spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸਕੂਲੀ ਬੱਚਿਆਂ ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ...

ਸਕੂਲੀ ਬੱਚਿਆਂ ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ ਵਿਧਾਇਕ ਕੋਹਲੀ ਨੂੰ ਮਿਲਿਆ

ਸਕੂਲੀ ਬੱਚਿਆਂ ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ ਵਿਧਾਇਕ ਕੋਹਲੀ ਨੂੰ ਮਿਲਿਆ
-ਕੁਝ ਸਰਤਾਂ ਦੇ ਨਾਲ ਸਾਡੇ ਸਕੂਲੀ ਰਜਗਾਰ ਨੂੰ ਮੁੜ ਤੋਂ ਸੁਰੂ ਕੀਤਾ ਜਾਵੇ-ਆਟੋ ਯੂਨੀਅਨ
-ਰੁਜਗਾਰ ਬੰਦ ਨਹੀਂ ਹੋਣ ਦਿੱਤਾ ਜਾਏਗਾ, ਜਾਨ ਮਾਲ ਦੀ ਰਾਖੀ ਕਰਨਾ ਵੀ ਸਾਡਾ ਫਰਜ-ਅਜੀਤਪਾਲ ਕੋਹਲੀ
ਪਟਿਆਲਾ, 25 ਐਪ੍ਰਲ ( ਸੰਨੀ ਕੁਮਾਰ )
ਬੀਤੇ ਦਿਨੀ ਪਟਿਆਲਾ ਵਿਖੇ ਇਕ ਆਟੋ ਤੋਂ ਡਿੱਗ ਕੇ ਇਕ ਸਕੂਲੀ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਪ੍ਰਸਾਸਨ ਨੇ ਸਕੂਲੀ ਬੱਚਿਆਂ ਨੂੰ ਆਟੋ ਤੇ ਲਿਜਾਣ ਅਤੇ ਲਿਆਊਣ ਤੋਂ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਲੱਗਣ ਤੋਂ ਬਾਅਦ ਸਾਈਂ ਆਟੋ ਵੈਲਫੇਅਰ ਯੂਨੀਅਨ ਦੇ ਨੁਮਾਇੰਦਿਆਂ ਨੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਇਸ ਦੋਰਾਨ ਯੂਨੀਅਨ ਦੇ ਵਫਦ ਨੇ ਕਿਹਾ ਕੇ ਅਸੀਂ ਪਿਛਲੇ ਕਈ ਸਾਲਾ ਤੋਂ ਆਟੋ ਚਲਾ ਕੇ ਆਪਣੇ ਪ੍ਰਵਿਾਰ ਦਾ ਪੇਟ ਪਾਲ ਕੇ ਗੁਜਾਰਾ ਕਰ ਰਹੇ ਹਾਂ। ਸਾਡੇ ਪ੍ਰਵਿਾਰ ਦਾ ਗੁਜਾਰਾ ਆਟੋ ਤੇ ਹੀ ਨਿਰਭਰ ਹੈ। ਉਨਾ ਕਿਹਾ ਕੇ ਹੁਣ ਸਕੂਲੀ ਬੱਚਿਆਂ ਨੂੰ ਲਿਜਾਣ ਅਤੇ ਲਿਆਊਣ ਦਾ ਕੰਮ ਬੰਦ ਹੋ ਜਾਣ ਕਾਰਨ ਸਾਡੇ ਪ੍ਰਵਿਾਰ ਦਾ ਗੁਜਾਰਾ ਬਹੁਤ ਮੁਸਕਿਲ ਹੋ ਗਿਆ ਹੈ, ਜਿਸ ਕਰਕੇ ਸਾਡੇ ਘਰ ਰੋਟੀ ਪੱਕਣੀ ਮੁਸਕਿਲ ਹੋ ਗਈ ਹੈ।
ਵਫਦ ਨੇ ਕਿਹਾ ਕੇ ਪੁਲਿਸ ਪ੍ਰਸਾਸਨ ਵੱਲੋਂ ਆਟੋਆਂ ਦੇ 10-15 ਹਜਾਰ ਰੁਪਏ ਦੇ ਚਲਾਨ ਕੀਤੇ ਜਾ ਰਹੇ ਹਨ, ਜਿਨਾ ਨੂੰ ਭਰਨ ਵਿਚ ਅਸੀਂ ਅਸਮਰੱਥ ਹਾਂ, ਕਿਉਂ ਕੇ ਇਨੀ ਦਾ ਸਾਡੀ 1 ਮਹੀਨੇ ਦੀ ਕਮਾਈ ਨਹੀਂ ਸੀ ਹੁੰਦੀ,ਜੋ ਕੇ ਹਣ ਪੂਰੀ ਤਰਾਂ ਬੰਦ ਹੋ ਗਈ ਹੈ। ਇਸ ਵਧਦੀ ਜਾ ਰਹੀ ਮਹਿੰਗਾਈ ਕਾਰਨ ਸਾਡਾ ਘਰ ਦਾ ਗੁਜਾਰਾ ਚਲਾੂੳਣਾ ਮੁਸਿਕਲ ਹੋ ਗਿਆ ਹੈ। ਉਨਾ ਮੰਗ ਕੀਤੀ ਕੇ ਕੁਝ ਸਰਤਾਂ ਨਾਲ ਸਾਨੂੰ ਸਕੂਲੀ ਬੱਚੇ ਲਿਆਣ ਅਤੇ ਲਿਜਾਣ ਦੀ ਇਜਾਜਤ ਦਿੱਤੀ ਜਾਵੇ। ਵਫਦ ਦੀਆ ਮੰਗਾ ਸੁਣਨ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸਵਾਸ ਦਿਵਾਇਆ ਕੇ ਉਹ ਜਲਦੀ ਹੀ ਇਸ ਮਸਲੇ ਨੂੰ ਲੇ ਕੇ ਜਿਲਾ ਪ੍ਰਸਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਨਾ ਸਾਰੀਆਂ ਮੰਗਾ ਤੇ ਵਿਚਾਰ ਕਰਕੇ ਜੋ ਵੀ ਵਾਜਿਬ ਹੱਲ ਹੁੰਦਾ ਹੋਇਆ ਕੀਤਾ ਜਾਏਗਾ। ਵਿਧਾਇਕ ਨੇ ਕਿਹਾਕਿ ਸਰਕਾਰ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣ ਦੇਵੇਗੀ ਅਤੇ ਕਿਸੇ ਦੇ ਰੁਜਗਾਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਲੋਕਾਂ ਦੇ ਬੱਚਿਆਂ ਦੀ ਜਾਨਮਾਲ ਦੀ ਰਾਖੀ ਕਰਨਾ, ਟੇ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਵੀ ਸਾਡਾ ਹੱਕ ਹੈ। ਇਸ ਕਰਕੇ ਹਰ ਇਕ ਪਹਿਲੂ ਤੇ ਵਿਚਾਰ ਕਰਨ ਤੋਂ ਬਾਅਦ ਜਲਦੀ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments