spot_img
spot_img
spot_img
spot_img
Tuesday, May 21, 2024
spot_img
Homeਪੰਜਾਬਵਿਧਾਇਕ ਦੇਵਮਾਨ ਵਲੋਂ ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਆਈ.ਏ.ਐਸ ਡਾ ਅਕਸ਼ਿਤਾ ਗੁਪਤਾ ਨਾਲ...

ਵਿਧਾਇਕ ਦੇਵਮਾਨ ਵਲੋਂ ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਆਈ.ਏ.ਐਸ ਡਾ ਅਕਸ਼ਿਤਾ ਗੁਪਤਾ ਨਾਲ ਨਾਭਾ ਸ਼ਹਿਰ ਦਾ ਦੌਰਾ

ਵਿਧਾਇਕ ਦੇਵਮਾਨ ਵਲੋਂ ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਆਈ.ਏ.ਐਸ ਡਾ ਅਕਸ਼ਿਤਾ ਗੁਪਤਾ ਨਾਲ ਨਾਭਾ ਸ਼ਹਿਰ ਦਾ ਦੌਰਾ
ਨਾਭਾ, 25 ਅਪ੍ਰੈਲ ( ਬਰਿੰਦਰਪਾਲ ਸਿੰਘ)-ਨਾਭਾ ਨੂੰ ਸਮਾਰਟ ਸਿਟੀ ਬਣਾਉਣ ਲਈ ਲਗਾਤਾਰ ਉਪਰਾਲਿਆਂ ਦੀ ਲੜੀ ਤਹਿਤ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ) ਡਾ. ਅਕਸ਼ਿਤਾ ਗੁਪਤਾ ਨਾਲ ਨਾਭਾ ਸ਼ਹਿਰ ਦਾ ਦੌਰਾ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਦੇਵਮਾਨ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਅਰੰਭੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ਨਾਭਾ ਸ਼ਹਿਰ ਨਿਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਕਰਨ ਉਪਰੰਤ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨਾਭਾ ਨੂੰ ਕੂੜਾ ਡੰਪ ਮੁਕਤ ਕੀਤਾ ਜਾ ਰਿਹਾ ਹੈ।ਨਾਭਾ ਵਿੱਚ ਪਟਿਆਲਾ ਗੇਟ ਵਿਖੇ 2 ਬੱਸ ਸਟੈਂਡ ਬਣਾਏ ਗਏ ਹਨ, ਨਾਭਾ ਮੇਨ ਬੱਸ ਸਟੈਂਡ ਦਾ ਕੰਮ ਚੱਲ ਰਿਹਾ ਹੈ ਜੋ ਜਲਦ ਪੂਰਾ ਹੋ ਜਾਵੇਗਾ, ਰੇਲਵੇ ਪੁਲ ਅਤੇ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਦੇ ਬਾਹਰ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ) ਨੇ ਐਮ ਐਲ ਏ ਨਾਭਾ ਦੇਵਮਾਨ ਦੀ ਅਗਵਾਈ ਵਿੱਚ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਵੀ ਨਾਭਾ ਦੇ ਵਿਕਾਸ ਲਈ ਹੋਰ ਨਵੀਂ ਸ਼ੁਰੁਆਤ ਕਰੇਗਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments