spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਵਿਧਾਇਕ ਦੇਵ ਮਾਨ ਨੇ ਪਿੰਡ ਘੁੰਡਰ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ...

ਵਿਧਾਇਕ ਦੇਵ ਮਾਨ ਨੇ ਪਿੰਡ ਘੁੰਡਰ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ।

ਵਿਧਾਇਕ ਦੇਵ ਮਾਨ ਨੇ ਪਿੰਡ ਘੁੰਡਰ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ।
ਨਗਰ ਦੇ ਲੋੜਵੰਦ ਪਰਿਵਾਰਾਂ ਨੂੰ ਦਿਤੇ 5-5 ਮਰਲੇ ਦੇ ਪਲਾਟ

ਭਾਦਸੋਂ 30 ਜੂਨ (ਬਰਿੰਦਰਪਾਲ ਸਿੰਘ) ਬਾਬਾ ਸੇਵਾ ਨੰਦ ਜੀ ਖਮਾਣੋਂ ਵਾਲਿਆ ਦੇ ਆਸ਼ੀਰਵਾਦ ਸਦਕਾ ਪਿੰਡ ਦੀਆਂ ਸੜਕਾਂ ਦੇ ਆਲੇ ਦੁਆਲੇ ਇੰਟਰਲਾਕਿੰਗ ਟਾਇਲਾਂ ਲਗਾਈਆਂ ਗਈਆਂ ਹਨ, ਜਿਹਨਾਂ ਦਾ ਉਦਘਾਟਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕੀਤਾ ਗਿਆ। ਇਸ ਮੋਕੇ ਨਗਰ ਦੇ ਲੋੜਵੰਦ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਵੀ ਦਿੱਤੇ ਗਏ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵਧੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ, ਜਿਸ ਤਹਿਤ ਸੂਬੇ ਅੰਦਰ ਵਿਕਾਸ ਕਾਰਜ ਤੇਜ਼ੀ ਦੇ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਉਹ ਯਤਨਸ਼ੀਲ ਹਨ, ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਪਿੰਡ ਵਾਸੀਆਂ ਵੱਲੋਂ ਵਿਧਾਇਕ ਦੇਵ ਮਾਨ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤਜਿੰਦਰ ਖਹਿਰਾ, ਦੀਪਾ ਰਾਮਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ , ਨਿਰਭੈ ਸਿੰਘ ਘੁੰਡਰ ਪ੍ਰਧਾਨ ਟਰੱਕ ਯੂਨਿਅਨ ਭਾਦਸੋਂ , ਗੁਰਦੀਪ ਟਿਵਾਣਾ, ਸੁੱਖ ਘੁੰਮਣ ਬਲਾਕ ਪ੍ਰਧਾਨ ਭਾਦਸੋਂ, ਗੋਪਾਲ ਖਨੌੜਾ, ਨੇਤਰ ਸਿੰਘ ਰਾਠੀ ਸਰਪੰਚ,ਹਰਵਿੰਦਰ ਸਿੰਘ ਭੜੀ, ਚਰਨਜੀਤ ਸਿੰਘ ਰਹਿਲ ਪੰਚ, ਕੁਲਦੀਪ ਸਿੰਘ ਪੰਚ, ਹਰਚੰਦ ਸਿੰਘ ਪੰਚ, ਕੁਲਦੀਪ ਕੌਰ ਪੰਚ, ਜਸਵੀਰ ਕੌਰ ਪੰਚ, ਸੋਨੀ ਸਿੰਘ ਪੰਚ, ਜਸਪਾਲ ਕੌਰ ਪੰਚ, ਅਮਰੀਕ ਸਿੰਘ ਪੰਚਾਇਤ ਸਕੱਤਰ, ਕਿਸਾਨ ਆਗੂ ਪਵਨਪ੍ਰੀਤ ਸਿੰਘ ਗਰਚਾ, ਹੰਸਾ ਸਿੰਘ ਸਰਪੰਚ ਰਾਮਗੜ੍ਹ, ਬਲਕਾਰ ਸਿੰਘ ਗੋਨੀ , ਭੁਪਿੰਦਰ ਸਿੰਘ ਕੱਲਰ ਮਾਜਰੀ ,ਡਾ ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ ਸੁਖੇਵਾਲ, ਜਸਵੀਰ ਸਿੰਘ ਵਜੀਦਪੁਰ ਅਤੇ ਵੱਡੀ ਗਿਣਤੀ ਨਗਰ ਨਿਵਾਸੀ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments