spot_img
spot_img
spot_img
spot_img
Friday, May 24, 2024
spot_img
Homeਪਟਿਆਲਾਵਿਧਾਇਕ ਕੋਹਲੀ ਨੇ ਦਰਜਨ ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸਨ ਸਰਟੀਫਿਕੇਟ ਸੌਪੇਂ

ਵਿਧਾਇਕ ਕੋਹਲੀ ਨੇ ਦਰਜਨ ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸਨ ਸਰਟੀਫਿਕੇਟ ਸੌਪੇਂ

ਵਿਧਾਇਕ ਕੋਹਲੀ ਨੇ ਦਰਜਨ ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸਨ ਸਰਟੀਫਿਕੇਟ ਸੌਪੇਂ
-ਲੋੜਵੰਦ ਲਾਪਭਾਤਰੀਆਂ ਨੂੰ ਪੈਨਸਨ ਲਈ ਕਿਸੇ ਦਫਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ-ਅਜੀਤਪਾਲ ਕੋਹਲੀ

ਪਟਿਆਲਾ, 18 ਜੁਲਾਈ 🙁 ਸੰਨੀ ਕੁਮਾਰ ):-ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਦਰਜਨ ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸਨ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਦੋਰਾਨ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਦੱਸਿਆ ਕੇ ਇਹ ਉਹ ਲਾਭਪਾਤਰੀ ਸਨ, ਜਿਹੜੇ ਕੇ ਪਿਛਲੀਆਂ ਸਰਕਾਰਾਂ ਦੇ ਸਤਾਏ ਹੋਏ ਸਨ, ਇਨਾਂ ਵਿਚ ਜਿਆਦਤਰ ਅਜਿਹੇ ਲਾਭਪਾਤਰੀ ਵੀ ਸਨ, ਜਿਹੜੇ ਕ ਇਨੇ ਮਜਬੂਰ ਸੀ ਕੇ ਉਹ ਆਪਣੇ ਘਰ ਤੋਂ ਬਾਹਰ ਬਹੁਤ ਮੁਸਕਿਲ ਨਾਲ ਨਿਕਲ ਸਕਦੇ ਸਨ ਅਤੇ ਜਾਂ ਫਿਰ ਉਹ ਦਿਹੜੀਦਾਰ ਸਨ ਅਤੇ ਪਿਛਲੀਆਂ ਸਰਕਾਰਾਂ ਨੇ ਉਨਾ ਨੂੰ 5 ਸਾਲ ਅਜਹਿੇ ਭੰਬਲਭੁਸਿਆ ਵਿਚ ਪਾ ਕੇ ਰੱਖਿਆ ਕੇ ਉਹ ਸਰਕਾਰੀ ਦਫਤਰਾਂ ਦੇ ਚੱਕਰ ਹੀ ਕਟਦੇ ਰਹੇ। ਇਸ ਲਈ ਹੁਣ ਅਜਿਹੇ ਲਾਭਪਾਤਰੀਆਂ ਨੂੰ ਖੱਜਲਖੁਆਰ ਹੋਣ ਦੀ ਲੋੜ ਨਹੀਂ ਹੈ। ਉਨਾ ਦੀ ਪੈਨਸਨ ਘੱਟ ਸਮੇਂ ਤੇ ਘੱਟ ਸਰਕਾਰੀ ਕਾਰਵਾਈ ਤੇ ਲਗਾ ਕੇ ਉਨਾ ਦਾ ਮਾਨ ਸਨਮਾਨ ਬਹਾਲ ਰੱਖਿਆ ਜਾ ਰਿਹਾ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕੇ ਪੰਜਾਬ ਸਰਕਾਰ ਨੇ ਸੁਰੂ ਤੋਂ ਹੀ ਆਪਣਾ ਟੀਚਾ ਰੱਖਿਆ ਹੋਇਆ ਹੈ ਕੇ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਅੰਦਰ ਖੱਜਲਖੁਆਰੀ ਬੰਦ ਕੀਤੀ ਜਾਏਗੀ ਅਤੇ ਜੋ ਮੁਲਾਜਮ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਪ੍ਰੇਸਾਨ ਕਰੇਗਾ ਉਨਾ ਨੂੰ ਬਖਸਿਆ ਨਹੀਂ ਜਾਏਗਾ। ਵਿਧਾਇਕ ਨੇ ਕਿਹਾ ਕਿ ਕੋਈ ਵੀ ਲੋੜਵੰਦ ਲਾਭਪਾਤਰੀ ਆਪਣਾ ਫਾਰਮ ਭਰ ਕੇ ਦਫਤਰ ਜਮਾ ਕਰਵਾ ਦੇਵੇ, ਬਾਅਦ ਵਿਚ ਉਸ ਨੂੰ ਮੁੜ ਗੇੜੇ ਲਾਉਣ ਦੀ ਲੋੜ ਨਹੀਂ ਉਸ ਦੀ ਪੈਨਸਨ ਨਿਰਧਾਤ ਸਮੇਂ ਮੁਤਾਬਿਕ ਆਪਣੇ ਆਪ ਹੀ ਲੱਗ ਕੇ ਆ ਜਾਏਗੀ। ਇਸ ਲਈ ਜੇਕਰ ਕਿਸੇ ਲਾਭਪਾਤਰੀ ਨੂੰ ਪ੍ਰੇਸਾਨੀ ਆ ਰਹੀ ਹੈ ਤਾ ਉਹ ਮੇਰੇ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ। ਅੱਜ ਵਿਧਵਾ ਪੈਨਸਨ, ਬੁਢਾਪਾ ਪੈਨਸਨ ਅਤੇ ਆਸਰਿਤਾਂ ਦੀ ਪੈਨਸਨ ਦੇ ਸਰਟੀਫਿਕੇਟ ਵੰਡੇ ਗਏ।ਊਨਾ ਕਿਹਾ ਕਿ ਜਿਹੜੇ ਲਾਭਪਾਤਰੀ ਆ ਕੇ ਆਪਣਾ ਸਰਟੀਫਿਕੇਟ ਹਾਸਿਲ ਨਹੀਂ ਕਰ ਸਕਦੇ, ਊਨਾ ਨੂੰ ਬਕਾਇਦਾ ਆਪ ਵਲੰਟੀਅਰ ਘਰ ਜਾ ਕੇ ਇਹ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੋਕੇ ਆਮ ਆਦਮੀ ਪਾਰਟੀ ਜਿਲਾ ਮਹਿਲਾ ਪ੍ਰਧਾਨ ਵੀਰਪਾਲ ਕੌਰ ਚਹਿਲ, ਮੀਨਾਕਸ਼ੀ ਤੇ ਸੋਨੀਆ ਦਾਸ, ਕਿਰਨ ਰਾਣੀ ਸਾਮਿਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments