spot_img
spot_img
spot_img
spot_img
Sunday, May 19, 2024
spot_img
Homeਪਟਿਆਲਾਵਿਧਾਇਕ ਕੋਹਲੀ ਵੱਲੋਂ ਨਹਿਰੀ ਪਾਣੀ ਪ੍ਰੈਜਕਟ ਅਤੇ ਸਹਿਰ ਦੀਆਂ ਖਰਾਬ ਸੜਕਾਂ ਸਬੰਧੀ...

ਵਿਧਾਇਕ ਕੋਹਲੀ ਵੱਲੋਂ ਨਹਿਰੀ ਪਾਣੀ ਪ੍ਰੈਜਕਟ ਅਤੇ ਸਹਿਰ ਦੀਆਂ ਖਰਾਬ ਸੜਕਾਂ ਸਬੰਧੀ ਐਲ. ਐਂਡ ਟੀ. ਦੇ ਨੁਮਾਇੰਦਿਆ ਨਾਲ ਮੀਟਿੰਗ

ਵਿਧਾਇਕ ਕੋਹਲੀ ਵੱਲੋਂ ਨਹਿਰੀ ਪਾਣੀ ਪ੍ਰੈਜਕਟ ਅਤੇ ਸਹਿਰ ਦੀਆਂ ਖਰਾਬ ਸੜਕਾਂ ਸਬੰਧੀ ਐਲ. ਐਂਡ ਟੀ. ਦੇ ਨੁਮਾਇੰਦਿਆ ਨਾਲ ਮੀਟਿੰਗ
-ਲੰਬੇ ਸਮੇਂ ਦੇ ਸੁਖ ਲਈ ਕੁਝ ਸਮਾਂ ਔਖ ਦਾ ਕੱਟਣ ਵਿਚ ਸਹਿਯੋਗ ਦੇਣ ਪਟਿਆਲਵੀ-ਵਿਧਾਇਕ ਕੋਹਲੀ
-ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਪ੍ਰੋਜੈਕਟ ਦਾ ਕੰਮ ਲੇਟ ਹੋਇਆ-ਅਜੀਤਪਾਲ ਕੋਹਲੀ
ਪਟਿਆਲਾ, 14 ਅਕਤੂਬਰ ( ਸੰਨੀ ਕੁਮਾਰ ) :
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਲਈ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਚਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦੇ ਕਮਿਸਨਰ ਅਦਿੱਤਆ ਉਪਲ ਅਤੇ ਐਲ. ਐਂਡ ਟੀ. (ਲਾਰਸਨ ਐਂਡ ਟੂਬਰੋ) ਕੰਪਨੀ ਦੇ ਪ੍ਰਾਜੈਕਟ ਮੈਨੇਜਰ ਤੇ ਹੋਰ ਅਧਿਕਾਰੀਆਂ ਨਾਲ ਇੱਕ ਜਰੂਰੀ ਬੈਠਕ ਕੀਤੀ। ਇਸ ਮੋਕੇ ਉਨਾ ਨੇ ਇਸ ਪ੍ਰੋਜੈਕਟ ਬਾਰੇ ਬਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ ਅਤੇ ਨਾਲ ਹੀ ਕੰਪਨੀ ਦੇ ਅਧਿਕਾਰੀਆਂ ਨਾਲ ਇਹ ਚਰਚਾ ਵੀ ਕੀਤੀ ਕੇ ਪਾਇਪ ਲਾਇਨ ਪਾਉਣ ਲਈ ਪੁੱਟੀਆਂ ਹੋਈਆਂ ਸੜਕਾਂ ਤੇ ਗਲੀਆਂ ਬਣਾਉਣ ‘ਚ ਕਿੰਨਾ ਸਮਾਂ ਲੱਗੇਗਾ ਤਾਂ ਕੇ ਲੋਕਾ ਨੂੰ ਇਸ ਪ੍ਰੋਜੈਕਟ ਅਤੇ ਖਰਾਬ ਸੜਕਾਂ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਵਿਧਾਇਕ ਕੋਹਲੀ ਨੇ ਸ਼ਹਿਰ ਵਿੱਚ ਪਾਇਪਲਾਈਨ ਪਾਏ ਜਾਣ ਕਾਰਨ ਸੜਕਾਂ ਦੇ ਹੋਏ ਨੁਕਸਾਨ ਬਾਰੇ ਪੁੱਛੇ ਜਾਣ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਬਹੁਤੇ ਹਿੱਸੇ ਵਿੱਚ ਜਮੀਨਦੋਜ਼ ਪਾਇਪਾਂ ਪਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ, ਜਿਸ ਕਰਕੇ ਸੜਕਾਂ ਪੁੱਟੀਆਂ ਗਈਆਂ ਹਨ, ਅਤੇ ਇਨ੍ਹਾਂ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਚੱਲਣਯੋਗ ਵੀ ਨਾਲੋ-ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਪੱਕੇ ਤੌਰ ਉਤੇ ਬਣਾਉਣ ਲਈ ਵਕਤ ਲੱਗੇਗਾ, ਕਿਉਂਕਿ ਜੇਕਰ ਸੜਕਾਂ ਨਾਲੋ-ਨਾਲ ਪੱਕੀਆਂ ਬਣਾ ਦਿੱਤੀਆਂ ਗਈਆਂ ਤਾਂ ਉਹ ਫੇਰ ਬੈਠ ਜਾਣਗੀਆਂ, ਇਸ ਕਰਕੇ ਇਨ੍ਹਾਂ ਨੂੰ ਹਾਲ ਦੀ ਘੜੀ ਕੇਵਲ ਚੱਲਣਯੋਗ ਹੀ ਬਣਾਇਆ ਜਾ ਸਕਦਾ ਹੈ। ਕੰਪਨੀ ਨੁਮਾਇੰਦਆਂ ਨੇ ਇਹ ਦੱਸਿਆ ਕੇ ਅਬਲੋਵਾਲ ਵਿਖੇ ਬਣ ਰਿਹਾ ਵਾਟਰ ਟਰੀਟਮੈਂਟ ਪਲਾਂਟ 50 ਫੀਸਦੀ ਮੁਕੰਮਲ ਹੋ ਚੁੱਕਾ ਹੈ, ਜਦਕ ਪਟਿਆਲਾ ਵਿਚ ਇਹ ਪਾਣੀ ਪ੍ਰੋਜੈਕਟ ਲਈ ਕਰੀਬ 350 ਕਿਲੋਮੀਟਰ ਪਾਇਪ ਲਾਇਨ ਵਿਛਾਈ ਜਾਣੀ ਹੈ, ਜਿਸ ਵਿਚੋਂ ਕਰੀਬ 150 ਕਿਲੋਮੀਟਰ ਲਾਇਨ ਦਾ ਕੰਮ ਨੇਪਰੇ ਚਾੜ੍ਹ ਲਿਆ ਗਿਆ ਹੈ। ਉਨਾ ਦੱਸਿਆ ਕੇ ਸਹਿਰ ਵਿਚ 12 ਵੱਡੀਆਂ ਅਤੇ ਉਚੀਆਂ ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਜਾਣੀਆਂ ਹਨ, ਜਿਨਾ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਅਜੀਤਪਾਲ ਸਿੰਘ ਕੋਹਲੀ ਨੇ ਸਮੁੱਚੇ ਪ੍ਰਾਜੈਕਟ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਅਗਲੇ ਕਰੀਬ 2 ਸਾਲਾਂ ਦੇ ਅੰਦਰ-ਅੰਦਰ ਇਹ ਪ੍ਰਾਜੈਕਟ ਪੂਰਨ ਰੂਪ ਵਿੱਚ ਮੁਕੰਮਲ ਕਰ ਲਿਆ ਜਾਵੇਗਾ, ਕਿਉਂਕਿ ਪਿਛਲੀ ਸਰਕਾਰ ਦੀ ਅਣਗਹਿਲੀ ਕਰਕੇ ਇਹ ਪ੍ਰਾਜੈਕਟ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਹੋਇਆ ਹੈ, ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਇਸ ਵੱਲ ਵਿਸ਼ੇਸ਼ ਤਵਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕੇ ਸਹਿਰ ਦੇ ਢਿਲੋਂ ਕਲੌਨੀ, ਸੀਸ ਮਹਿਲ ਕਲੌਨੀ, ਬਾਰਾਂਦਰੀ, ਤੇਜ ਬਾਗ ਕਲੋਨੀ, ਜੋਤੀ ਇਨਕਲੇਵ ‘ਚ ਕੰਮ ਜਲਦੀ ਸੁਰੂ ਹੋਣ ਵਾਲਾ ਹੈ। ਉਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੰਮੇ ਸਮੇਂ ਦੇ ਸੁੱਖ ਲਈ ਕੁਝ ਸਮਾਂ ਔਕੜਾਂ ਵਾਲਾ ਕੱਟਣ ਵਿੱਚ ਸਹਿਯੋਗ ਦੇਣ, ਕਿਉਂਕਿ ਕੰਪਨੀ ਮੁਤਾਬਕ ਪਾਇਪਲਾਈਨ ਪਾਉਣ ਲਈ ਪੁੱਟੀ ਗਈ ਸੜਕ ਨੂੰ ਮੁੜ ਤੋਂ ਪੱਕੇ ਤੌਰ ਉਤੇ ਬਣਾਉਣ ਨੂੰ ਸਮਾਂ ਲੱਗਣਾ ਹੈ, ਪਰੰਤੂ ਉਨ੍ਹਾਂ ਨੇ ਹਦਾਇਤ ਕਰ ਦਿੱਤੀ ਹੈਕਿ ਸੜਕਾਂ ਨੂੰ ਆਵਾਜਾਈ ਲਈ ਚੱਲਣਯੋਗ ਜਰੂਰ ਬਣਾ ਦਿੱਤਾ ਜਾਵੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਅਸੀਂ ਨਹੀਂ ਚਾਹੁੰਦੇ ਕੇ ਪਿਛਲੀਆਂ ਲਾਰੇਬਾਜ ਸਰਕਾਰਾਂ ਵਾਂਗ ਕਿਸੇ ਸੜਕ ਜਾਂ ਗਲੀ ਨੂੰ ਹੁਣ ਚੋਣ ਸਟੰਟ ਕਰਕੇ ਜਲਦਬਾਜੀ ਵਿਚ ਬਣਾ ਦਿੱਤਾ ਜਾਵੇ ਅਤੇ ਫਿਰ 2-3 ਮÇੀਨਿਆ ਵਿਚ ਮਿੱਟੀ ਹੇਠਾਂ ਦਬਣ ਦੇ ਨਾਲ ਇਹ ਸੜਕ ਜਾਂ ਗਲੀ ਖਰਾਬ ਹੋ ਜਾਵੇ। ਉਨਾ ਆਮ ਲੋਕਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਦਿੰਦਿਆ ਦੱਸਿਆ ਕੇ ਜਦੋਂ ਕੋਈ ਵੀ ਗਲੀ ਜਾਂ ਸੜਕ ਡੁੰਘੀ ਪੱਟ ਕੇ ਜਾਂ ਕੋਈ ਪਾਇਪ ਲਾਇਨ ਪਾਉਣ ਤੋਂ ਬਾਅਦ ਦੁਬਾਰਾ ਬਣਾਈ ਜਾਂਦੀ ਹੈ ਤਾਂ ਉਸ ਟੋਇਆ ਉਪਰ ਪਾਈ ਮਿੱਟੀ ਚੰਗੀ ਤਰਾਂ ਦਬਣ ਵਿਚ ਕਾਫੀ ਦੇਰ ਲਗਦੀ ਹੈ। ਇਸ ਤੋਂ ਇਲਾਵਾ ਮਿੱਟੀ ਦਬਾਉਣ ਲਈ ਕਈ ਪਰਤਾਂ ਵਿਚ ਰੋੜਾ ਅਤੇ ਸਖਤ ਮਿੱਟੀ ਪਾ ਕੇ ਉਪਰ ਦੀ ਮਸੀਨਰੀ ਦੀ ਵਰਤੋਂ ਕਰਨੀ ਪੈਦੀ ਹੈ ਅਤੇ ਮਿੱਟੀ ਪਾ ਕੇ ਕਾਫੀ ਦੇਰ ਇਸੇ ਤਰਾਂ ਵੀ ਛੱਡਣੀ ਪੈਦੀ ਹੇ ਤਾਂ ਕੇ ਸੜਕ ਬਣਾਉਣ ਤੋਂ ਬਾਅਦ ਹੇਠਾਂ ਮਿੱਟੀ ਨਾ ਦਬੇ। ਇਸ ਲਈ ਹੁਣ ਅਸੀਂ ਸਬੰਧਿਤ ਠੇਕਾ ਕੰਪਨੀ ਐਲ ਐਂਡ ਟੀ (ਲਾਰਸਨ ਐਂਡ ਟੁਰਬੋ) ਨੂੰ ਵੀ ਸਖਤ ਹਦਾਇਤਾਂ ਕੀਤੀਆਂ ਹਨ, ਕਿ ਇਨਾ ਪੁੱਟੀਆਂ ਹੋਈਆਂ ਸੜਕਾਂ ਜਾ ਗਲੀਆਂ ਨੂੰ ਬੇਸਕ ਕੁਝ ਸਮਾਂ ਲੇਟ ਬਣਾ ਦਿਉ ਪਰ ਇਹ ਗਰੰਟੀ ਹੋਵੇ ਕੇ ਬਣਨ ਤੋਂ ਬਾਅਦ ਮੁੜ ਜਲਦੀ ਨਾ ਟੁੱਟਣ ਅਤੇ ਆਮ ਲੋਕਾਂ ਨੂੰ ਵਾਰ ਵਾਰ ਖੱਜਲ ਖੁਆਰ ਨਾ ਹੋਣਾ ਪਵੇ। ਉਨਾ ਆਮ ਲੋਕਾਂ ਨੂੰ ਵਿਸਵਾਸ ਦਿਵਾਇਆ ਕੇ ਇਸ ਪ੍ਰੋਜੈਕਟ ਵਿਚ ਕੋਈ ਵੀ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਏਗੀ ਅਤੇ ਪ੍ਰੋਜੈਕਟ ਨੂੰ ਲੈ ਕੇ ਹਰ ਮਹੀਨਾਵਾਰ ਰਿਪੋਰਟ ਲਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments