spot_img
spot_img
spot_img
spot_img
Sunday, May 19, 2024
spot_img
Homeਪੰਜਾਬਵੱਡੀ ਗਿਣਤੀ ਵਿੱਚ ਨਾਭਾ ਹਲਕੇ ਤੋਂ ਵਰਕਰ ਜਲੰਧਰ ਚੋਣ ਪ੍ਰਚਾਰ ਲਈ ਹੋਏ...

ਵੱਡੀ ਗਿਣਤੀ ਵਿੱਚ ਨਾਭਾ ਹਲਕੇ ਤੋਂ ਵਰਕਰ ਜਲੰਧਰ ਚੋਣ ਪ੍ਰਚਾਰ ਲਈ ਹੋਏ ਰਵਾਨਾ

ਵੱਡੀ ਗਿਣਤੀ ਵਿੱਚ ਨਾਭਾ ਹਲਕੇ ਤੋਂ ਵਰਕਰ ਜਲੰਧਰ ਚੋਣ ਪ੍ਰਚਾਰ ਲਈ ਹੋਏ ਰਵਾਨਾ
ਭਾਦਸੋਂ 4 ਮਈ (ਬਰਿੰਦਰਪਾਲ ਸਿੰਘ) – ਹਲਕਾ ਆਦਮਪੁਰ( ਜਲੰਧਰ) ਦੇ ਸ਼ਹਿਰ ਦਾ ਹਰ ਇੱਕ ਨਿਵਾਸੀ ਕਾਂਗਰਸ ਤੋ ਦੁੱਖੀ ਹੈ ਅਤੇ ਹਰ ਵਿਅਕਤੀ ਆਮ ਆਦਮੀ ਦੇ ਉਮੀਦਵਾਰ ਸੁਸੀਲ ਕੁਮਾਰ ਰਿੰਕੂ ਦੇ ਨਾਲ ਚੱਲ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਦੇਵ ਮਾਨ ਐਮ ਐਲ ਏ ਨਾਭਾ ਨੇ ਕੀਤਾ ਉਨਾਂ ਦੱਸਿਆ ਕਿ ਉਹ ਹਰੇਕ ਦੁਕਾਨਦਾਰ ਨੂੰ ਮਿਲਕੇ ਭਗਵੰਤ ਮਾਨ ਸਰਕਾਰ ਦੇ ਕੰਮਾ ਤੋਂ ਜਾਣੂ ਕਰਵਾ ਰਹੇ ਹਨ ਆਮ ਆਦਮੀ ਪਾਰਟੀ ਜਲੰਧਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਖੁਸ਼ ਹਨ ਇਸ ਲਈ ਉਹ ਸੁਸੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਦੀ ਜਿਮਨੀ ਚੋਣ ਜਿਤਾਕੇ ਲੋਕ ਸਭਾ ਵਿੱਚ ਭੇਜਣਗੇ ।ਜਲੰਧਰ ਜਿਮਨੀ ਚੋਣ ਪ੍ਰਚਾਰ ਲਈ ਨਾਭਾ ਅਤੇ ਭਾਦਸੋਂ ਤੋਂ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਰਵਾਨਾ ਹੋਏ। ਇਸ ਮੌਕੇ ਉਨਾਂ ਦੇ ਨਾਲ ਤੇਜਿੰਦਰ ਸਿੰਘ ਖਹਿਰਾ, ਨਿਰਭੈ ਸਿੰਘ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ , ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ,ਬਲਾਕ ਪ੍ਰਧਾਨ ਸੁੱਖ ਘੁੰਮਣ, ਦਰਸ਼ਨ ਕੌੜਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਕਰਮਾਂ ਟੋਪਰ, ਸੁਖਦੇਵ ਸਿੰਘ ਸੰਧੂ, ਸੂਬੇਦਾਰ ਸੰਤੋਖ ਸਿੰਘ, ਗੁਰਵਿੰਦਰ ਲੱਕੀ, ਕਾਲਾ ਕਿਤਾਬਾਂ ਵਾਲਾ, ਵਿੱਕੀ ਭਾਦਸੋਂ, ਭੁਪਿੰਦਰ ਸਿੰਘ ਕੱਲਰ ਮਾਜਰੀ, ਲਾਲੀ ਕੌੜਾ, ਸਰਪੰਚ ਦਲਜੀਤ ਸਿੰਘ,ਜਗਤਾਰ ਸਿੰਘ ਭਾਦਸੋਂ, ਰਣਜੀਤ ਸਿੰਘ ਅਤੇ ਹੋਰ ਅਹੁਦੇਦਾਰ ਮੋਜੂਦ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments