spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਡੀ.ਬੀ.ਜੀ ਦਾ ਸ਼ਲਾਘਾਯੋਗ ਕਦਮ-ਡਾ.ਬਲਵੀਰ ਸਿੰਘ ਸਿਹਤ ਮੰਤਰੀ...

ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਡੀ.ਬੀ.ਜੀ ਦਾ ਸ਼ਲਾਘਾਯੋਗ ਕਦਮ-ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ

ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਡੀ.ਬੀ.ਜੀ ਦਾ ਸ਼ਲਾਘਾਯੋਗ ਕਦਮ-ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ

ਪਟਿਆਲਾ – 09 ਫਰਵਰੀ ( ਸੰਨੀ ਕੁਮਾਰ ) – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਰਾਸ਼ਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡਾ.ਬਲਵੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨਾਲ ਸਨੇਹ ਮਿਲਣੀ ਆਯੋਜਿਤ ਕੀਤੀ ਗਈ। ਜਿਸ ਵਿੱਚ ਡੈਡੀਕੇਟਿਡ ਬ੍ਰਦਰਜ ਗਰੁੱਪ ਰਾਜਪੁਰਾ ਦੇ ਨੌਜਵਾਨਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ। ਡੀ.ਬੀ.ਜੀ ਦਾ ਸਾਲਾਨਾ ਕੈਲੰਡਰ ਜਾਰੀ ਕੀਤਾ ਗਿਆ ਅਤੇ ਡਾ.ਰਾਕੇਸ਼ ਵਰਮੀ ਮੁੱਖ ਸੰਪਾਦਕ ਅਤੇ ਸੁਨੀਤਾ ਕੁਮਾਰੀ ਸੰਪਾਦਕ, ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ ਦੇ ਮਾਲਿਕ ਸੰਜੇ ਸ਼ਾਗਰ ਸੂਦ ਵੱਲੋਂ  ਤਿਆਰ ਕੀਤੀ ਗਈ ਕਿਤਾਬ ਹੁਨਰਮੰਦ ਡਾ.ਬਲਵੀਰ ਸਿੰਘ ਵੱਲੋਂ ਰਿਲੀਜ਼ ਕੀਤੀ ਗਈ। ਡਾ.ਬਲਵੀਰ ਸਿੰਘ ਨੇ ਕਿਹਾ ਡੀ.ਬੀ.ਜੀ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣਾ ਅਤੇ ਉਨਾਂ ਵਿੱਚ ਸਹਿਤਯਕਾਰ ਬਣਨ ਦੇ ਗੁਣ ਭਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਜੇਕਰ ਕੋਈ ਵਿਦਿਆਰਥੀ ਰਚਨਾ ਲਿਖਨ ਦੀ ਕੋਸ਼ਿਸ ਕਰੇਗਾ, ਉਸ ਨੂੰ ਪੜਨ ਦਾ ਵੀ ਸ਼ੋਂਕ ਪੈਂਦਾ ਹੋਵੇਗਾ ਸੰਜੇ ਸਾਗਰ ਸੂਦ ਮਸ਼ਹੂਰ ਅਦਾਕਾਰ, ਕਵੀ, ਲੇਖਕ, ਹੀਰੋ ਅਤੇ ਸਫਲ ਵਿਓਪਾਰੀ ਨੇ ਕਿਹਾ ਪੰਜਾਬ ਦੇ ਵਿਦਿਆਰਥੀ ਆਪਣੇ ਅੰਦਰ ਲਿਖਣ ਦਾ ਸੌਂਕ ਪੈਦਾ ਕਰਨ ਉਨਾਂ ਦੀਆਂ ਰਚਨਾਵਾਂ ਨੂੰ ਮੈਗਜੀਨ, ਕਿਤਾਬਾਂ ਰਾਹੀ ਡੈਡੀਕੇਟਿਡ ਬ੍ਰਦਰਜ ਗਰੁੱਪ ਛਪਵਾ ਕੇ ਦੇਵੇਗਾ। ਡਾ.ਰਾਕੇਸ਼ ਵਰਮੀ ਨੇ ਪੰਜਾਬ ਸਰਕਾਰ ਵੱਲੋਂ ਖੂਨ ਦਾਨੀਆਂ ਦਾ ਵੈਲਫੇਅਰ ਬੋਰਡ ਬਣਾਉਣ ਲਈ, ਖੂਨ ਦਾਨੀਆਂ ਨੂੰ ਸਨਮਾਨਿਤ ਕਰਨ ਲਈ, ਪੰਜਾਬ ਪੱਧਰ ਦੀ ਖੂਨ ਦਾਨੀਆਂ ਦੀ ਟੈਲੀਫੋਨ ਡਾਇਰੈਕਟਰੀ ਤਿਆਰ ਕਰਨ ਲਈ, ਪੰਜਾਬ ਪੱਧਰ ਤੇ ਖੂਨ ਦਾਨੀਆਂ ਦੇ ਮੇਲੇ ਲਗਵਾਉਣ ਲਈ ਮੰਗ ਪੱਤਰ ਡਾ.ਬਲਵੀਰ ਸਿੰਘ ਨੂੰ ਦਿੱਤਾ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ, ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ, ਮਨਜੀਤ ਕੌਰ ਆਜਾਦ ਸਾਬਕਾ ਪ੍ਰਿੰਸੀਪਲ, ਡਾ.ਰਾਕੇਸ਼ ਵਰਮੀ, ਸੁਨੀਤਾ ਕੁਮਾਰੀ, ਪੁਰਸੋਤਮ ਜੋਸ਼ੀ, ਡੀ.ਬੀ.ਜੀ ਰਾਜਪੁਰਾ ਦੇ ਨੌਜਵਾਨਾਂ ਦੀ ਟੀਮ ਵਿਜੈ ਕੁਮਾਰ ਹਾਈ ਟੈਕ ਲੈਬ, ਐਡਵੋਕੇਟ ਤਰੁਣ ਮਹਿਤਾ, ਵਿਕਟਰ ਮਸੀਹ, ਰਿਸ਼ੀ ਰਾਜ ਸ਼ਰਮਾ, ਗੀਤਾ ਸ਼ਰਮਾ, ਬਲਦੇਵ ਕੋਸ਼ਲ, ਰਵੀ ਧੀਮਾਨ ਨੇ ਵੀ ਸਿਹਤ ਮੰਤਰੀ ਪੰਜਾਬ ਦੇ ਸਾਹਮਣੇ ਆਪਣੇ ਵਿਚਾਰ ਰੱਖੇ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments