spot_img
spot_img
spot_img
spot_img
Tuesday, May 28, 2024
spot_img
Homeਪੰਜਾਬਵਿਧਾਇਕ ਦੇਵਮਾਨ ਵੱਲੋਂ ਪਿੰਡ ਮਾਂਗੇਵਾਲ ਨੂੰ ਸੀਵਰੇਜ ਲਈ 12 ਲੱਖ ਰੁਪਏ ਦੀ...

ਵਿਧਾਇਕ ਦੇਵਮਾਨ ਵੱਲੋਂ ਪਿੰਡ ਮਾਂਗੇਵਾਲ ਨੂੰ ਸੀਵਰੇਜ ਲਈ 12 ਲੱਖ ਰੁਪਏ ਦੀ ਗ੍ਰਾਂਟ ਜਾਰੀ

ਵਿਧਾਇਕ ਦੇਵਮਾਨ ਵੱਲੋਂ ਪਿੰਡ ਮਾਂਗੇਵਾਲ ਨੂੰ ਸੀਵਰੇਜ ਲਈ 12 ਲੱਖ ਰੁਪਏ ਦੀ ਗ੍ਰਾਂਟ ਜਾਰੀ-
ਭਾਦਸੋ 16 ਮਈ (ਬਰਿੰਦਰਪਾਲ ਸਿੰਘ ) ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਵਿਕਾਸ ਕਾਰਜ ਕਾਰਜਾਂ ਲਈ ਲਗਾਤਾਰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਤਹਿਤ ਅੱਜ ਹਲਕਾ ਨਾਭਾ ਦੇ ਪਿੰਡ ਮਾਂਗੇਵਾਲ ਵਿਖੇ ਸੀਵਰੇਜ ਲਈ 12 ਲੱਖ ਰੁਪਏ ਦਾ ਚੈੱਕ ਤਕਸੀਮ ਕੀਤਾ ਗਿਆ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਕੀਤਾ ਉਨਾਂ ਕਿਹਾ ਕਿ ਅਸੀ ਨਾਭਾ ਹਲਕੇ ਦੇ ਹਰੇਕ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਜਾਂ ਰਹੇ ਹਨ ਸਾਡੇ ਵੱਲੋਂ ਹਰੇਕ ਪਿੰਡ ਵਿੱਚ ਬਿਨਾ ਪੱਖਪਾਤ ਤੋਂ ਇਮਾਨਦਾਰੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਮੌਕੇ ਉਨਾਂ ਦੇ ਨਾਲ ਨਿਰਭੈ ਸਿੰਘ ਘੁੰਡਰ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ ,ਗੁਰਦੀਪ ਸਿੰਘ ਟਿਵਾਣਾ, ਦੀਪਾ ਰਾਮਗੜ੍ਹ, ਬਲਾਕ ਪ੍ਰਧਾਨ ਸੁੱਖ ਘੁੰਮਣ , ਤੇਜਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਅਗੋਲ ਪੰਚਾਇਤ ਅਫਸਰ, ਭਗਵੰਤ ਸਿੰਘ ਪੰਚਾਇਤ ਸਕੱਤਰ, ਮੋਹਨ ਸਿੰਘ ਐਸ ਐਚ ਓ ਭਾਦਸੋਂ,ਰੁਪਿੰਦਰ ਸਿੰਘ ਭਾਦਸੋਂ, ਸੂਬੇਦਾਰ ਸੰਤੋਖ ਸਿੰਘ, ਛੱਜੂ ਸਿੰਘ ਸਾਬਕਾ ਸਰਪੰਚ ,ਪ੍ਰਗਟ ਸਿੰਘ ਸੋਨੀ ਸਰਪੰਚ ,ਮਨਦੀਪ ਸਿੰਘ ਪੰਚ, ਜਸਵੰਤ ਕੋਰ ਪੰਚ, ਅਮ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ, ਘੋਲਾ ਸਿੰਘ, ਮੱਘਰ ਸਿੰਘ, ਧਰਮਿੰਦਰ ਸਿੰਘ ਸੁਖੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ, ਹੋਰ ਆਹੁਦੇਦਾਰ ਅਤੇ ਪਿੰਡ ਵਾਸੀ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments