spot_img
spot_img
spot_img
spot_img
Monday, May 27, 2024
spot_img
Homeਪੰਜਾਬਵਪਾਰੀਆਂ ਤੋਂ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ : ਮੁਖਵਿੰਦਰ ਸਿੰਘ...

ਵਪਾਰੀਆਂ ਤੋਂ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ : ਮੁਖਵਿੰਦਰ ਸਿੰਘ ਛੀਨਾ

 ਗੈਂਗਸਟਰ ਸਮੇਤ 6 ਵਿਅਕਤੀਆਂ ਨੂੰ ਕੀਤਾ ਕਾਬੂ

       ਬਠਿੰਡਾ, – (ਪਰਵਿੰਦਰ ਜੀਤ ਸਿੰਘ)-ਇੰਸਪੈਕਟਰ ਜਨਰਲ ਆਫ ਪੁਲਿਸ ਰੇਂਜ ਬਠਿੰਡਾ ਸ਼੍ਰੀ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਸ਼੍ਰੀ ਜੇ. ਇਲਨਚੇਲੀਅਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਵਪਾਰੀਆਂ ਤੋਂ ਫ਼ਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇੱਕ ਨਾਮੀ ਗੈਂਗਸਟਰ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਭਾਰੀ ਗਿਣਤੀ ਵਿੱਚ ਅਸਲਾ ਤੇ ਨਕਦੀ ਬਰਾਮਦ ਕੀਤੀ।

       ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪੁਲਿਸ ਮੀਟਿੰਗ ਹਾਲ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 9 ਅਕਤੂਬਰ 2022 ਨੂੰ ਵਿਜੈ ਕੁਮਾਰ ਪੁੱਤਰ ਰਘੂ ਨਾਥ ਰਾਏ ਵਾਸੀ ਨੱਤ ਰੋਡ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਦੇ ਬਿਆਨ ਪਰ ਮੁੱਕਦਮਾ ਨੰਬਰ- 179, ਮਿਤੀ- 09.10.2022 ,ਅ/ਧ- 384,386,387,506,120-ਬੀ ਹਿੰ.ਦੰ., ਥਾਣਾ-ਤਲਵੰਡੀ ਸਾਬੋ ਦਰਜ ਰਜਿਸਟਰ ਹੋਇਆ ਕਿ 7 ਅਕਤੂਬਰ 2022 ਨੂੰ ਇੱਕ ਮੌਨਾ ਨੌਜਵਾਨ ਜੋ ਪਹਿਲਾਂ ਹੀ ਫੋਨ ਪਰ ਗੱਲ ਕਰਦਿਆ ਆ ਰਿਹਾ ਸੀ ਨੇ ਉਸਦੀ ਗੱਲ ਫੋਨ ਪਰ ਕਰਵਾਈ ਤਾਂ ਅੱਗੋਂ ਮਨਪ੍ਰੀਤ ਸਿੰਘ ਉਰਫ ਮੰਨਾ ਬੋਲ ਰਿਹਾ ਸੀ, ਜਿਸਨੇ ਉਸਤੋਂ (ਮੁਦਈ ਮੁੱਕਦਮਾ) ਤੋਂ ਪਹਿਲਾਂ 7 ਅਕਤੂਬਰ 2022 ਨੂੰ ਪੈਸਿਆਂ ਦੀ ਮੰਗ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਉਸ ਨੇ (ਮੁਦਈ ਮੁੱਕਦਮਾ) 7 ਅਕਤੂਬਰ 2022 ਨੂੰ ਪਹਿਲਾਂ 4,00,000/- ਰੁਪਏ ਸਤਿੰਦਰ ਐਮਸੀ ਰਾਹੀਂ ਤੇ ਫਿਰ 8 ਅਕਤੂਬਰ 2022 ਨੂੰ 6,00,000/- ਰੁਪਏ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਭੇਜੇ ਵਿਅਕਤੀ ਰਾਹੀਂ ਦੇ ਦਿੱਤੇ।

ਜੋ ਇਸ ਮੁੱਕਦਮਾ ਦੀ ਤਫਤੀਸ਼ ਦੇ ਸਬੰਧ ਵਿੱਚ ਅਤੇ ਗੈਂਗਸਟਰਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਡਰ-ਧਮਕਾ ਕੇ ਫਿਰੋਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਤੇ ਇਸ ਕੇਸ ਨੂੰ ਸੁਲਝਾਉਣ ਲਈ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਜੇ ਇਲਨਚੇਲੀਅਨ ਦੇ ਦਿਸ਼ਾਂ ਨਿਰਦੇਸ਼ ਤਹਿਤ ਸ਼੍ਰੀ ਦਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਸ਼੍ਰੀ ਬੂਟਾ ਸਿੰਘ ਗਿੱਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਤਲਵੰਡੀ ਸਾਬੋ, ਐਸਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਬਠਿੰਡਾ, ਐਸਆਈ ਕਰਨਦੀਪ ਸਿੰਘ ਇੰਚਾਰਜ ਸੀ ਆਈ ਏ-2 ਬਠਿੰਡਾ ਅਤੇ ਐਸ ਆਈ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ-ਤਲਵੰਡੀ ਸਾਬੋ ਦੀ ਨਿਗਰਾਨੀ ਹੇਠ ਜ਼ਿਲਾ ਬਠਿੰਡਾ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ।

ਜੋ 12 ਅਕਤੂਬਰ 2022 ਨੂੰ ਐਸ ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਬਠਿੰਡਾ, ਐਸ ਆਈ ਕਰਨਦੀਪ ਸਿੰਘ ਇੰਚਾਰਜ ਸੀ ਆਈ ਏ-2 ਬਠਿੰਡਾ ਅਤੇ ਐਸ ਆਈ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ-ਤਲਵੰਡੀ ਸਾਬੋ ਦੇ ਸਾਂਝੇ ਉਪਰੇਸ਼ਨ ਦੌਰਾਨ ਪਿੰਡ ਤੰਗਰਾਲੀ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੀ ਲਿੰਕ ਰੋਡ ਤੋਂ ਸਕਾਰਪੀਓ ਗੱਡੀ ਨੰਬਰੀ HR-99T-2799 ਰੰਗ ਚਿੱਟਾ ਵਿੱਚੋਂ ਨਿਮਨਲਿਖਤ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ। ਜੋ ਗੁਰਪ੍ਰੀਤ ਸਿੰਘ ਦੇ ਹੱਥ ਵਿੱਚ ਫੜੇ ਕਿੱਟ ਬੈਗ ਵਿੱਚੋਂ 12 ਗੁੱਟੀਆਂ ਜੋ 500/500 ਦੇ ਭਾਰਤੀ ਕਰੰਸੀ ਨੋਟ ਹਨ, ਮਿਲੇ ਜਿਹਨਾ ਨੂੰ ਚੈੱਕ ਕਰਨ ਤੇ 11 ਗੁੱਟੀਆਂ ਹਰੇਕ ਗੁੱਟੀ ਵਿੱਚ 500/500 ਦੇ 100/100 ਨੋਟ ਹਨ ਅਤੇ 1 ਗੁੱਟੀ ਵਿੱਚ 500/500 ਦੇ 70 ਨੋਟ ਹਨ ਜੋ ਕੁੱਲ 5,85,000/- ਰੁਪਏ ਬਰਾਮਦ ਹੋਏ। ਜ਼ਸਨਦੀਪ ਸਿੰਘ ਉਰਫ ਬੌਬੀ ਦੀ ਤਲਾਸ਼ੀ ਕੀਤੀ ਤਾਂ ਉਸਦੇ ਪਹਿਨੇ ਲੋਅਰ ਦੀ ਸੱਜੀ ਡੱਬ ਵਿੱਚੋ ਇੱਕ ਪਿਸਟਲ 30 ਬੋਰ ਮਿਲਿਆ, ਜਿਸਨੂੰ ਚੈੱਕ ਕੀਤਾ ਤਾਂ ਪਿਸਟਲ ਦੇ ਮੈਗਜੀਨ ਵਿੱਚੋਂ 3 ਰੌਂਦ 30 ਬੋਰ ਜਿੰਦਾ ਮਿਲੇ। ਕਾਲਾ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਪੈਂਟ ਦੀ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਮਿਲਿਆ ਤੇ ਉਸਦੇ ਮੈਗਜੀਨ ਵਿੱਚੋਂ 05 ਰੌਂਦ ਜਿੰਦਾ 32 ਬੋਰ ਮਿਲੇ। ਤਾਜਵੀਰ ਸਿੰਘ ਉਕਤ ਦੀ ਤਲਾਸ਼ੀ ਕੀਤੀ ਤਾਂ ਉਸਦੇ ਪਹਿਨੇ ਪਜਾਮਾ ਦੀ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਮਿਲਿਆ ਤੇ ਮੈਗਜੀਨ ਵਿੱਚੋਂ 5 ਰੌਂਦ 32 ਬੋਰ ਜਿੰਦਾ ਮਿਲੇ। ਪਰਮਵੀਰ ਸਿੰਘ ਉਰਫ਼ ਪਰਮ ਦੇ ਸੱਜੇ ਹੱਥ ਵਿੱਚ ਫੜੀ 12 ਬੋਰ ਬੰਦੂਕ ਨੂੰ ਚੈੱਕ ਕੀਤਾ ਜ਼ੋ ਲੋਡ ਸੀ, ਜਿਸਨੂੰ ਅਣਲੋਡ ਕਰਨ ਤੇ 02 ਕਾਰਤੂਸ ਜਿੰਦਾ 12 ਬੋਰ ਮਿਲੇ ਅਤੇ ਪਹਿਨੀ ਲੋਅਰ ਦੀ ਜੇਬ ਵਿੱਚੋ਼ 05 ਕਾਰਤੂਸ 12 ਬੋਰ ਜਿੰਦਾ ਮਿਲੇ ਅਤੇ 500/500 ਦੇ 100 ਨੋਟ ਕੁੱਲ 50000 ਰੁਪਏ ਮਿਲੇ। ਦੌਰਾਨੇ ਪੁੱਛ-ਗਿੱਛ ਤਾਜਵੀਰ ਸਿੰਘ ਦੇ ਇੰਕਸਾਫ ਦੇ ਅਧਾਰ ਤੇ ਤਾਜਵੀਰ ਦੇ ਘਰ ਵਿੱਚੋਂ 13,80,000/- ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ, ਜੋ ਇਸ ਤਰਾਂ ਹੁਣ ਤੱਕ ਇਸ ਮੁੱਕਦਮਾ ਵਿੱਚ ਇਹਨਾਂ ਪਾਸੋਂ ਫਿਰੋਤੀ ਦੇ 20,15,000/-ਰੁਪਏ ਬਰਾਮਦ ਹੋਏ। ਜੋ ਇਹਨਾਂ ਨਿਮਨਲਿਖਤ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ (ਬਠਿੰਡਾ) ਜੋ ਇੱਕ ਗੈਂਗਸਟਰ ਹੈ ਅਤੇ ਕੁਲਵੀਰ ਸਿੰਘ ਨਰੂਆਣਾ ਦੇ ਅਤੇ ਉਸਦੇ ਸਾਥੀ ਕਤਲ ਦੇ ਸਬੰਧ ਵਿੱਚ ਅਗਸਤ-2021 ਤੋਂ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ ਦੇ ਸੰਪਰਕ ਵਿੱਚ ਹਨ, ਜੋ ਅਸੀਂ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਪਰ ਜਿਸ ਵਪਾਰੀ ਪਾਸੋਂ ਉਸਨੇ ਫਿਰੋਤੀ ਹਾਸਿਲ ਕਰਨੀ ਹੁੰਦੀ ਹੈ ਉਸ ਨਾਲ ਆਪਣੀ ਪਹਿਚਾਣ ਨੂੰ ਛਪਾਉਂਦੇ ਹੋਏ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਨਹੀ ਮੰਨਦਾ ਸੀ ਤਾਂ ਅਸੀਂ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਤੇ ਉਸ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਸੀ ਅਤੇ ਰੋੜੇ ਵਗੈਰਾ ਵੀ ਮਾਰ ਦਿੰਦੇ ਸੀ ਅਤੇ ਸਮਾਨ ਵਗੈਰਾ ਤੋੜ ਦਿੰਦੇ ਸੀ। ਜਦੋਂ ਵਪਾਰੀ ਸਾਨੂੰ ਪੈਸੇ ਪਹੁੰਚਾ ਦਿੰਦੇ ਸੀ ਤਾਂ ਅਸੀਂ ਕੁਝ ਪੈਸੇ ਆਪਣੇ ਖਰਚੇ ਲਈ ਰੱਖ ਕੇ ਬਾਕੀ ਪੈਸੇ ਨਿਮਨਲਿਖਤ ਤਾਜਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ ਪਾਸ ਰੱਖਦੇ ਸੀ ਅਤੇ ਉਹ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਪਰ ਇਹ ਪੈਸੇ ਅੱਗੇ ਪਹੁੰਚਾ ਦਿੰਦੇ ਸੀ।

ਇਸ ਤੋਂ ਇਲਾਵਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਦਾ ਸਬੰਧ ਗੋਲਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨਾਲ ਹੈ ਅਤੇ ਇਹ ਉਹਨਾਂ ਦੇ ਗੈਂਗ ਦਾ ਹੀ ਮੈਂਬਰ ਹੈ। ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਸਨੇ ਕਰੋਲਾ ਗੱਡੀ ਮੁਹੱਈਆ ਕਰਵਾਈ ਸੀ ਅਤੇ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸ ਦੇ ਸਾਥੀ ਦਾ ਕਤਲ ਵੀ ਇਸਨੇ ਹੀ ਕੀਤਾ ਸੀ। ਇਸ ਤੋਂ ਇਲਾਵਾ ਰਾਮਾਂ ਮੰਡੀ ਵਿਖੇ ਇੱਕ ਵਪਾਰੀ ਤੋਂ ਗੋਲਡੀ ਬਰਾੜ ਨਾਲ ਰਲ ਕੇ 01 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ, ਜਿਸਦੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਸਮੇਤ 04 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿੰਨਾਂ ਪਾਸੋਂ 03 ਹਥਿਆਰ ਵੀ ਬਰਾਮਦ ਹੋ ਚੁੱਕੇ ਹਨ ਅਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਅਤੇ ਇਸ ਮੁੱਕਦਮਾ ਵਿੱਚ ਜੋ ਇਸਦੇ ਸਾਥੀ ਗ੍ਰਿਫਤਾਰ ਕੀਤੇ ਗਏ ਹਨ, ਉਹ ਇਸ ਏਰੀਆ ਦੇ ਸ਼ਾਤਿਰ ਦਿਮਾਗ ਵਿਅਕਤੀ ਹਨ। ਜੋ ਇਹ ਸਾਰੇ ਰਲ ਕੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਤੇ ਇਸ ਇਲਾਕਾ ਵਿੱਚ ਨਾਮਵਾਰੀ ਕਾਰੋਬਾਰੀ ਵਿਅਕਤੀਆਂ ਦਾ ਪਤਾ ਕਰਕੇ ਉਸਨੂੰ ਦੱਸਦੇ ਸਨ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਉਹਨਾਂ ਕਾਰੋਬਾਰੀਆਂ ਨਾਲ  ਆਪਣੇ ਫੋਨਾਂ ਤੋਂ ਕਰਵਾ ਕੇ ਮੋਟੀਆਂ ਰਕਮ ਦੀ ਫਿਰੋਤੀ ਹਾਸਿਲ ਕਰਦੇ ਸਨ ਅਤੇ ਫਿਰੋਤੀ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਦੇ ਘਰਾਂ ਪਰ ਹਮਲਾ ਕਰਕੇ ਦਹਿਸ਼ਤ ਫੈਲਾੳਂਦੇ ਸਨ, ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਏਰੀਆ ਵਿੱਚ ਹੋਣ ਵਾਲੀਆਂ ਵਾਰਦਾਤਾਂ ਨੂੰ ਕਾਫੀ ਜਿਆਦਾ ਠੱਲ ਪਵੇਗੀ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments