੈਡੀਕੇਟਿਡ ਬ੍ਰਦਰਜ ਗਰੁੱਪ ਨੂੰ ਆਰਥਿਕ ਰੂਪ ਤੋਂ ਕਮਜੋਰ ਅਤੇ ਪਿਤਾ/ਪਤੀ ਰਹਿਤ ਕੈਸਰ ਰੋਗੀਆਂ ਦੇ ਅਤੇ ਕਿਡਨੀ ਰੋਗੀਆਂ ਦੇ ਓਪਰੇਸ਼ਨ ਸਰਕਾਰੀ ਹਸਪਤਾਲਾਂ ਵਿੱਚ ਕਰਵਾਉਣ ਲਈ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਬਲਤੇਜ ਸਿੰਘ ਪਨੂੰ ਮੀਡਿਆਂ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੰਦੀਪ ਪਾਸੀ ਮੈਨੇਜਿੰਗ ਡਾਇਰੈਕਟਰ ਇੰਟਰ ਸੋਫਟ ਡਾਟਾ ਲੈਬਜ ਅਤੇ ਸਲੀਊਸ਼ਨ ਪ੍ਰਈਵੇਟ ਲਿਮਿਟਿਡ ਨੇ ਆਪਣੇ ਦਾਦਾ ਲਾਲ ਚੰਦ ਪਾਸੀ ਜੀ  ਦੀ ਬਰਸੀ ਦੇ ਮੌਕੇ ਤੇ ਜਰੂਰਤਮੰਦ ਬਜਰੁਗਾਂ/ਮਾਤਾਵਾਂ ਦੀਆਂ ਅੱਖਾਂ ਦੇ, ਕੈਸਰ ਰੋਗੀਆਂ ਦੇ ਅਤੇ ਕਿਡਨੀ ਰੋਗੀਆਂ ਦੇ ਓਪਰੇਸ਼ਨ ਕਰਵਾਉਣਾ ਬਹੁਤ ਹੀ ਪ੍ਰਸ਼ੰਸਾ ਯੋਗ ਹੈ। ਮਨੁੱਖਤਾ ਦੀ ਸੇਵਾ ਹੀ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਨੂੰ ਦਰਸਾਉਂਦੀ ਹੈ। ਇਸ ਮੌਕੇ ਸੰਦੀਪ ਪਾਸੀ ਨੇ ਕਿਹਾ ਕਿ ਜਰੂਰਤਮੰਦ ਰੋਗੀਆਂ ਦੀ ਸੇਵਾ ਕਰਕੇ ਜੋ ਦੁਆਵਾ ਮਿਲਦੀਆਂ ਹਨ ਉਨਾਂ ਦੀ ਕੀਮਤ ਨਹੀ  ਲਗਾਈ ਜਾ ਸਕਦੀ। ਮੈਡਮ ਸੁਮਨ ਬਤਰਾ ਲੈਕਚਰਾਰ ਨੇ ਕਿਹਾ ਜੋ ਸੇਵਾ ਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਭਾਈ ਜਾ ਰਹੀ ਹੈ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਥੋੜੀ ਹੈ। ਹਰਪ੍ਰੀਤ ਸਿੰਘ ਸੰਧੂ ਸੈਕਟਰੀ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਪਟਿਆਲਾ ਅਤੇ ਡਾ.ਰਾਕੇਸ਼ ਵਰਮੀ ਨੇ ਡੈਡੀਕੇਟਿਡ ਬ੍ਰਦਰਜ ਗਰੁੱਪ ਦੇ 29 ਪ੍ਰਜੈਕਟਾਂ ਦੀ ਜਾਣਕਾਰੀ ਦਿੱਤੀ ਸੰਦੀਪ ਪਾਸੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ ਪਿਛਲੇ 29 ਸਾਲਾਂ ਤੋਂ ਮਾਨਵਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਤੋਂ ਸਤੁੰਸ਼ਟੀ ਮਹਿਸੂਸ ਕੀਤੀ ਅਤੇ ਭਰੋਸਾ ਦਵਾਇਆ ਕਿ ਉਹ ਸਮੇਂ ਪ੍ਰਤੀ ਸਮੇਂ ਗਰੁੱਪ ਵੱਲੋਂ ਕੀਤੀਆਂ ਜਾਣ ਵਾਲੀਆਂ ਸਮਾਜਿਕ ਸੇਵਾਵਾਂ ਵਿੱਚ ਆਪਣਾ ਸਮਾਂ ਸਫਲ ਕਰਨਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਪੂਰਬਾ, ਮੁਹੱਮਦ ਰਮਜਾਨ ਢਿੱਲੋਂ, ਅਮਿਤ ਸ਼ਰਮਾਂ, ਗਗਨ ਸਿੰਗਲਾ ਵੀ ਹਾਜਿਰ ਰਹੇ। ਇਹ ਜਾਣਕਾਰੀ ਗਗਨ ਸਿੰਗਲਾ ਪ੍ਰੋਜੈਕਟ ਇੰਚਾਰਜ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments