spot_img
spot_img
spot_img
spot_img
Friday, May 24, 2024
spot_img
Homeਪਟਿਆਲਾਵਿਦਿਆਰਥੀਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਠੰਡੇ ਪਾਣੀ ਲਈ ਵਾਟਰ ਕੂਲਰ ਲਗਵਾਇਆ...

ਵਿਦਿਆਰਥੀਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਠੰਡੇ ਪਾਣੀ ਲਈ ਵਾਟਰ ਕੂਲਰ ਲਗਵਾਇਆ -ਗਗਨ ਸਿੰਗਲਾ

ਵਿਦਿਆਰਥੀਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਠੰਡੇ ਪਾਣੀ ਲਈ ਵਾਟਰ ਕੂਲਰ ਲਗਵਾਇਆ -ਗਗਨ ਸਿੰਗਲਾ

ਪਟਿਆਲਾ – ( ਸੰਨੀ ਕੁਮਾਰ )-ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ:ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਨੋਰ -2 ਵਿਖੇ ਵਿਦਿਆਰਥੀਆਂ ਲਈ ਠੰਡੇ ਪਾਣੀ ਲਈ ਵਾਟਰ ਕੂਲਰ ਲਗਵਾਇਆ ਗਿਆ। ਡਾ.ਰਾਕੇਸ਼ ਵਰਮੀ ਨੇ ਦੱਸਿਆ ਡੀ.ਬੀ.ਜੀ ਵੱਲੋਂ ਸਰਕਾਰੀ ਸਕੂਲਾਂ ਦੇ ਹੋਣਹਾਰ ਸ਼ਕਾਲਰ ਪਿਤਾ ਰਹਿਤ ਵਿਦਿਆਰਥੀਆਂ ਨੂੰ 9ਵੀਂ ਕਲਾਸ ਤੋਂ ਕਾਲਜ ਦੀ ਪੜਾਈ ਕਰਨ ਲਈ ਫੀਸਾਂ, ਸਟੇਸ਼ਨਰੀ, ਵਰਦੀਆਂ ਦੁਆਰਾ ਮਦਦ ਕੀਤੀ ਜਾ ਰਹੀ ਹੈ। ਅਧਿਆਪਿਕਾਂ, ਪ੍ਰੋਫੈਸਰਾਂ, ਪ੍ਰਿੰਸੀਪਲ, ਸੈਂਟਰ ਹੈਡ ਟੀਚਰ, ਮੁੱਖ ਅਧਿਆਪਿਕਾਂ ਦਾ ਹਰ ਮਹੀਨੇ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ ਪ੍ਰਾਇਮਰੀ ਸਕੂਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਹਿਲੀਆਂ ਤਿੰਨ  ਪੋਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੁੰਦਰ ਤੋਹਫੇ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਗਰਮੀਆਂ ਦੇ ਮੋਸਮ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਵਿੱਚ ਡੀ.ਬੀ.ਜੀ. ਵੱਲੋਂ ਕਮਰਸ਼ਿਅਲ ਵਾਟਰ ਫਿਲਟਰ ਅਤੇ ਵਾਟਰ ਕੂਲਰ ਲਗਵਾਉਣੇ ਸ਼ੁਰੂ ਕੀਤੇ ਗਏ ਹਨ। ਪ੍ਰਾਜੈਕਟ ਇੰਚਾਰਜ ਗਗਨ ਸਿੰਗਲਾ ਨੇ ਕਿਹਾ 5 ਵਾਟਰ ਕੂਲਰ ਸਨੋਰ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲਗਵਾਏ ਜਾਣਗੇ। ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਵਿੱਚ ਡੀ.ਪੀ.ਈ.ਓ ਨੀਰੂ ਬਾਲਾ, ਸੈਂਟਰ ਹੈਡ ਟੀਚਰ ਰਜਨੀ ਬਾਲਾ, ਹੈਡ ਟੀਚਰ ਹਰਕੰਵਲ ਸਿੰਘ, ਡਾ. ਰਾਕੇਸ਼ ਵਰਮੀ, ਬ੍ਰਹਮਾ ਕੁਮਾਰੀ ਯੋਗਿਨੀ ਦੀਦੀ, ਕਿਰਨ ਬਾਲਾ, ਕੰਚਨ ਸ਼ਰਮਾਂ, ਗਗਨ ਸਿੰਗਲਾ, ਭੁਪਿੰਦਰ ਕੌਰ ਸੀਨੀਅਰ, ਬ੍ਰਿਜ ਲਤਾ ਜੈਨ, ਭੁਪਿੰਦਰ ਕੌਰ, ਰਾਹੁਲ ਗਰਗ, ਅਸ਼ੀਸ ਬਾਂਸਲ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਨ ਕੀਤਾ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। 24 ਵਿਦਿਆਰਥੀਆਂ ਨੂੰ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਿਲ ਕਰਨ ਲਈ ਸੁੰਦਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਸਮੂਚੀ ਟੀਮ ਵੱਲੋਂ ਬੀ.ਪੀ.ਈ.ਓ ਨੀਰੂ ਬਾਲਾ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਸਮੂਹ ਸਟਾਫ ਅਤੇ ਮਹਿਮਾਨਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਰਾਹੂਲ ਗਰਗ ਸਮਾਜ ਸੇਵਕ ਨੇ ਦਿੱਤੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments