spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਵਿਧਾਇਕ ਕੋਹਲੀ ਤੇ ਸ੍ਰੀ ਕਾਲੀ ਮਾਤਾ ਮੰਦਰ ਸਲਾਹਕਾਰ ਕਮੇਟੀ ਦੇ ਨਵਨਿਯੁਕਤ ਮੈਂਬਰ...

ਵਿਧਾਇਕ ਕੋਹਲੀ ਤੇ ਸ੍ਰੀ ਕਾਲੀ ਮਾਤਾ ਮੰਦਰ ਸਲਾਹਕਾਰ ਕਮੇਟੀ ਦੇ ਨਵਨਿਯੁਕਤ ਮੈਂਬਰ ਮਾਤਾ ਦੇ ਦਰਬਾਰ ‘ਚ ਹੋਏ ਨਤਮਸਤਕ

ਵਿਧਾਇਕ ਕੋਹਲੀ ਤੇ ਸ੍ਰੀ ਕਾਲੀ ਮਾਤਾ ਮੰਦਰ ਸਲਾਹਕਾਰ ਕਮੇਟੀ ਦੇ ਨਵਨਿਯੁਕਤ ਮੈਂਬਰ ਮਾਤਾ ਦੇ ਦਰਬਾਰ ‘ਚ ਹੋਏ ਨਤਮਸਤਕ
-ਸੰਗਤਾ ਤੇ ਮੰਦਰ ਦੀ ਬਿਹਤਰੀ ਲਈ ਕਾਰਜ ਆਰੰਭੇ ਜਾਣਗੇ- ਅਜੀਤਪਾਲ ਕੋਹਲੀ
ਪਟਿਆਲਾ, 2 ਅਗਸਤ ( ਸੰਨੀ ਕੁਮਾਰ ) :
ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਤੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮੈਨਜਮੈਂਟ ਅਡਵਾਇਜਰੀ ਕਮੇਟੀ ਦੇ ਨਵਨਿਯੁਕਤ ਮੇਂਬਰ ਮਾਤਾ ਦੇ ਦਰਬਾਰ ‘ਚ ਨਤਮਸਤਕ ਹੋਏ। ਇਸ ਦੋਰਾਨ ਉਨਾ ਨੇ ਮਾਤਾ ਦੇ ਦਰਬਾਰ ‘ਚ ਮੱਥਾ ਟੇਕ ਕੇ ਮਾਤਾ ਦਾ ਅਸੀਰਵਾਦ ਲਿਆ ਅਤੇ ਮਾਤਾ ਮੰਦਰ ਦੇ ਪੁਜਾਰੀ ਵੱਲੋਂ ਵਿਧਾਇਕ ਤੇ ਸਮੂਹ ਨਵਨਿਯੁਕਤ ਮੈਂਬਰਾਂ ਨੂੰ ਮਾਤਾ ਦੀਆਂ ਚੁਨੀਆ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੈਨਜਮੈਂਟ ਸਲਾਹਕਾਰ ਕਮੇਟੀ ਦੀ ਨਵਨਿਯੁਕਤ ਮੇਂਬਰਾਂ ਵਿਚ ਸੰਦੀਪ ਕੁਮਾਰ ਬੰਧੂ, ਨਰੇਸ ਕੁਮਾਰ ਗੁਪਤਾ ਕਾਕਾ ਜੀ, ਮਦਨ ਅਰੋੜਾ, ਕੇਕੇ ਸਹਿਗਲ, ਨਰਿੰਦਰ ਕੁਮਾਰ, ਮਨਮੋਹਨ ਕਪੂਰ, �ਿਸਨ ਕੁਮਾਰ ਗੁਪਤਾ ਨੇ ਆਪਣਾ ਕਾਰਜ ਸੰਭਾਲਣ ਤੋਂ ਪਹਿਲਾਂ ਮਾਤਾ ਦੇ ਦਰਬਾਰ ਦਾ ਅਸੀਰਵਾਦ ਲਿਆ। ਇਸ ਮੌਕੇ ਐਸਡੀਐਮ ਪਟਿਆਲਾ ਇਸਮਤ ਵਿਜੈ ਸਿੰਘ, ਮਹਾਂਮੰਡਲੇਸਵਰ ਜਗਤ ਗਰੂ ਪੰਚਾਨੰਦ ਗਿਰੀ ਜੀ, ਆਪ ਦੇ ਜਿਲਾ ਪ੍ਰਧਾਨ ਤੇਜਿੰਦਰ ਮਹਿਤਾ ਤੇ ਮੇਘ ਚੰਦ ਸੇਰਮਾਜਰਾ ਵੀ ਸਾਮਿਲਿ ਹੋਏ।
ਇਸ ਦੋਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਇਹ ਨਵੀਂ ਬਣੀ ਕਮੇਟੀ ਪਹਿਲਾਂ ਵਾਲੀਆਂ ਕਮੇਟੀਆਂ ਵਾਂਗ ਚਿੱਟਾਂ ਹਾਥੀ ਸਾਬਤ ਨਾ ਹੋ ਕੇ ਸੰਗਤਾ ਦੀ ਬਿਹਤਰੀ ਲਈ ਕੰਮ ਕਰੇਗੀ। ਜਦਕਿ ਸ੍ਰੀ ਕਾਲੀ ਮਾਤਾ ਮੰਦਰ ਦੇ ਚਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਪਹਿਲਾਂ ਨਾਲੋਂ ਵੀ ਵਧ ਚੜ ਕੇ ਕੰਮ ਕੀਤੇ ਜਾਣਗੇ। ਵਿਧਾਇਕ ਕੋਹਲੀ ਨੇ ਕਿਹਾ ਕਿ ਜੋ ਕਾਰਜ ਇਸ ਸਮੇਂ ਮਾਤਾ ਮੰਦਰ ਵਿਖੇ ਚਲ ਰਹੇ ਹਨ, ਉਹ ਜਲਦੀ ਪੂਰੇ ਕੀਤੇ ਜਾਣਗੇ ਜਦਕਿ ਜੋ ਕਾਰਜ ਅਜੇ ਅਧੂਰੇ ਹਨ ਉਨਾ ਨੂੰ ਵੀ ਪ੍ਰਸਾਸਨ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਸੰਗਤਾ ਦੀ ਬਿਹਤਰੀ ਲਈ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨਾ ਕਿਹਾ ਕਿ ਸੰਗਤਾ ਦੀ ਸਹੂਲਤ ਲਈ ਪਾਰਕਿੰਗ, ਦੁਕਾਨਾ, ਪਖਾਨੇ ਅਤੇ ਹੋਰ ਸਹੂਲਤਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆ। ਇਸ ਤੋਂ ਬਾਅਦ ਨਵਨਿਯੁਕਤ ਕਮੇਟੀ ਮੈਂਬਰਾਂ ਨੇ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨਾਲ ਮੀਟਿੰਗ ਕਰਕੇ ਮੰਦਰ ਦੇ ਕਾਰਜਾ ਬਾਰੇ ਚਰਚਾ ਕੀਤੀ। ਇਸ ਦੋਰਾਨ ਜਗਤ ਗੁਰੂ ਨੇ ਕਿਹਾਕਿ ਪਿਛਲੀਆਂ ਸਰਕਾਰਾਂ ‘ਚ ਬਣੀ ਪਹਿਲਾਂ ਕਮੇਟੀ ਨੇ ਮੰਦਰ ਲਈ ਕੋਈ ਜਿਆਦਾ ਕਾਰਜ ਨਹੀਂ ਕੀਤੇ ਅਤੇ ਉਹ ਕਮੇਟੀਆਂ ਚਿੱਟਾ ਹਾਥੀ ਸਾਬਤ ਹੋ ਕੇ ਰਹਿ ਗਈਆਂ, ਜਦਕਿ ਇਸ ਨਵੀਂ ਬਣੀ ਕਮੇਟੀ ਤੋਂ ਭਰਪੂਰ ਆਸ ਹੈ ਕਿ ਇਹ ਕਮੇਟੀ ਰਾਜਨੀਤੀ ਤੋਂ ਉਪਰ ਉਠ ਕੇ ਮੰਦਰ ਅਤੇ ਸੰਗਤਾ ਦੀ ਬਿਹਤਰੀ ਲਈ ਕੰਮ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments