spot_img
spot_img
spot_img
spot_img
Sunday, May 19, 2024
spot_img
Homeਪਟਿਆਲਾਵਿਧਾਇਕ ਕੋਹਲੀ ਵੱਲੋਂ ਸਪੀਕਰ ਦੇ ਡਿਸਕਰੀਸਨਰੀ ਕੋਟੇ ਚੋਂ 50-50 ਹਜਾਰ ਦੇ ਚੈਕ...

ਵਿਧਾਇਕ ਕੋਹਲੀ ਵੱਲੋਂ ਸਪੀਕਰ ਦੇ ਡਿਸਕਰੀਸਨਰੀ ਕੋਟੇ ਚੋਂ 50-50 ਹਜਾਰ ਦੇ ਚੈਕ ਤਕਸੀਮ

ਵਿਧਾਇਕ ਕੋਹਲੀ ਵੱਲੋਂ ਸਪੀਕਰ ਦੇ ਡਿਸਕਰੀਸਨਰੀ ਕੋਟੇ ਚੋਂ 50-50 ਹਜਾਰ ਦੇ ਚੈਕ ਤਕਸੀਮ
-ਗਰੀਬਾਂ ਦਾ ਹੱਕ ਉਨਾ ਨੂੰ ਹੀ ਮਿਲੇਗਾ-ਵਿਧਾਇਕ ਅਜੀਤਪਾਲ ਕੋਹਲੀ

ਪਟਿਆਲਾ, 23 ਮਾਰਚ : ( ਸੰਨੀ ਕੁਮਾਰ )
ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਦੇ ਡਿਸਕਰੀਸਨਰੀ ਕੋਟੇ ਚੋਂ ਗਰੀਬਾਂ ਨੂੰ 50-50 ਹਜਾਰ ਦੇ ਚੈਕ ਵੰਡੇ ਗਏ। ਇਸ ਦੋਰਾਨ ਉਨਾ ਦੇ ਨਾਲ ਡੀਡੀਪੀੳ ਅਮਨਦੀਪ ਕੌਰ ਅਤੇ ਸੀਡੀਪੳ ਕੋਮਲਪ੍ਰੀਤ ਕੌਰ ਵੀ ਮੋਜੂਦ ਸਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕੇ ਸਥਾਨਕ ਅਬਲੋਵਾਲ ਬਸਤੀ ਦੇ ਕੁਝ ਵਾਸੀਆਂ, ਜਿਨਾ ਦੇ ਮਕਾਨ ਦੀ ਹਾਲਤ ਅਤਿ ਮਾੜੀ ਸੀ, ਦੀ ਰਿਪੇਅਰ ਕਰਨ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸੀਲ ਅਗਵਾਈ ਹੇਠ ਸਹਾਇਤਾ ਪ੍ਰਦਾਨ ਕਰਨ ਲਈ ਇਹ ਚੈਕ ਤਕਸੀਮ ਕੀਤੇ ਗਏ। ਉਨਾ ਦੱਸਿਆ ਕਿ ਇਨਾ ਦੋਹਾਂ ਪ੍ਰਵਿਾਰਾਂ ਦੀ ਵਿੱਤੀ ਹਾਲਤ ਬਹੁਤ ਨਾਜੁਕ ਹੈ ਅਤੇ ਇਨਾ ਵੱਲੋਂ ਦਿੱਤੀ ਗਈ ਅਰਜੀ ਤੇ ਕਾਰਵਾਈ ਕਰਦਿਆਂ ਸਬੰਧਿਤ ਵਿਭਾਗ ਨੇ ਇਨਾਂ ਦੇ ਮਕਾਨ ਨੂੰ ਰਿਪੇਅਰ ਕਰਨ ਲਈ ਇਹ ਸਹਾਇਤਾ ਦਿੱਤੀ ਗਈ ਹੈ। ਵਿਧਾਇਕ ਨੇ ਦੱਸਿਆ ਕੇ ਇਹ ਸਕੀਮ ਉਨਾ ਪ੍ਰਵਿਾਰਾਂ ਲਈ ਹੈ, ਜਿਨਾ ਦੀ ਆਮਦਨ ਬਿਲਕੁੱਲ ਨਾ ਦੇ ਬਰਾਬਰ ਹੈ ਅਤੇ ਮਕਾਨ ਬਿਲਕੁੱਲ ਹੀ ਖਸਤਾ ਹਾਲਤ ਵਿਚ ਹਨ।
ਇਸ ਮੋਕੇ ਦਰਜਨਾ ਲੋੜਵੰਦ ਵਿਧਵਾ, ਬਜਰਗ ਅਤੇ ਆਸਿਰਤਾਂ ਨੂੰ ਪੈਨਸਨ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਵਿਧਾਇਕ ਅਜੀਤਪਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੁਰੂ ਵਿਚ ਹੀ ਤਹੱਈਆ ਕੀਤਾ ਸੀ ਕੇ ਉਹ ਗਰੀਬਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਕਦਮ ਚੁੱਕੇਗੀ। ਇਸ ਲਈ ਪਿਛਲੀਆਂ ਸਰਕਾਰਾਂ ਵਾਂਗ ਲੋੜਵੰਦ ਦੇ ਕੇੇਸ ਰਿਜੈਕਟ ਕਰਕੇ ਸਿਰਫ ਸਿਫਾਰਸੀ ਲੋਕਾਂ ਤੱਕ ਸਹਾਇਤਾ ਪਹੁੰਚਾਉਣਾ ਸਾਡਾ ਕੰਮ ਨਹੀਂ ਹੈ। ਉਨਾ ਕਿਹਾ ਕੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇਹੀ ਸੋਚ ਹੈ। ਇਸ ਮੋਕੇ ਜਿਲਾ ਮਹਿਲਾ ਪ੍ਰਧਾਨ ਵੀਰਪਾਲ ਕੌਰ ਚਹਿਲ, ਮੋਨਿਕਾ ਸਰਮਾ ਸਮੇਤ ਵੱਡੀ ਗਿਣਤੀ ਵਿਚ ਪੈਨਸਨ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਅਤੇ ਵਿੱਤੀ ਸਹਾਇਤਾ ਕਰਨ ਵਾਲੇ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments