spot_img
spot_img
spot_img
spot_img
Friday, February 23, 2024
spot_img
Homeਪਟਿਆਲਾਵਾਰਡ ਨੰ 6 ਦੇ ਸੇਵਾਦਾਰ ਗੱਜਣ ਸਿੰਘ ਨੇ ਕੀਤਾ ਵਾਰਡ ਦਾ ਦੌਰਾ

ਵਾਰਡ ਨੰ 6 ਦੇ ਸੇਵਾਦਾਰ ਗੱਜਣ ਸਿੰਘ ਨੇ ਕੀਤਾ ਵਾਰਡ ਦਾ ਦੌਰਾ

ਵਾਰਡ ਨੰ 6 ਦੇ ਸੇਵਾਦਾਰ ਗੱਜਣ ਸਿੰਘ ਨੇ ਕੀਤਾ ਵਾਰਡ ਦਾ ਦੌਰਾ

ਪਟਿਆਲਾ, 23 ਨਵੰਬਰ ( ਸੰਨੀ ਕੁਮਾਰ )-ਵਿਧਾਨ ਸਭਾ ਹਲਕਾ ਦਿਹਾਤੀ ਦੇ ਵਾਰਡ ਨੰਬਰ 6 ਵਿੱਖੇ ਗੱਜਣ ਸਿੰਘ ਵਾਰਡ ਸੇਵਾਦਾਰ ਜੋ ਕਿ ਹਲਕਾ ਦਿਹਾਤੀ ਤੋਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ,ਪੰਜਾਬ, ਦੇ ਮੀਡੀਆ ਸਲਾਹਕਾਰ ਵੀ ਹਨ, ਵਲੋਂ ਆਪਣੇ ਸਹਿਯੋਗੀਆਂ ਨਾਲ ਲਗਾਤਾਰ ਰੋਜਾਨਾ ਡੋਰ ਟੂ ਡੋਰ ਪ੍ਰੋਗਰਾਮ ਕੀਤਾ ਜਾ ਰਿਹਾ ਹੈ , ਜਿਸ ਵਿੱਚ ਵਾਰਡ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਵਿਕਾਸ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ,ਉੱਥੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਤਕਲੀਫਾਂ ਨੂੰ ਨੋਟ  ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦਾ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਨ ਦਾ ਜਲਦੀ ਤੋਂ ਜਲਦੀ ਉਪਰਾਲਾ ਕੀਤਾ ਜਾ ਸਕੇ ਅਤੇ ਇਸ ਸਬੰਧੀ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਜਾ ਰਿਹਾ ਹੈ ਕਿ  ਸ਼ਿਕਾਇਤਾਂ ਜਲਦੀ ਦੂਰ ਕਰ ਦਿੱਤੀਆਂ ਜਾਣਗੀਆਂ । ਲੋਕ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਤੋਂ ਖੁਸ਼ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ 38 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ , ਬਿੱਲਾਂ ਵਿੱਚ 600 ਯੂਨਿਟ ਤੱਕ ਬਿਜਲੀ ਮੁਫਤ, 700 ਤੋਂ ਉੱਪਰ ਆਮ ਆਦਮੀ ਮਹਲਾ ਕਲੀਨਿਕ  ਅਤੇ ਸਕੂਲ ਆਫ ਐਮੀਨੈਂਸ ਖੋਲੇ ਗਏ, ਕਿਸਾਨਾਂ ਦੀ ਫਸਲ ਸਮੇਂ ਸਿਰ ਚੁੱਕ ਕੇ ਸਮੇਂ ਸਰ ਅਦਾਇਗੀ ਕਰਾਈ, ਇੱਥੇ ਹੀ ਬਸ ਨਹੀਂ ਭਰਸ਼ਟਾਚਾਰੀਆਂ ਅਤੇ ਤਸਕਰਾਂ ਤੇ ਨੱਥ ਪਾਈ ਗਈ , ਸ਼ਹਿਰਾਂ ਦੇ ਵਿਕਾਸ ਅਤੇ ਸੜਕਾਂ ਦੀ ਮੁਰੰਮਤ ਦੇ ਕੰਮ ਵੀ ਜੰਗੀ ਪੱਧਰ ਤੇ ਜਾਰੀ ਹਨ। ਇਸ ਡੋਰ ਟੂ ਡੋਰ ਪ੍ਰੋਗਰਾਮ ਵਿੱਚ ਗੱਜਨ ਸਿੰਘ ਵਾਰਡ ਸੇਵਾਦਾਰ ਅਤੇ ਮੀਡੀਆ ਐਡਵਾਈਜ਼ਰ ਨਾਲ ਲਾਲ ਸਿੰਘ ਬਲਾਕ ਪ੍ਰਧਾਨ, ਦਰਸ਼ਨ ਸਿੰਘ ਭੁੱਲਰ, ਗੁਰਦੀਪ ਸਿੰਘ ,ਗਿਆਨ ਚੰਦ ਗੋਇਲ, ਜਗਤਾਰ ਸਿੰਘ,ਭਿੰਦਰ ਸਿੰਘ ,ਬਲਵਿੰਦਰ ਸਿੰਘ ਗੁਰਮ, ਹਰਦੀਪ ਸਿੰਘ ਲਖਦੀਪ ਸਿੰਘ ,ਓਮ ਪ੍ਰਕਾਸ਼ ,ਬਿੱਟੂ ਸਿੰਘ ,ਗਨਦੀਪ ਸਿੰਘ ਤੁਲੀ ,ਲਖਬੀਰ ਸਿੰਘ ,ਜਸਬੀਰ ਸਿੰਘ ਪੰਨੂ ,ਨਰਿੰਦਰ ਸਿੰਘ ਧਵਨ, ਅਤੇ ਦਿਲਬਾਗ ਸਿੰਘ ਆਦਿ ਹਾਜ਼ਰ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments