spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਲੋਕ ਨਿਰਮਾਣ ਮੰਤਰੀ ਨਾਲ ਮੁਲਾਕਾਤ

ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਲੋਕ ਨਿਰਮਾਣ ਮੰਤਰੀ ਨਾਲ ਮੁਲਾਕਾਤ

ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਲੋਕ ਨਿਰਮਾਣ ਮੰਤਰੀ ਨਾਲ ਮੁਲਾਕਾਤ
-ਪਟਿਆਲਾ-ਰਾਜਪੁਰਾ ਰੋਡ ਸਥਿਤ ਅਰਬਨ ਅਸਟੇਟ ਕੋਲ ਸਾਉਦਰਨ ਬਾਈਪਾਸ ਦੇ ਨਾਲ ਇਕ ਹੋਰ ਫਲਾਈੳਵਰ ਬਣਾਊਣ ਲਈ ਸਿਫਾਰਸ
ਪਟਿਆਲਾ, 1 ਸਤੰਬਰ ( ਸੰਨੀ ਕੁਮਾਰ ) : ਪਟਿਆਲਾ ਸਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਨਾਲ ਵਿਸੇਸ ਮੁਲਾਕਾਤ ਕੀਤੀ। ਇਸ ਦੋਰਾਨ ਉਨਾ ਨੇ ਪਟਿਆਲਾ ਸਹਿਰ ਦੀ ਬਿਹਤਰੀ ਅਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਦੱਸਿਆ ਕਿ ਪਟਿਆਲਾ ਇਕ ਇਤਹਿਾਸਕ ਅਤੇ ਰਿਆਸਤੀ ਸਹਿਰ ਹੈ। ਪਟਿਆਲਾ ਤੋਂ ਰਾਜਪੁਰਾ ਨੂੰ ਜਾਣ ਵਾਲੀ ਅੰਦਰੂਨੀ ਮੁੱਖ ਸੜਕ ਹੈ। ਇਹ ਸੜਕ ਚੰਡੀਗੜ-ਰਾਜਪੁਰਾ ਤੋਂ ਆਊਣ ਵਾਲੀ ਟ੍ਰੇੈਫਿਕ ਨੂੰ ਸੰਗਰੂਰ-ਬਰਨਾਲਾ ਤੇ ਮਲੇਰਕੋਟਲਾ ਆਦਿ ਜਿਲਿਆਂ ਨੂੰ ਜੋੜਦੀ ਹੈ। ਸਾਹੀ ਸਹਿਰ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਦੁਖਨਿਵਾਰ ਸਾਹਿਬ, ਗੁਰਦੁਆਰਾ ਸ੍ਰੀ ਮੋਤੀਬਾਗ ਸਾਹਿਬ, ਪ੍ਰਾਚੀਨ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਸਮੇਤ ਕਈ ਇਤਿਹਸਕ ਸਥਾਨ ਸਥਿਤ ਹਨ। ਇਸੇ ਸੜਕ ਦੇ ਉਪਰ ਨਵੇਂ ਅਤੇ ਅਤਿਆਧੁਨਿਕ ਬੱਸ ਅੱਡੇ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਨਵੇਂ ਬੱਸ ਅੱਡੇ ਤੋਂ ਪੰਜਾਬੀ ਯੂਨੀਵਰਸਿਟੀ ਤੱਕ ਜਾਣ ਵਾਲੀ ਸੜਕ ਕਾਫੀ ਤੰਗ ਹੈ। ਇਸ ਕਰਕੇ ਇਸ ਸੜਕ ਦੇ ਉਪਰ ਕਾਫੀ ਦੂਰ ਤੱਕ ਲਾਇਨਾ ਲੱਗ ਜਾਂਦੀਆਂ ਹਨ। ਖਾਸ ਕਰ ਸਕੂਲੀ ਬੱਸਾਂ ਅਤੇ ਐਮਰਜੈਂਸੀ ਐਂਬੂਲੈਸ ਨੂੰ ਵੱਡੀ ਦਿੱਕਤ ਆਉਂਦੀ ਹੈ।
ਇਸ ਭੀੜ ਕਾਰਨ ਇਥੇ ਬਣ ਜੰਕਸਨ ਤੇ ਅਕਸਰ ਹੀ ਹਾਦਸੇ ਵਾਪਰਦੇ ਹਨ ਅਤੇ ਇਹ ਅਤਿਆਧੁਨਿਕ ਬੱਸ ਅੱਡਾ ਚਲ ਜਾਣ ਨਾਲ ਇਹ ਭੀੜ ਹੋਰ ਵਧ ਜਾਏਗੀ। ਇਹ ਸਾਉਦਰਨ ਬਾਈਪਾਸ ਤੇ ਜੋ ਮਨਿਸਟਰੀ ਆਫ ਰੋਡ ਵੱਲੋਂ ਫਲਾਈਉਵਰ ਬਣਾਇਆ ਗਿਆ ਹੈ। ਇਸ ਲਈ ਪਟਿਆਲਾ ਵੱਲੋਂ ਆਊਣ ਵਾਲੀ ਟ੍ਰੈਫਿਕ ਨੂੰ ਘੱਟ ਕਰਨ ਅਤੇ ਭੀੜ ਤੇ ਹਾਦਸੇ ਘਟਾਉਣ ਲਈ ਉਕਤ ਫਲਾਈਉਵਰ ਦੇ ਨਾਲ ਇਕ ਹੋਰ ਫਲਾਈਉਵਰ ਜੋੜਨ ਦੀ ਪ੍ਰਵੀਜਨ ਤਿਆਰ ਕੀਤੀ ਗਈ ਹੈ। ਇਸ ਦਾ ਅਨੁਮਾਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਪ੍ਰਪੋਜਲ ਨੂੰ ਸੀਆਰਆਈਐਫ ਸਕੀਮ ਅਧੀਨ ਮਨਜੂਰ ਕਰਨ ਦੀ ਵਿਧਾਇਕ ਵੱਲੋਂ ਸਿਫਾਰਸ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਥਾਨਕ ਲੱਕੜਮੰਡੀ ਕੋਲ ਪੁਰਾਣੀ ਚੁਗੀ ਨਜਦੀਕ ਜੰਕਸਨ ਦੀ ਟ੍ਰੈਫਿਕ ਨੂੰ ਘੱਟ ਕਰਨ ਲਈ ਵੀ ਪੁਰਜੋਰ ਸਿਫਰਸ ਕੀਤੀ ਗਈ ਹੈ। ਵਿਧਾਇਕ ਅਜੀਤਪਾਲ ਕੋਹਲੀ ਨੇ ਲੋਕ ਨਿਰਮਾਣ ਮੰਤਰੀ ਨਾਲ ਚਰਚਾ ਦੋਰਾਨ ਉਨਾ ਦੇ ਧਿਆਨ ਵਿਚ ਲਿਆਦਾਂ ਕੇ ਦੇਵੀਗੜ, ਸਨੌਰ, ਰਾਜੁਪਰਾ, ਪਟਿਆਲਾ ਸਹਿਰ ਤੋਂ ਆਊਣ ਵਾਲੀ ਟ੍ਰੈਫਿਕ ਿਕਾਰਨ ਇਸ ਜੰਕਸਨ ਵਿਚ ਭਾਰੀ ਜਾਮ ਲਗਦਾ ਹੈ। ਇਥੇ ਵੀ ਸਕੂਲੀ ਬੱਸਾਂ ਅਤੇ ਐਂਬੂਲੈਂਸ ਅਕਸਰ ਹੀ ਫਸ ਜਾਂਦੀਆ ਹਨ। ਇਸ ਜੰਕਸਨ ਤੇ ਪੈਦੇ ਛੋਟੀ ਨਦੀ ਉਪਰ ਪਟਿਆਲਾ ਤੋਂ ਰਾਜਪੁਰਾ ਜਾਂਦੇ ਹੋਏ ਸਿੰਗਲ ਸਪੇਨ 11 ਮੀਟਰ ਚੋੜਾ ਪੁਲ ਤਿਆਰ ਕੀਤਾ ਗਿਆ ਹੈ, ਜਦਕਿ ਰਾਜਪੁਰਾ ਸਾਇਡ ਤੋਂ ਪਟਿਆਲਾ ਆਉਣ ਲਈ ਤੰਗ ਅਤੇ ਪੁਰਾਣਾ ਆਰਚ ਟਾਇਪ ਪੁਲ ਬਣਿਆ ਹੋਇਆ ਹੈ। ਇਸ ਲਈ ਇਸ ਜੰਕਸਨ ਉਪਰ ਵੀ ਵੀਯੂਪੀ ਅਤੇ 24 ਮੀਟਰ ਸਿਗਲ ਸਪੇਨ 11 ਮੀਟਰ ਚੋੜਾ ਬਰਿਜ ਤਿਆਰ ਕੀਤਾ ਜਾਵੇ। ਵਿਧਇਕ ਅਜੀਤਪਾਲ ਕੋਹਲੀ ਨੇ ਲੋਕ ਨਿਰਮਾਣ ਮੰਤਰੀ ਨੂੰ ਕਿਹਾ ਕਿ ਆਮ ਲੋਕਾਂ ਦੀਆਂ ਇਸ ਭਾਰੀ ਸਮੱਸਿਆ ਨੂੰ ਵੇਖਦੇ ਹੋੲੈ ਇਸ ਪ੍ਰਪੋਜਲ ਨੂੰ ਵੀ ਸੀਆਰਆਈਐਫ ਸਕੀਮ ਅਧੀਨ ਮਨਜੂਰ ਕੀਤਾ ਜਾਵੇ। ਜਿਕਰਯੋਗ ਹੈ ਕਿ ਵਿਧਾਇਕ ਅਜੀਤਪਾਲ ਸਿੋਂਘ ਕੋਹਲੀ ਲਗਾਤਾਰ ਸਹਿਰ ਵਾਸੀਆਂ ਦੇ ਨਾਲ ਨਾਲ ਆਮ ਲੋਕਾਂ ਦੀ ਅਵਾਜ ਬਣ ਕੇ ਵੀ ਉਭਰ ਰਹੇ ਹਨ।

ਜਾਰੀ ਕਰਤਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments