spot_img
spot_img
spot_img
spot_img
Friday, May 24, 2024
spot_img
Homeਪੰਜਾਬਵਿਧਾਇਕ ਦੇਵ ਮਾਨ ਅਤੇ ਨਗਰ ਸੁਧਾਰ ਟਰੱਸਟ ਨਾਭਾ ਵੱਲੋ ਲਗਾਏ ਗਏ ਪੌਦੇ

ਵਿਧਾਇਕ ਦੇਵ ਮਾਨ ਅਤੇ ਨਗਰ ਸੁਧਾਰ ਟਰੱਸਟ ਨਾਭਾ ਵੱਲੋ ਲਗਾਏ ਗਏ ਪੌਦੇ

ਵਿਧਾਇਕ ਦੇਵ ਮਾਨ ਅਤੇ ਨਗਰ ਸੁਧਾਰ ਟਰੱਸਟ ਨਾਭਾ ਵੱਲੋ ਲਗਾਏ ਗਏ ਪੌਦੇ-

ਨਾਭਾ 27 ਜੂਨ (ਬਰਿੰਦਰਪਾਲ ਸਿੰਘ) ਨਗਰ ਸੁਧਾਰ ਟਰੱਸਟ ਨਾਭਾ ਵੱਲੋ ਮਾਤਾ ਚਿੰਤਪੁਰਨੀ ਕਮਰਸ਼ੀਅਲ ਕੰਪਲੈਕਸ ਪਟਿਆਲਾ ਗੇਟ ਵਿਖੇ ਹਵਾਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੌਦੇ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਦੇ ਹਿਤ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ ਅਤੇ ਇਨ੍ਹਾਂ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਨਾਗਰਿਕ ਨੂੰ ਪੌਦੇ ਲਗਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬੱਚਿਆਂ ਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਸੁਰਿੰਦਰ ਸ਼ਰਮਾਂ, ਅਸ਼ੋਕ ਅਰੋੜਾ, ਅਜੇ ਜਿੰਦਲ, ਦੀਪਕ ਨਾਗਪਾਲ, ਤੇਜਿੰਦਰ ਖਹਿਰਾ, ਨਰੇਸ਼ ਕੁਮਾਰ ਗਰਗ, ਵੇਦ ਚੰਦ ਮੰਡੌੜ, ਅਵਤਾਰ ਸਿੰਘ ਧਾਲੀਵਾਲ, ਵਿੱਕੀ ਚੱਢਾ, ਜਸਵੀਰ ਸਿੰਘ ਵਜੀਦਪੁਰ, ਲਕਸ਼ਮਣ ਦਾਸ, ਸਵਰਨਜੀਤ ਸਿੰਘ ਦੋਦਾ, ਗੁਰਚਰਨ ਸਿੰਘ ਮੱਲੀ, ਗੁਰਪ੍ਰੀਤ ਸਿੰਘ ਦੋਦਾ, ਰਾਮ ਸਿੰਘ, ਭਿੰਦਾ ਵਿਰਕ, ਨਿਰਭੈ ਸਿੰਘ, ਗੁਰਪ੍ਰੀਤ ਸਿੰਘ, ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments