spot_img
spot_img
spot_img
spot_img
Friday, February 23, 2024
spot_img
Homeਪੰਜਾਬਲੱਕੀ ਡਰਾਅ ਦਾ ਲਾਲਚ ਦੇ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਦੋਸ਼ੀ...

ਲੱਕੀ ਡਰਾਅ ਦਾ ਲਾਲਚ ਦੇ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਦੋਸ਼ੀ ਕਾਬੂ

ਲੱਕੀ ਡਰਾਅ ਦਾ ਲਾਲਚ ਦੇ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਦੋਸ਼ੀ ਸਵਰਾਜ ਟਰੈਕਟਰ,ਬਰੀਜਾ
ਕਾਰ,ਸਕੂਟਰੀ,ਐਲ.ਸੀ.ਡੀ,ਇਲੈਕਟ੍ਰੋਨਿਕ ਚੁੱਲੇ,ਪ੍ਰੈਸਾਂ ਅਤੇ 95500/ਰੁਪਏ ਦੀ ਨਕਦੀ ਸਮੇਤ ਕਾਬੂ
ਲੁਧਿਆਣਾ,ਪ੍ਰੈਸ ਵਾਰਤਾ ਦੌਰਾਨ INSP ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2/ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਹੁੰਦਲ ਚੌਕ ਤਾਜਪੁਰ ਰੋਡ ਲੁਧਿਆਣਾ ਵਿਖੇ ਮੋਜੂਦ ਸੀ ਜਿਥੇ ਤਾ ASI ਰਾਜੇਸ਼ ਕੁਮਾਰ ਨੂੰ ਇਤਲਾਹ ਮਿਲੀ ਕਿ ਮਨਸਿਮਰਨ ਸਿੰਘ ਉਰਫ ਪਾਰਸ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰਬਰ 10 ਮੁਹੱਲਾ ਵਿਸ਼ਕਰਮਾ
ਕਲੋਨੀ ਲੁਧਿਆਣਾ,ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਫੇਸ-1 ਦੁੱਗਰੀ ਲੁਧਿਆਣਾ,ਸਤਨਾਮ ਸਿੰਘ ਉਰਫ ਸੁੱਖੀ ਪੁੱਤਰ ਪਾਖਰ ਸਿੰਘ ਵਾਸੀ ਪਿੰਡ ਫਰਵਾਹੀ ਜਿਲਾ ਸੰਗਰੂਰ ਅਤੇ ਗੁਰਬਚਨ ਸਿੰਘ ਪੁੱਤਰ ਹਰਦੇਬ ਸਿੰਘ ਵਾਸੀ ਪਿੰਡ ਰੱਬੋਂ ਨੀਚੀ ਨੇੜੇ ਮਾਲੌਦ ਖੰਨਾ ਜਿਲਾ ਲੁਧਿਆਣਾ ਮਿਲਕੇ ਆਮ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਤੇਰਾਂ ਤੇਰਾਂ ਫਾਉਡੇਸ਼ਨ ਲੁਧਿਆਣਾ ਲਾਟਰੀ ਸਿਸਟਮ ਸ਼ੁਰੂ ਕੀਤਾ ਹੋਇਆ ਹੈ ਜਿਸ ਵਿੱਚ ਇਹ ਆਮ ਲੋਕਾਂ ਵਿੱਚ ਇੱਕ ਟਿਕਟ 400/-ਰੁਪਏ,ਦੋ ਟਿਕਟਾ 600/-ਰੁਪਏ ਅਤੇ ਚਾਰ ਟਿਕਟਾ 1000/-ਰੁਪਏ ਦੀਆਂ ਪ੍ਰਤੀ ਵਿਅਕਤੀ ਕੱਟਕੇ ਕੇ ਦਿੰਦੇ ਹਨ ਅਤੇ ਵੱਡੇ ਇਨਾਮ
ਜਿਵੇ ਸਵਰਾਜ ਟਰੈਕਟਰ,ਕਾਰ,ਸਕੂਟਰੀ ਅਤੇ ਹੋਰ ਇਨਾਮ ਦੇਣ ਦਾ ਝਾਂਸਾ ਦੇ ਕੇ ਮੋਟੀ ਰਕਮ ਇਕੱਠੀ ਕਰ ਰਹੇ ਹਨ, ਜੋ
ਇਹ ਲਾਟਰੀ ਸਿਸਟਮ ਦੀ ਇਹਨਾ ਪਾਸ ਕੋਈ ਮਨਜੂਰੀ ਜਾਂ ਲਾਇਸੰਸ ਵਗੈਰਾ ਨਹੀ ਹੈ।ਜਿਨਾ ਦੇ ਖਿਲਾਫ ਮੁਕੱਦਮਾ ਥਾਣਾ ਜਮਾਲਪੁਰ ਲੁਧਿਆਣਾ ਦਰਜ ਰਜਿਸਟਰ ਕਰਕੇ ਪਿੰਡ ਤਾਜਪੁਰ
ਲੁਧਿਆਣਾ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ।ਜਿਨਾ ਪਾਸੋਂ 01 ਸਵਰਾਜ ਟਰੈਕਟਰ,01 ਬਰੀਜਾ
ਕਾਰ,01 ਇਲੈਕਟ੍ਰੋਨਿਕ ਸਕੂਟਰੀ,01 ਐਲ.ਸੀ.ਡੀ,03 ਇਲੈਕਟ੍ਰੋਨਿਕ ਚੁੱਲੇ,05 ਪ੍ਰੈਸਾਂ ਅਤੇ 95500/ਰੁਪਏ ਦੀ
ਨਕਦੀ ਬ੍ਰਾਮਦ ਹੋਈ ਹੈ।ਗ੍ਰਿਫਤਾਰ ਕੀਤੇ ਦੋਸੀ ਪਿਛਲੇ 02 ਮਹੀਨੇ ਤੋਂ ਲੱਕੀ ਡਰਾਅ ਸਕੀਮ ਚਲਾ ਰਹੇ ਜਿਨਾ ਨੇ ਮਿਤੀ
20 ਅਗਸਤ 2023 ਨੂੰ ਡਰਾਅ ਕੱਡਣਾ ਸੀ ਜਿਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments