spot_img
spot_img
spot_img
spot_img
Sunday, May 19, 2024
spot_img
Homeਪੰਜਾਬਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਜੁੜਨ ਲਈ ਪ੍ਰੇਰਿਆ: ਹਰਮਨਪ੍ਰੀਤ ਸਿੰਘ

ਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਜੁੜਨ ਲਈ ਪ੍ਰੇਰਿਆ: ਹਰਮਨਪ੍ਰੀਤ ਸਿੰਘ

ਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਜੁੜਨ ਲਈ ਪ੍ਰੇਰਿਆ: ਹਰਮਨਪ੍ਰੀਤ ਸਿੰਘ

ਬਸੀ ਪਠਾਣਾਂ, (ਮਨੀਸ਼ ਸ਼ਰਮਾ )- ਰੁੱਖਾਂ ਦੀ ਸੱਭ ਕਰੋਂ ਸੰਭਾਲ, ਸਾਡਾ ਜੀਵਨ ਇਹਨਾਂ ਨਾਲ’ ਦੀ ਕੜੀ ਨੂੰ ਅੱਗੇ ਤੋਰਦੇ ਹੌਏ, ਸਰਕਾਰੀ ਐਲੀਮੈਂਟਰੀ ਸਕੂਲ ਜੋਧਪੁਰ ਵਿਖੇ ਵਿਦਿਆਰਥੀਆਂ ਹੱਥੋ ਬੂਟੇ ਲਗਾ ਸਵੱਛ ਵਾਤਾਵਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਉੱਘੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਜੁੜਨ ਲਈ ਪ੍ਰੇਰਿਆ, ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾ ਕੁਦਰਤ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ ਸਾਫ਼-ਸ਼ੁੱਧ ਹਵਾ ਅਤੇ ਪਾਣੀ ਵਾਤਾਵਰਨ ਦਾ ਇਕ ਅਹਿਮ ਅੰਗ ਹਨ। ਇਨ੍ਹਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਈਏ। ਇਸ ਮੌਕੇ ਸਵੱਛ ਵਾਤਾਵਰਨ ਲਈ ਕੀਤੇ ਗਏ ਉਪਰਾਲਿਆ ਦੀ ਸ਼ਲਾਘਾ ਕਰਦਿਆ ਸਕੂਲ ਇੰਚਾਰਜ ਇੰਦਰਜੀਤ ਸਿੰਘ ਸੋਢੀ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਵਲੋਂ ਲਗਾਏ ਬੂਟੇ ਅੱਜ ਵਿਸ਼ਾਲ ਰੁੱਖ ਬਣ ਸਮਾਜ ਨੂੰ ਛਾਵਾਂ ਦੇਣ ਦੇ ਨਾਲ -ਨਾਲ ਪਸ਼ੂ, ਪੰਛੀਆਂ ਨੂੰ ਫਲ, ਫੁੱਲ, ਰਹਿਣ-ਬਸੇਰੇ ਦੇਣ ਦੇ ਨਾਲ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਵੀ ਬੇਹੱਦ ਸਹਾਈ ਸਿੱਧਾ ਹੋ ਰਹੇ ਹਨ।ਇਸ ਮੌਕੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਜਸਵਿੰਦਰਪਾਲ ਸਿੰਘ, ਆਰ.ਕੇ, ਜੀਵਨ ਕੁਮਾਰ, ਮੈਡਮ ਚਰਨਜੀਤ ਕੌਰ, ਮਹਿੰਦਰ ਕੌਰ ਕੁੱਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments