spot_img
spot_img
spot_img
spot_img
Friday, May 24, 2024
spot_img
Homeਪਟਿਆਲਾਸ਼ੈਲਰ ਐਸੋੋਸੀਏਸ਼ਨਾਂ ਦੇ ਕੁਝ ਨੁਮਾਇੰਦੇ ਸਰਕਾਰ ਦੀ ਨਵੀ ਨੀਤੀ ਲਈ ਜ਼ਿੰਮੇਵਾਰ

ਸ਼ੈਲਰ ਐਸੋੋਸੀਏਸ਼ਨਾਂ ਦੇ ਕੁਝ ਨੁਮਾਇੰਦੇ ਸਰਕਾਰ ਦੀ ਨਵੀ ਨੀਤੀ ਲਈ ਜ਼ਿੰਮੇਵਾਰ

ਸ਼ੈਲਰ ਐਸੋੋਸੀਏਸ਼ਨਾਂ ਦੇ ਕੁਝ ਨੁਮਾਇੰਦੇ ਸਰਕਾਰ ਦੀ ਨਵੀ ਨੀਤੀ ਲਈ ਜ਼ਿੰਮੇਵਾਰ
– ਗੁਰਦੀਪ ਚੀਮਾ ਆਪਣੀ ਪ੍ਰਧਾਨਗੀ ਬਚਾਉਣ ਲਈ ਕੋਝੀ ਹਰਕਤਾਂ ’ਤੇ ਉਤਰਿਆ
ਇਸ ਪਾਲਸੀ ਤਹਿਤ 4500 ਸੈਲਰ ਮਾਲਕਾਂ ਤੇ ਲਟਕੀ ਤਲਵਾਰ
ਪਟਿਆਲਾ – ( ਸਨੀ ਕੁਮਾਰ )ਰਾਇਸ ਮਿਲਰ ਐਸੋਸੀਏਸ ਪੰਜਾਬ ਵੱਲੋਂ ਇੱਕ ਮੀਟਿੰਗ ਦੌਰਾਨ ਸਰਕਾਰ ਦੀ ਨਵੀਂ ਨੀਤੀ ਬਾਰੇ ਦੱਸਿਆ ਕਿ ਜਿੱਥੇ ਇਹ ਨੀਤੀ ਸਾਡੇ ਵਪਾਰ ਲਈ ਘਾਤਕ ਸਿੱਧ ਹੋਵੇਗੀ, ਉਥੇ ਹੀ ਇਸ ਧੰਦੇ ਨਾਲ ਜੁੜੇ ਪੰਜ ਲੱਖ ਪਰਿਵਾਰ ਵੀ ਉੱਜੜ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ, ਸੀਨੀਅਰ ਵਾਇਸ ਪ੍ਰਧਾਨ ਸੱਤ ਪ੍ਰਕਾਸ ਗੋਇਲ ਅਤੇ ਸਾਬਕਾ ਮੰਤਰੀ ਲਾਲ ਸਿੰਘ ਦੇ ਭਰਾ ਦਮੋਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਸ਼ੈਲਰਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਲੰਬੇ ਸਮੇਂ ਤੋਂ ਚਲਦੀ ਆ ਰਹੀ ਨੀਤੀ ਵਿਚ ਸਰਕਾਰ ਵਲੋ ਸੋਧ ਕਰਦੇ ਹੋਏ ਨੀਤੀ ਵਿੱਚ ਬਦਲਾਅ ਕੀਤਾ ਹੈ ਜੋ ਸਾਡੇ ਵਪਾਰ ਲਈ ਘਾਤਕ ਸਿੱਧ ਹੋਵੇਗਾ ਅਹੁਦੇਦਾਰਾਂ ਨੇ ਜਾਣਕਾਰੀ ਵਿੱਚ ਗੁਰਗੇ ਦੇ ਸਬਦ ਦੀ ਵਰਤੋਂ ਕਰਦਿਆਂ ਕਿਹਾ ਕਿ ਕੁਝ ਨਿੱਜੀ ਮੁਫਾਦਾਂ ਦੇ ਚਲਦਿਆਂ ਸੈਲਰਾਂ ਦੇ ਨੁਮਾਇੰਦੇ ਜੋ ਐਸੋਸੀਏਸ਼ਨ ਦੇ ਸਹਾਰੇ ਸਰਕਾਰ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਸ ਨਵੀਂ ਨੀਤੀ ਵਿੱਚ ਹੁੰਗਾਰਾ ਭਰ ਕੇ ਦੂਜਿਆਂ ਦਾ ਨੁਕਸਾਨ ਕਰਨ ਵਾਲੀ ਦੋਗਲੀ ਨੀਤੀ ਤੇ ਉਤਰੇ ਹਨ  ਚੰਡੀਗੜ੍ਹ ਵਿਚ  ਸਰਕਾਰੀ ਨੁਮਾਇੰਦਿਆਂ ਨਾਲ ਹੋਈ ਬੈਠਕ ਦੇ ਸਬੰਧ ਵਿੱਚ ਕਿਹਾ ਕਿ ਗੁਰਗੇ ਇਸ ਬੈਠਕ ਨੂੰ ਮੈਨੂੰ ਪਲੇਟ ਕਰ ਗਏ ਸਨ ਅਤੇ ਗੁਰਦੀਪ ਚੀਮਾ ਅਪਣੀ ਪ੍ਰਧਾਨਗੀ ਬਚਾਉਣ ਲਈ ਤੇ ਇਸਦੇ ਹੋਰ ਸਾਥੀ ਰਾਈਸ ਮਿਲਰਾਂ ਨੂੰ ਬਰਬਾਦ ਕਰਨ ਲਈ ਕੋਝੀ ਹਰਕਤਾਂ ’ਤੇ ਉਤਰ ਗਏ ਹਨ। ਜੋ ਕਿ ਇਸ ਵਪਾਰ ਨਾਲ ਜੁੜੇ ਪਰਿਵਾਰਾਂ ਭਵਿੱਖ ਵਿੱਚ ਆਰਥਿਕ ਪੱਖੋਂ ਰੋਲਣ ਲਈ ਜ਼ਿੰਮੇਵਾਰ ਹਨ। ਉਹਨਾਂ ਦੱਸਿਆ ਕਿ ਲਿਮਟ ਅਤੇ ਕਰਜੇ ਬੈਂਕਿੰਗ ਪ੍ਰਣਾਲੀ ਦੁਆਰਾ ਸਾਡਾ ਟ੍ਰੇਡ ਚਲਦਾ ਹੈ ਅਤੇ ਸਰਕਾਰ ਸਾਡੇ ਤੋਂ ਸਿਕਿਉਰਟੀ ਦੇ ਰੂਪ ਵਿਚ ਬਹੁਤ ਪੈਸੇ ਲੈਂਦੀ ਹੈ ਪਰ ਬਾਅਦ ਵਿਚ ਨਾਂ ਮਾਤਰ ਪੈਸੇ ਹੀ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ ਮੋੜੇ ਜਾਂਦੇ ਹਨ। ਇਸ ਨਵੀਂ ਨੀਤੀ ਵਿਚ ਲਈ ਹੱਦਬੰਦੀਆਂ ਆਰਥਿਕ ਪੱਖੋਂ ਸਾਡੇ ਵਾਰ ਵਿੱਚ ਰੋੜਾ ਬਨਣ ਗਈਆ ਐਸੋਸੀਏਸ਼ਨ ਦੇ ਸਾਰੇ ਹੀ ਅਹੁਦੇਦਾਰ ਅਤੇ ਮੈਂਬਰ ਨੇ ਭਗਵੰਤ ਮਾਨ ਨੂੰ ਸਰਕਾਰ ਤੋਂ ਗੁਹਾਰ ਲਾਈ ਹੈ ਇਸ ਦਾ ਕੋਈ ਸਾਰਥਿਕ ਹੱਲ ਕੱਢਿਆ ਜਾਵੇ। ਇਸ ਮੌਕੇ ਤਰਸੇਮ ਰਾਣਾ, ਹਰਵਿੰਦਰ ਜ਼ਿੰਦਲ, ਯਾਦਵਿੰਦਰ ਜ਼ਿੰਦਲ, ਤਰਸੇਮ ਗੁਪਤਾ, ਅਜੇ ਗਰਗ, ਸੰਜੀਵ ਗੋਇਲ, ਅਮਿਤ ਗੋਇਲ, ਦਵਿੰਦਰ ਗੋਇਲ, ਸ਼ੰਕਰ ਸੋਫ਼ਤ, ਸੁਰਿੰਦਰ ਸੰਘਾ, ਰਾਜਵਿੰਦਰ ਸਿੰਘ, ਕਰਮਜੀਤ ਸਿੰਘ, ਅਮਨ, ਗੌਰਵ ਪੁਰੀ, ਪਵਨ ਸਨੇਜਾ, ਰਮਜੋਤ ਸਿੰਘ ਰੋਮੀ, ਮਿੰਟੂ ਗਰੋਵਰ, ਮਨੀਸ਼, ਸੰਜੀਵ, ਕੁਨਾਲ ਕਾਂਸਲ, ਅਰਪਿਤ ਕਾਂਸਰ, ਰੋਹਿਤ ਗੋਇਲ, ਜਤਿਨ ਗੋਇਲ, ਰੋਕੀ, ਆਕਾਸ਼ ਜਿੰਦਲ, ਸੋਮਨਾਥ ਮਿੱਤਲ, ਦਵਿੰਦਰ, ਮਨੀ, ਸੋਨੀ, ਪੀਲਾ ਪਾਤੜਾ, ਅਭਿਸ਼ੇਲ ਬਾਂਸਲ, ਸੁਨੀਲ ਬਾਂਸਲ ਸਨੋਰ, ਅਨਿਲ ਸਦਾਨਾ, ਮੁਕੇਸ਼ ਅਗਰਵਾਲ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments