spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਲੋਕ ਮਿਲਣੀ’ ਪ੍ਰੋਗਰਾਮ ਤਹਿਤ ਵਾਰਡ ਨੰਬਰ 58 ਤ 59 ਵਾਸੀਆਂ ਕੋਲ ਪੁੱਜੇ...

ਲੋਕ ਮਿਲਣੀ’ ਪ੍ਰੋਗਰਾਮ ਤਹਿਤ ਵਾਰਡ ਨੰਬਰ 58 ਤ 59 ਵਾਸੀਆਂ ਕੋਲ ਪੁੱਜੇ ਵਿਧਾਇਕ ਅਜੀਤਪਾਲ ਕੋਹਲੀ

-‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਵਾਰਡ ਨੰਬਰ 58 ਤ 59 ਵਾਸੀਆਂ ਕੋਲ ਪੁੱਜੇ ਵਿਧਾਇਕ ਅਜੀਤਪਾਲ ਕੋਹਲੀ
-ਵਾਰਡ ਵਾਸੀਆਂ ਦੀਆਂ ਸਿਕਾਇਤਾਂ ਸੁਣੀਆ
ਪਟਿਆਲਾ 13 ਦਸੰਬਰ ( ਸੰਨੀ ਕੁਮਾਰ ) : ਵਿਧਾਨ ਸਭਾ ਹਲਕਾ ਪਟਿਆਲਾ ਸਹਿਰੀ ਦੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਣਨ ਲਈ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਵਾਰਡ 58 ਤੇ 59 ਵਾਸੀਆਂ ਦੀਆਂ ਮਜੀਠਿਆ ਇਨਕਲੇਵ ਵਿਖੇ ਸਿਕਾਇਤਾਂ ਸੁਣੀਆ। ਇਸ ਦੋਰਾਨ ਉਨਾ ਦੇ ਨਾਲ ਸੀਨੀਅਰ ਆਗੂ ਮੁਖਤਿਆਰ ਸਿੰਘ ਗਿੱਲ, ਮਹਿਲਾ ਵਿੰਗ ਪ੍ਰਧਾਨ ਜਿਲਾ ਪਟਿਆਲਾ ਵੀਰਪਾਲ ਕੋਰ ਚਹਿਲ, ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਬੋਬੀ ਤੇ ਹੋਰ ਆਗੂ ਸਾਮਿਲ ਸਨ। ਇਸ ਦੋਰਾਨ ਵਿਧਾਇਕ ਨੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਦੇਂ ਹੋਏ, ਉਨਾ ਦੀਆਂ ਸਮੱਸਿਆਵਾਂ ਨੂੰ ਨੇੜਿੳਂ ਤੱਕਿਆ ਅਤੇ ਹਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੋਕੇ ਹਾਜਰ ਵਾਰਡ ਵਾਸੀਆਂ ਨੇ ਕਿਹਾ ਕਿ ਅੱਜ ਤੱਕ ਅਸੀਂ ਪਟਿਆਲਾ ਦੇ ਵਿਧਾਇਕ ਦੇ ਦਰਸਨ ਤੱਕ ਨਹੀਂ ਕੀਤੇ ਅਤੇ ਪਹਿਲੀ ਵਾਰ ਹੋਇਆ ਹੈ ਕੇ ਅਸੀਂ ਆਪਣੇ ਵਿਧਾਇਕ ਨੂੰ ਬਹੁਤ ਨੇੜਿੳ ਵੇਖ ਰਹੇਂ ਹਾਂ ਅਤੇ ਵਿਧਾਇਕ ਨਾਲ ਸਿੱਧਾ ਰਾਬਤਾ ਕਰਕੇ ਆਪਣੀਆ ਸਮੱਸਿਆਵਾਂ ਦੱਸ ਰਹੇ ਹਾਂ।
ਇਸ ਮੋਕੇ ਲੋਕਾਂ ਨੇ ਕਿਹਾ ਕੇ ਇਸ ਤੋਂ ਪਹਿਲਾ ਦੀਆਂ ਸਰਕਾਰਾਂ ਚ ਕਦੇ ਵੀ ਵਿਧਾਇਕ ਨਾਮ ਦੀ ਕੋਈ ਚੀਜ ਨਹੀਂ ਹੁੰਦੀ ਸੀ, ਸਾਨੂੰ ਉਮੀਦ ਨਹੀਂ ਸੀ ਕੇ ਅਸੀਂ ਵੀ ਕਦੇ ਵਿਧਾਇਕ ਨਾਲ ਬੈਠ ਕੇ ਆਪਣੀ ਹਰ ਸਮੱਸਿਆ ਦੱਸ ਸਕਾਂਗੇ ਜਾਂ ਵਿਧਾਇਕ ਨਾਲ ਨਿੱਜੀ ਤੋਰ ਤੇ ਮਿਲ ਸਕਾਂਗੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਲੋਕਾਂ ਨਾਲ ਸਿੱਧਾ ਰਾਬਤਾ ਕੀਤਾ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਹੈ, ਉਹ ਕਦੇ ਵੀ ਫੋਨ ਰਾਹੀਂ ਜਾਂ ਨਿੱਜੀ ਤੌਰ ਤੇ ਆ ਕੇ ਦੱਸ ਸਕਦਾ ਹੈ। ਇਸ ਦੋਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ ਅਤੇ ੲਨਾ ਵਿਚੋਂ ਬਹੁਗਿਣਤੀ ਸਮੱਸਿਆਵਾਂ ਨੂੰ ਮੋਕੇ ਤੇ ਹੱਲ ਕੀਤਾ ਗਿਆ। ਵਿਧਾਇਕ ਨੂੰ ਮਿਲਣ ਆਏ ਆਮ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਫੈਸਲਿਆਂ ਅਤੇ ਕੰਮਾ ਤੇ ਤਸੱਲੀ ਪ੍ਰਗਟਾਉਦਿਆਂ ਆਉਣ ਵਾਲੀਆ ਚੋਣਾ ਵਿਚ ਵੀ ਆਪ ਦੇ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਜਿਤਾਉਣ ਦਾ ਅਹਿਦ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments