spot_img
spot_img
spot_img
spot_img
Friday, May 24, 2024
spot_img
Homeਪਟਿਆਲਾਸ਼ਾਇਨਾ ਕਪੂਰ ਦੇ ਮੁੜ ਪਟਿਆਲਾ ਲੱਗਣ ਤੇ ਉਮੰਗ ਸੰਸਥਾ ਵੱਲੋਂ ਕੀਤਾ ਗਿਆ...

ਸ਼ਾਇਨਾ ਕਪੂਰ ਦੇ ਮੁੜ ਪਟਿਆਲਾ ਲੱਗਣ ਤੇ ਉਮੰਗ ਸੰਸਥਾ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਸ਼ਾਇਨਾ ਕਪੂਰ ਦੇ ਮੁੜ ਪਟਿਆਲਾ ਲੱਗਣ ਤੇ ਉਮੰਗ ਸੰਸਥਾ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਪਟਿਆਲਾ 22 ਜੁਲਾਈ ( ਸੰਨੀ ਕੁਮਾਰ ) ਸੀ ਐਮ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਹੁਣ ਅਫਸਰ ਸ਼ਾਹੀ ਨਹੀ ਬਲਕਿ ਫੀਲਡ ਵਿੱਚ ਖੁਦ ਜਾ ਕੇ ਕੰਮ ਕਰਨ ਨੂੰ ਤਰਜੀਹ ਦੇਣੀ ਹੋਵੇਗੀ। ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਬਰਦਾਸ਼ਤ ਨਹੀ ਹੋਵੇਗੀ। ਹਰ ਸ਼ਹਿਰ ਨੂੰ ਹਰ ਢੰਗ ਨਾਲ ਸਾਫ ਰੱਖਣ ਲਈ ਹੁਣ ਇੱਕਲੇ ਸਰਕਾਰ ਜਾਂ ਲੋਕਾਂ ਦੀ ਜਿੰਮੇਵਾਰੀ ਨਹੀ ਹੋਵੇਗੀ ਬਲਕਿ ਹੁਣ ਸਰਕਾਰ ਤੇ ਲੋਕਾਂ ਨਾਲ ਤਾਲਮੇਲ ਬਣਾਉਣ ਲਈ ਸਾਰੇ ਅਫਸਰ ਆਪਣੀਆਂ ਦਫਤਰੀ ਜਿੰਮੇਵਾਰੀਆਂ ਤੋਂ ਵੱਧ ਕੇ ਕੰਮ ਕਰ ਦੇ ਦਿਖਾਉਣਗੇ। ਇਹ ਪ੍ਰਗਟਾਵਾ ਚਾਇਲਡ ਪੋ੍ਰਟੈਕਸ਼ਨ ਅਫਸਰ ਸ਼ਾਇਨਾ ਕਪੂਰ ਜਿਨ੍ਹਾਂ ਨੇ ਪਹਿਲਾ ਵੀ ਪਟਿਆਲਾ ਵਿਖੇ ਸੇਵਾਵਾਂ ਨਿਭਾਈਆਂ ਅਤੇ ਹੁਣ ਮਾਨਸਾ ਤੋ ਬਦਲ ਕੇ ਮੁੜ ਪਟਿਆਲਾ ਆ ਕੇ ਜੁਆਇਨ ਕੀਤਾ। ਇਸ ਮੌਕੇ ਉਮੰਗ ਵੈੱਲਫੇਅਰ ਫਾਂਊਡੇਸ਼ਨ ਦੀ ਟੀਮ ਵੱਲੋਂ ਦੁਬਾਰਾ ਪਟਿਆਲਾ ਲੱਗਣ ਤੇ ਚਾਇਲਡ ਪੋ੍ਰਟੈਕਸ਼ਨ ਅਫਸਰ ਸ਼ਾਇਨਾ ਕਪੂਰ ਦਾ ਫੁੱਲਦਾਰ ਬੂਟੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਨਾ ਕਪੂਰ ਵੱਲੋਂ ਪਹਿਲਾਂ ਵੀ ਗਰੀਬ ਬੱਚਿਆਂ ਅਤੇ ਖਾਸ ਕਰ ਭੀਖ ਮੰਗਣ ਵਾਲੇ ਬੱਚਿਆਂ ਪ੍ਰਤੀ ਪਟਿਆਲਾ ਦੇ ਕਈ ਅਹਿਮ ਮੁੱਦਿਆ ਤੇ ਕੰਮ ਕੀਤਾ ਗਿਆ ਸੀ। ਮੁਹਿੰਮ ਤਹਿਤ ਗਰੀਬ ਬੱਚਿਆ ਨੂੰ ਭੀਖ ਮੰਗਣ ਦੀ ਬਜਾਏ ਪੜ ਲਿਖ ਕੇ ਚੰਗੀਆ ਬੁਲੰਦੀਆ ਹਾਸਿਲ ਕਰ ਕੇ ਅੱਗੇ ਵਧਣ ਲਈ ਪ੍ਰੇਰਨਾ, ਸਰਕਾਰ ਦੀਆ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਖ਼ਾਸ ਕਰ ਪਟਿਆਲਾ ਵਿੱਚ ਪਹਿਲੀ ਵਾਰ ਪੰਗੂੜੇ ਦੀ ਸ਼ੁਰੂਆਤ ਤਾਂ ਜੋਂ ਲੋਕ ਨਵਜੰਮੀਆਂ ਕੁੜੀਆਂ ਨੂੰ ਮਾਰਨ ਤੋਂ ਬਚਾਉਣ ਵਰਗੇ ਕੰਮ ਕਾਬਿਲੇ ਤਰੀਫ਼ ਸਨ। ਸ਼ਾਇਨਾਂ ਕਪੂਰ ਨੇ ਇਸ ਮੌਕੇ ਉਮੰਗ ਵੈਲਫੇਅਰ ਫਾਉਂਡੇਸ਼ਨ ਸੰਸਥਾ ਦਾ ਧੰਨਵਾਦ ਕਰਦਿਆ ਕਿਹਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ, ਮੀਡੀਆ ਅਤੇ ਤੁਹਾਡੇ ਸਭ ਦੇ ਸਾਥ ਨਾਲ ਤੁਸੀ ਜਲਦ ਪਟਿਆਲਾ ਨੂੰ ਨਵਾਂ ਪਟਿਆਲਾ ਦੇਖੋਗੇ। ਪਹਿਲੇ ਮਿਸ਼ਨ ਵਿੱਚ ਪਟਿਆਲਾ ਨੂੰ ਭਿਖਾਰੀ ਮੁਕਤ ਕਰ ਉਹਨਾਂ ਦੇ ਬੱਚਿਆਂ ਨੂੰ ਪੜਾਈ ਸੰਬੰਧਿਤ ਪ੍ਰੇਰਿਆ ਜਾਵੇਗਾ ਤਾਂ ਜੋ ਭੀਖ ਮੰਗਣ ਦੀ ਬਚਾਏ ਇਹ ਬੱਚੇ ਪੜ ਲਿਖ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਣ।ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਗੁਰਚਰਨ ਸਿੰਘ ਭੰਗੂ, ਹਰਜੀਤ ਸਿੰਘ, ਵਿੱਕੀ, ਵਿਮਲ ਕੁਮਾਰ, ਪਵਿੱਤਰ ਬਾਵਾ, ਅਮਨ, ਬਿੰਦਰ ਨਾਭਾ, ਕੁਲਦੀਪ ਰਾਜਪੁਰਾ, ਸੋਨੀ ਗੁਰਾਇਆ ਅਤੇ ਕਈ ਹੋਰ ਮੈਂਬਰ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments