spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਸ਼ਟਮੀ ਮੋਕੇ 30000 ਭਗਤਾਂ ਨੇ ਛੱਕਿਆ ਲੰਗਰ

ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਸ਼ਟਮੀ ਮੋਕੇ 30000 ਭਗਤਾਂ ਨੇ ਛੱਕਿਆ ਲੰਗਰ

ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਸ਼ਟਮੀ ਮੋਕੇ 30000 ਭਗਤਾਂ ਨੇ ਛੱਕਿਆ ਲੰਗਰ
ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ 1980 ਤੋਂ ਚਲਾਇਆ ਜਾ ਰਿਹਾ ਹੈ ਲੰਗਰ
ਪਟਿਆਲਾ  -( ਸੰਨੀ ਕੁਮਾਰ )- ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਨਵਰਾਤਰਿਆਂ ਦੇ ਦੋਰਾਨ ਸ਼੍ਰੀ ਕਾਲੀ ਮਾਤਾ ਜੀ ਦੇ ਰੋਜਾਨਾ ਦਰਜਨ ਕਰਨ ਵਾਲੇ  ਭਗਤਾਂ ਦੀ ਭੀੜ ਲਗਾਤਾਰ ਦੂਰੋ ਦੁਰਾਡਿਓਂ ਵੱਧਦੀ ਜਾ ਰਹੀ ਹੈ। ਪਰ ਅੱਜ ਅਸ਼ਟਮੀ ਨੂੰ ਭਗਤਾਂ ਦੀ ਰਿਕਾਰਡ ਤੋੜ ਭੀੜ ਵੇਖਣ ਨੂੰ ਮਿਲੀ।
  ਪਹਿਲੇ ਨਰਾਤੇ ਤੋਂ ਮਾਤਾ ਕਾਲੀ ਦੇ ਰੋਜਾਨਾ 20000 ਤੋਂ 30000 ਹਜਾਰ ਭਗਤ ਪੰਜਾਬ ਹਰਿਆਣਾ ਹਿਮਾਚਲ ਹੀ ਨਹੀਂ ਦੂਰੋ ਦੁਰਾਡਿਓਂ ਵੀ ਲੋਕ ਦਰਸ਼ਨ ਕਰਨ ਲਈ ਇੱਥੇ ਪਹੁੰਚ ਰਹੇ ਸਨ।  ਸ਼੍ਰੀ ਕਾਲੀ ਮਾਤਾ ਮੰਦਿਰ ਵਿੱਖੇ ਡੇਰੇ *ਤੇ ਵਿਰਾਜਮਾਨ ਜੂਨਾ ਅਖਾੜਾ ਦੇ ਜਗਦਗੂਰੁ ਅਤੇ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਦੇ ਮੁੱਖ ਟਰਸਟੀ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਮਾਤਾ ਕਾਲੀ ਦੀ ਇਹ ਮੂਰਤੀ 250 ਸਾਲ ਪਹਿਲਾਂ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਖੁਦ ਕਲੱਕਤੇ ਤੋਂ ਲੈ ਕੇ ਨੰਗੇ ਪੈਰੀ ਆਏ ਸਨ। ਉਹਨਾਂ ਕਿਹਾ ਕਿ ਮਾਤਾ ਕਾਲੀ ਦਾ ਇਹ ਮਦਿੰਰ ਉੱਤਰ ਭਾਰਤ ਦਾ ਪ੍ਰਸਿੱਧ ਮੰਿਦਰ ਹੈ ਇਥੇ ਸ਼ਨੀਵਾਰ ਨੂੰ 50,000 ਦੇ ਕਰੀਬ ਭਗਤ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੁੰਦੇ ਹਨ। ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਭਗਤ ਮਾਤਾ ਕਾਲੀ ਦੇ ਦਰਸ਼ਨ ਕਰਕੇ ਆਪਣੀ ਮਨੋਕਾਮਨਾਵਾਂ ਮੰਗਦੇ ਹਨ।
  ਉਹਨਾਂ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਖੇ 1980 ਤੋਂ ਸ਼ੁਰੂ ਹੋਇਆ ਇਹ ਲੰਗਰ ਪਿਛਲੇ 42 ਸਾਲ ਤੋਂ ਲਗਾਤਾਰ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਦੇ ਚੇਅਰਮੈਨ ਸ਼ੇਰੇ ਏ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਵਲੋਂ ਸ਼ੁਰੂ ਕੀਤਾ ਕੜੀ ਚਾਵਲ ਦਾ ਇਹ ਲਗਾਤਾਰ ਚਲ ਰਿਹਾ ਹੈ ਰੋਜਾਨਾ ਤਿੰਨੋ ਸਮੇਂ ਹਜਾਰਾਂ ਭਗਤ ਇੱਥੇ ਲੰਗਰ ਖਾਂਦੇ ਹਨ।
ਟਰਸਟੀ ਸੁਰਿੰਦਰ ਗੋਇਲ ਨੇ ਕਿਹਾ ਕਿ ਨਵਰਾਤਰਿਆਂ ਵਿੱਚ ਭਗਤਾਂ ਦੀ ਵਰਤ ਲਈ ਇੱਥੇ ਚੇਤਰ ਅਤੇ ਸ਼ਰਦ ਨਰਾਤਿਆਂ ਵਿੱਚ ਵਰਤ ਦਾ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਅਤੇ ਬਿਨਾਂ ਵਰਤ ਵਾਲੇ ਭਗਤਾਂ ਲਈ ਖੀਰ, ਹਲਵਾ, ਪੂਰੀਆਂ, ਛੋਲੇ, ਪਨੀਰ, ਕੜੀ ਚਾਵਲ ਆਦਿ ਭਾਂਤ ਭਾਂਤ ਦੇ ਪਕਵਾਨ ਮਾਤਾ ਕਾਲੀ ਦੇ ਦਰਸ਼ਨ ਕਰਨ ਆਏ ਭਗਤਾਂ ਲਈ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਸ਼ਟਮੀ ਮੋਕੇ 30000 ਤੋਂ ਜਿਆਦਾ ਭਗਤਾਂ ਨੇ ਲੰਗਰ ਛੱਕਿਆ।
  ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਵਾਇਸ ਚੈਅਰਮੈਨ ਸਵਤੰਤਰ ਰਾਜ ਪਾਸੀ, ਪ੍ਰਧਾਨ ਮੰਜੂ ਸ਼ਰਮਾ, ਟਰਸਟੀ ਆਸ਼ੂਤੋਸ਼ ਗੋਤਮ, ਪ੍ਰਿਤਪਾਲ, ਅਨੁਪਮ ਢੀਂਡਸਾ, ਅਸ਼ੋਕ ਸ਼ਰਮਾ ਅਤੇ ਹੋਰ ਅਹੁਦੇਦਾਰ ਆਦਿ ਵੀ ਹਾਜਰ ਰਹੇ
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments