spot_img
spot_img
spot_img
spot_img
Friday, May 24, 2024
spot_img
Homeਪਟਿਆਲਾਵਿਧਾਇਕ ਅਜੀਤਪਾਲ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ...

ਵਿਧਾਇਕ ਅਜੀਤਪਾਲ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕੀਤੀ ਚਰਚਾ

-ਰਾਜਿੰਦਰਾ ਝੀਲ ਲਈ 1 ਕਰੋੜ ਦਾ ਪ੍ਰੋਜੈਕਟ ਬਣਾ ਕੇ ਭੇਜਿਆ
ਪਟਿਆਲਾ, 28 ਅਕਤੂਬਰ ( ਸੰਨੀ ਕੁਮਾਰ ) :
ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕਮਿਸਨਰ ਨਗਰ ਨਿਗਮ ਪਟਿਆਲਾ ਅਦਿੱਤਆ ਉਪਲ ਵਿਚਕਾਰ ਸਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਡੁੰਘਾਈ ਨਾਲ ਵਿਚਾਰ ਚਰਚਾ ਹੋਈ। ਇਸ ਦੋਰਾਨ ਸਹਿਰ ਦੇ ਵਿਚਕਾਰ ਸਥਿਤ ਅਤੇ ਸਹਿਰ ਦੀ ਆਨ-ਬਾਨ-ਸਾਨ ਰਾਜਿੰਦਰਾ ਝੀਲ ਜੋ ਕੇ ਪਿਛਲੀਆਂ ਸਰਕਾਰਾਂ ਦੀ ਗਲਤੀ ਕਾਰਨ ਗੰਦਗੀ ਦਾ ਢੇਰ ਬਣੀ ਹੋਈ ਹੈ। ਇਸ ਦੀ ਸੁੰਦਰਤਾ ਮੁੜ ਬਹਾਲ ਕਰਨ ਲਈ 1 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਗਿਆ ਹੈ। ਇਸ ਦੋਰਾਨ ਇਹ ਵੀ ਚਰਚਾ ਕੀਤੀ ਗਈ ਕੇ ਪਟਿਆਲਾ ਸਹਿਰ ਦੇ ਕਈ ਥਾਵਾ ਤੇ ਕੂੜੇ ਕਰਕਟ ਦੇ ਢੇਰ ਲੱਗੇ ਰਹਿੰਦੇ ਹਨ, ਜਿਨਾ ਦੀ ਚੁਕਾਈ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾਂ ਹੈ। ਇਸ ਲਈ ਜਲਦੀ ਹੀ ਨਗਰ ਨਿਗਮ ਅੰਦਰ ਦਰਜਨ ਦੇ ਕਰੀਬ ਟਾਟਾ ਏਸ ਗੱਡੀਆਂ ਰਹੀਆਂ ਹਨ, ਜਿਨਾ ਦੀ ਡਿਊਟੀ ਸਿਰਫ ਕੂੜਾ ਚੁੱਕਣ ਦੀ ਹੀ ਹੋਏਗੀ।
ਇਸ ਤੋਂ ਇਲਾਵਾ ਸਹਿਰ ਅੰਦਰ ਪਾਰਕਿੰਗ ਦੀ ਆ ਰਹੀ ਵੱਡੀ ਦਿੱਕਤ ਕਾਰਨ ਕਈ ਥਾਵਾਂ ਤੇ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਵੱਲੋਂ ਪਾਰਕਿੰਗ ਬਣਾਊਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਲਈ ਨਗਰ ਨਿਗਮ ਵਲੋਂ ਸਹਿਰ ਦੇ ਏਸੀ ਮਾਰਕੀਟ ਪਿਛੇ, ਲੀਲਾ ਭਵਨ ਸਮੇਤ ਹੋਰ ਥਾਵਾਂ ਤੇ ਪਾਰਕਿੰਗ ਬਣਾਈਆਂ ਜਾ ਰਹੀਆਂ ਹਨ ਤਾਂ ਕੇ ਸਹਿਰ ਅੰਦਰ ਵਾਹਨ ਖੜਾਉਣ ਦੀ ਕੋਈ ਵੀ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਸਹਿਰ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਜੋ ਵਾਟਰ ਕੈਨਾਲ ਵੇਸਡ ਪ੍ਰੋਜੈਕਟ ਚਲ ਰਿਹਾ ਹੈ। ਇਸ ਦੀ ਸਮੀਖਿਆ ਕੀਤੀ ਗਈ ਅਤੇ ਇਸ ਪ੍ਰੋਜੈਕਟ ਨੂੰ ਜਲਦੀ ਨੇਪਰੇ ਚਾੜਨ ਲਈ ਕਿਹਾ ਗਿਆ ਤਾ ਕੇ ਸਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਾ ਆਵੇ ਅਤੇ ਸਹਿਰ ਦੇ ਹਰ ਉਚੇ ਨੀਵੇਂ ਇਲਾਕੇ ਅੰਦਰ ਪੂਰਾ ਪ੍ਰੈਸਰ ਵਾਲਾ ਪਾਣੀ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments