spot_img
spot_img
spot_img
spot_img
Sunday, May 19, 2024
spot_img
Homeਪੰਜਾਬਵਿਧਾਇਕ ਦੇਵ ਮਾਨ ਨੇ ਪ੍ਰਸਾਸ਼ਨ ਨੂੰ ਨਾਲ ਲੈ ਕੇ ਕੀਤਾ ਹਲਕਾ ਨਾਭਾ...

ਵਿਧਾਇਕ ਦੇਵ ਮਾਨ ਨੇ ਪ੍ਰਸਾਸ਼ਨ ਨੂੰ ਨਾਲ ਲੈ ਕੇ ਕੀਤਾ ਹਲਕਾ ਨਾਭਾ ਦੇ ਪਿੰਡਾਂ ਦਾ ਦੌਰਾ।

ਵਿਧਾਇਕ ਦੇਵ ਮਾਨ ਨੇ ਪ੍ਰਸਾਸ਼ਨ ਨੂੰ ਨਾਲ ਲੈ ਕੇ ਕੀਤਾ ਹਲਕਾ ਨਾਭਾ ਦੇ ਪਿੰਡਾਂ ਦਾ ਦੌਰਾ।
ਨਾਭਾ :- (ਬਰਿੰਦਰਪਾਲ ਸਿੰਘ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਅਤੇ ਤਰਸੇਮ ਚੰਦ ਐਸ ਡੀ ਐਮ ਨਾਭਾ ਨੇ ਪ੍ਰਸਾਸ਼ਨ ਨੂੰ ਨਾਲ ਲੈਕੇ ਹਲਕਾ ਨਾਭਾ ਦੇ ਪਿੰਡਾਂ ਦਾ ਦੌਰਾ ਕੀਤਾ ਲਗਾਤਾਰ ਭਾਰੀ ਮੀਂਹ ਕਾਰਨ ਕਈ ਪਿੰਡਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ ਹਲਕਾ ਨਿਵਾਸੀਆਂ ਦੀ ਸੁਰੱਖਿਆ ਲਈ ਪਿੰਡਾਂ ਦਾ ਦੌਰਾ ਕੀਤਾ ਵਿਧਾਇਕ ਦੇਵ ਮਾਨ ਨੇ ਭੋੜੇ ਸੈਫਨ ਦਾ ਵੀ ਦੋਰਾ ਕੀਤਾ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਹਲਕਾ ਨਾਭਾ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਮੈਂ ਹਲਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ । ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਪ੍ਰਸ਼ਾਸਨ ਤੁਹਾਡੀ ਸਹਾਇਤਾ ਲਈ ਤਿਆਰ ਹੈ । ਪਰਮਾਤਮਾ ਅੱਗੇ ਸਮੂਹ ਪੰਜਾਬੀਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ ਐਸ ਡੀ ਐਮ ਨਾਭਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੂਰਾ ਪ੍ਰਸਾਸ਼ਨ ਹਲਕੇ ਦੇ ਪਿੰਡਾਂ ਵਿੱਚ ਮੁਸਤੈਦੀ ਨਾਲ ਕੰਮ ਕਰ ਰਿਹਾ ਕਿਸੇ ਵੀ ਤਰਾਂ ਦੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਦਵਿੰਦਰ ਅੱਤਰੀ ਡੀ ਐਸ ਪੀ ਨਾਭਾ ਨੇ ਦੱਸਿਆ ਕਿ ਭੋੜੇ ਸੈਫਨ ਤੇ ਆਰਜੀ ਤੋਰ ਪੁਲਿਸ ਚੌਕੀ ਬਣਾ ਕੇ 24 ਘੰਟੇ ਪੂਰੇ ਸਥਿਤੀ ਨੂੰ ਦੇਖਿਆ ਜਾ ਰਿਹਾ ਹੈ ਇਸ ਮੋਕੇ ਉਨਾਂ ਦੇ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਸਦਰ ਨਾਭਾ ,ਜੇ ਈ ਨਹਿਰੀ ,ਜੈ ਦੀਪ ਚੌਕੀ ਇੰਚਾਰਜ ਰੋਹਟੀ ਪੁਲ, ਤੇਜਿੰਦਰ ਸਿੰਘ ਖਹਿਰਾ , ਦੀਪਾ ਰਾਮਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ , ਰੁਪਿੰਦਰ ਸਿੰਘ ਭਾਦਸੋਂ, ਰਵੀ ਨਾਭਾ , ਚਮਕੌਰ ਸਿੰਘ ਗੱਗੀ ਬਾਬਰਪੁਰ, ਬਿੱਟੂ ਬਾਬਰਪੁਰ, ਧਰਮਿੰਦਰ ਸਿੰਘ ਸੁਖੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ ,ਬਲਵਿੰਦਰ ਸਿੰਘ, ਬਲੂ ਕਮਾਰ, ਜਸਵੀਰ ਸਿੰਘ ਵਜੀਦਪੁਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments